ਗੁਰੂ ਰਾਮਦਾਸ ਹਸਪਤਾਲ ਦੇ ਡੀਨ ਵਿਰੁੱਧ ਮੁਜ਼ਾਹਰਾ

ਗੁਰੂ ਰਾਮਦਾਸ ਹਸਪਤਾਲ ਦੇ ਡੀਨ ਵਿਰੁੱਧ ਮੁਜ਼ਾਹਰਾ

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 11 ਅਗਸਤ

ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ’ਤੇ ਰਿਸਰਚ ਕਾਲਜ ਵੱਲਾ ਦੇ ਡੀਨ ਡਾ. ਏ.ਪੀ ਸਿੰਘ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।

ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਗੁਰਦਿਆਲ ਸਿੰਘ ਭੁੱਲਰ, ਬਰਜਿੰਦਰ ਸਿੰਘ ਟਿੰਕੂ ਅਤੇ ਇੰਦਰਜੀਤ ਸਿੰਘ ਪੰਡੋਰੀ, ਸੁਰਿੰਦਰ ਸਿੰਘ ਸਟੈਨੋ, ਇੰਦਰਜੀਤ ਸਿੰਘ ਸੋੜੀ, ਬਲਦੇਵ ਸਿੰਘ ਰਾਜੂ, ਗੁਰਨਾਮ ਸਿੰਘ ਧੁੰਨਾ, ਗੁਰਮੀਤ ਸਿੰਘ, ਸੁਰਜੀਤ ਸਿੰਘ, ਕੁਲਤਾਰ ਸਿੰਘ, ਚਰਨਜੀਤ ਸਿੰਘ, ਜੇ.ਈ ਜਸਵੰਤ ਸਿੰਘ, ਜਗਦੀਪ ਸਿੰਘ, ਕਰਨਜੀਤ ਸਿੰਘ, ਅਰਵਿੰਦ ਸਿੰਘ ਰੰਧਾਵਾ, ਜੀਵਨ ਸਿੰਘ ਜੇ.ਈ, ਕਿਸ਼ਨ ਕੁਮਾਰ ਬੱਬਰ, ਗੁਰਨਾਮ ਸਿੰਘ ਫੌਜੀ, ਅਰਜਨ ਸਿੰਘ ਰੰਧਾਵਾ, ਜਸਪਾਲ ਸਿੰਘ, ਅਜੀਤ ਸਿੰਘ, ਰਾਜੂ ਆਦਿ ਮੌਜੂਦ ਸਨ।ਅਕਾਲੀ ਆਗੂਆਂ ਨੇ ਕਿਹਾ ਕਿ ਇਹ ਚੈਰੀਟੇਬਲ ਹਸਪਤਾਲ ਘੱਟ ਲਾਗਤ ’ਤੇ ਰੋਗੀਆਂ ਦੇ ਇਲਾਜ਼ ਲਈ ਗੁਰੂ ਰਾਮ ਦਾਸ ਜੀ ਦੇ ਨਾਮ ’ਤੇ ਸਥਾਪਿਤ ਕੀਤਾ ਗਿਆ ਸੀ, ਲੇਕਿਨ ਇਥੇ ਖੁਲ੍ਹੇਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਗੁਰੂ ਰਾਮ ਦਾਸ ਜੀ ਦੇ ਨਾਂ ’ਤੇ ਚੱਲ ਰਹੇ ਇਸ ਚੈਰੀਟੇਬਲ ਹਸਪਤਾਲ ਵਿੱਚ ਡਾ. ਏ. ਪੀ ਸਿੰਘ ਨੂੰ ਕਿਸੇ ਵੀ ਹਾਲਤ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਧਾਰਮਿਕ ਸੰਸਥਾ ਦੇ ਇਸ ਹਸਤਪਾਲ ਵਿੱਚ ਆਸ ਨਾਲ ਆਉਂਦੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਡਾ ਏ. ਪੀ ਸਿੰਘ ਨੂੰ ਹਟਾ ਉਨ੍ਹਾਂ ਦੀ ਜਗ੍ਹਾ ਕੋਈ ਇਮਾਨਦਾਰ ਤੇ ਸੇਵਾ ਭਾਵ ਰੱਖਣ ਵਾਲੇ ਡਾਕਟਰ ਦੀ ਨਿਯੁੱਕਤੀ ਕੀਤੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

* ਸੰਸਦ ਭਵਨ ਦੇ ਅੰਦਰ ਹੀ ਰਾਤ ਭਰ ਧਰਨੇ ’ਤੇ ਡਟੇ ਰਹੇ ਮੁਅੱਤਲ ਸੰਸਦ ਮੈ...

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

* ਉੱਚ ਪੱਧਰੀ ਫ਼ੌਜੀ ਮੁਲਾਕਾਤ ’ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਪਹਿ...

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

* ਮਲਬੇ ’ਚੋਂ 20 ਜਣਿਆਂ ਨੂੰ ਬਚਾਇਆ; * ਥਾਣੇ ਨੇੜੇ ਭਿਵਿੰਡੀ ਕਸਬੇ ’ਚ ...

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

* ਮੰਡੀਆਂ ਅਤੇ ਐੱਮਐੱਸਪੀ ਖ਼ਤਮ ਨਾ ਕਰਨ ਦਾ ਵਾਅਦਾ ਦੁਹਰਾਇਆ

ਸ਼ਹਿਰ

View All