DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਡਾ. ਹਰਮੀਨ ਸੋਚ ਨੇ IKGPTU ਅੰਮ੍ਰਿਤਸਰ ਤੇ ਬਟਾਲਾ ਕੈਂਪਸ ਦੇ ਡਾਇਰੈਕਟਰ ਵਜੋਂ ਸੰਭਾਲਿਆ ਅਹੁਦਾ

ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮੈਨੇਜਮੈਂਟ ਵਿਭਾਗ ਦੀ ਪ੍ਰੋਫੈਸਰ ਡਾ. ਹਰਮੀਨ ਸੋਚ ਨੂੰ ਯੂਨੀਵਰਸਿਟੀ ਦੇ ਅੰਮ੍ਰਿਤਸਰ ਅਤੇ ਬਟਾਲਾ ਸਥਿਤ ਕੈਂਪਸਾਂ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਦੋਵਾਂ ਕੈਂਪਸਾਂ ਦੇ ਫੈਕਲਟੀ ਮੈਂਬਰਾਂ ਅਤੇ...

  • fb
  • twitter
  • whatsapp
  • whatsapp
Advertisement
ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮੈਨੇਜਮੈਂਟ ਵਿਭਾਗ ਦੀ ਪ੍ਰੋਫੈਸਰ ਡਾ. ਹਰਮੀਨ ਸੋਚ ਨੂੰ ਯੂਨੀਵਰਸਿਟੀ ਦੇ ਅੰਮ੍ਰਿਤਸਰ ਅਤੇ ਬਟਾਲਾ ਸਥਿਤ ਕੈਂਪਸਾਂ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਦੋਵਾਂ ਕੈਂਪਸਾਂ ਦੇ ਫੈਕਲਟੀ ਮੈਂਬਰਾਂ ਅਤੇ ਸਟਾਫ ਨਾਲ ਮੁਲਾਕਾਤ ਕਰਕੇ ਵਿਚਾਰ-ਵਟਾਂਦਰਾ ਕੀਤਾ।

ਡਾ. ਸੋਚ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਅਰਵਿੰਦ ਕੁਮਾਰ ਬਾਂਸਲ ਦੀ ਅਗਵਾਈ ਹੇਠ ਕੈਂਪਸਾਂ ਦੇ ਸੁਚਾਰੂ ਵਿਕਾਸ, ਬਿਹਤਰ ਤਾਲਮੇਲ ਅਤੇ ਏਕੀਕਰਨ ਲਈ ਕੰਮ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਮੁੱਖ ਕੈਂਪਸ, ਯੂਨੀਵਰਸਿਟੀ ਦੇ ਵਿਆਪਕ ਸਿੱਖਿਆ ਪ੍ਰਬੰਧ ਅਤੇ ਸਥਾਨਕ ਖੇਤਰ ਦੀਆਂ ਲੋੜਾਂ ਵਿਚਕਾਰ ਇੱਕ ਮਜ਼ਬੂਤ ਪੁਲ ਵਜੋਂ ਕੰਮ ਕਰਨਾ ਹੋਵੇਗਾ।

ਡਾ. ਸੋਚ ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਅਹਿਮਦਾਬਾਦ ਦੀ ਸਾਬਕਾ ਵਿਦਿਆਰਥਣ ਹਨ। ਉਨ੍ਹਾਂ ਨੇ ਅਮਰੀਕਾ ਦੀਆਂ ਡਿਊਕ ਯੂਨੀਵਰਸਿਟੀ, ਕਨੈਕਟੀਕਟ ਯੂਨੀਵਰਸਿਟੀ ਅਤੇ ਕੈਨਸਸ ਯੂਨੀਵਰਸਿਟੀ ਵਿਖੇ ਵੱਖ-ਵੱਖ ਸਮਰ ਸਕੂਲਾਂ ਵਿੱਚ ਵੀ ਅਧਿਐਨ ਕੀਤਾ ਹੈ।

Advertisement

ਡਾ. ਸੋਚ ਦਾ 27 ਸਾਲਾਂ ਤੋਂ ਵੱਧ ਦਾ ਅਕਾਦਮਿਕ ਤਜਰਬਾ ਹੈ। ਉਹ ਡੀ ਏ ਵੀ ਕਾਲਜ ਜਲੰਧਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਆਈ ਕੇ ਜੀ ਪੀ ਟੀ ਯੂ ਕਪੂਰਥਲਾ ਵਿੱਚ ਅਕਾਦਮਿਕ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੂੰ ਆਈ ਆਈ ਐੱਮ ਅਹਿਮਦਾਬਾਦ ਵਿਖੇ ਸਰਵੋਤਮ ਪੀ ਐੱਚ ਡੀ ਥੀਸਿਸ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਯੂ ਜੀ ਸੀ ਵੱਲੋਂ ਫੰਡ ਪ੍ਰਾਪਤ ਵੱਡੇ ਅਤੇ ਛੋਟੇ ਖੋਜ ਪ੍ਰਾਜੈਕਟਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ।

Advertisement

Advertisement
×