DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਵੰਦੇ ਭਾਰਤ ਸਲੀਪਰ ਟਰੇਨ ਚਲਾਉਣ ਦੀ ਮੰਗ; ਸੰਸਦ ਮੈਂਬਰ ਔਜਲਾ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ

  ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਚਾਲੇ ਰੋਜ਼ਾਨਾ ਵੰਦੇ ਭਾਰਤ ਸਲੀਪਰ ਟਰੇਨ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼...

  • fb
  • twitter
  • whatsapp
  • whatsapp
featured-img featured-img
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ
Advertisement

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਚਾਲੇ ਰੋਜ਼ਾਨਾ ਵੰਦੇ ਭਾਰਤ ਸਲੀਪਰ ਟਰੇਨ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਰੇਲ ਸਹੂਲਤ ਦਾ ਮਾਮਲਾ ਨਹੀਂ, ਸਗੋਂ ਦੇਸ਼ ਭਰ ਦੇ ਲੱਖਾਂ ਸਿੱਖ ਸ਼ਰਧਾਲੂਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਧਾਰਮਿਕ ਭਾਵਨਾ ਨਾਲ ਜੁੜਿਆ ਮੁੱਦਾ ਹੈ। ਔਜਲਾ ਨੇ ਆਪਣੇ ਪੱਤਰ ਵਿੱਚ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਸਿੱਖ ਜਥਿਆਂ, ਸੰਤ-ਮਹਾਂਪੁਰਸ਼ਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਸੰਸਥਾਵਾਂ ਅਤੇ ਹਜ਼ਾਰਾਂ ਸ਼ਰਧਾਲੂਆਂ ਵੱਲੋਂ ਲਗਾਤਾਰ ਮੰਗ-ਪੱਤਰ ਮਿਲ ਰਹੇ ਹਨ। ਇਨ੍ਹਾਂ ਸਾਰਿਆਂ ਨੇ ਅੰਮ੍ਰਿਤਸਰ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ  ਦਰਮਿਆਨ ਆਧੁਨਿਕ, ਤੇਜ਼ ਅਤੇ ਆਰਾਮਦਾਇਕ ਸਲੀਪਰ ਰੇਲ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਹੈ।

Advertisement

ਸੰਸਦ ਮੈਂਬਰ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਸਿੱਖ ਧਰਮ ਦੇ ਦੋ ਮਹਾਨ ਤਖ਼ਤ ਹਨ। ਹਰ ਸਾਲ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਲੱਖਾਂ ਸ਼ਰਧਾਲੂ ਦਰਸ਼ਨਾਂ ਲਈ ਇਸ ਲੰਬੇ ਸਫ਼ਰ 'ਤੇ ਜਾਂਦੇ ਹਨ। ਮੌਜੂਦਾ ਰੇਲ ਸੇਵਾਵਾਂ ਵਿੱਚ ਵੱਧ ਰਹੀ ਭੀੜ ਨੂੰ ਦੇਖਦਿਆਂ ਇੱਕ ਆਧੁਨਿਕ ਸਲੀਪਰ ਟਰੇਨ ਦੀ ਲੋੜ ਲਗਾਤਾਰ ਮਹਿਸੂਸ ਕੀਤੀ ਜਾ ਰਹੀ ਹੈ।
ਸੰਸਦ ਮੈਂਬਰ  ਨੇ ਰੇਲ ਮੰਤਰੀ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ-ਨਾਂਦੇੜ ਰੂਟ 'ਤੇ ਜਲਦ ਤੋਂ ਜਲਦ ਰੋਜ਼ਾਨਾ ਵੰਦੇ ਭਾਰਤ ਸਲੀਪਰ ਟਰੇਨ ਚਲਾਈ ਜਾਵੇ। ਇਸ ਦੇ ਨਾਲ ਹੀ ਟਰੇਨ ਦਾ ਸਮਾਂ ਅਜਿਹਾ ਰੱਖਿਆ ਜਾਵੇ ਕਿ ਸ਼ਰਧਾਲੂਆਂ ਨੂੰ ਦੇਰ ਰਾਤ ਜਾਂ ਤੜਕੇ ਸਵੇਰੇ ਯਾਤਰਾ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸੁਝਾਅ ਦਿੱਤਾ ਕਿ ਟਰੇਨ ਦੇ ਰਵਾਨਗੀ ਅਤੇ ਪਹੁੰਚਣ ਦਾ ਸਮਾਂ ਦਿਨ ਜਾਂ ਸ਼ਾਮ ਦੇ ਸਮੇਂ ਨਿਰਧਾਰਤ ਕੀਤਾ ਜਾਵੇ, ਤਾਂ ਜੋ ਸ਼ਰਧਾਲੂ, ਬਜ਼ੁਰਗ ਅਤੇ ਪਰਿਵਾਰ ਸੁਵਿਧਾਜਨਕ ਢੰਗ ਨਾਲ ਯਾਤਰਾ ਕਰ ਸਕਣ।

ਸੰਸਦ ਮੈਂਬਰ ਨੇ ਉਮੀਦ ਜਤਾਈ ਕਿ ਰੇਲ ਮੰਤਰਾਲਾ ਸ਼ਰਧਾਲੂਆਂ ਦੀ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਗੰਭੀਰਤਾ ਨਾਲ ਵਿਚਾਰ ਕੇ ਦੋਵੇਂ ਪਵਿੱਤਰ ਤਖ਼ਤਾਂ ਵਿਚਕਾਰ ਬਿਹਤਰ ਅਤੇ ਆਧੁਨਿਕ ਰੇਲ ਸੰਪਰਕ ਮੁਹੱਈਆ ਕਰਵਾਉਣ ਲਈ ਸਕਾਰਾਤਮਕ ਫ਼ੈਸਲਾ ਲਵੇਗਾ। ਦੱਸਣ ਯੋਗ ਹੈ ਕਿ ਇਸ ਵੇਲੇ ਤਖ਼ਤ ਸ੍ਰੀ ਹਜੂਰ ਸਾਹਿਬ ਲਈ ਅੰਮ੍ਰਿਤਸਰ ਤੋਂ ਰੋਜਾਨਾ ਇੱਕ ਰੇਲ ਗੱਡੀ ਚੱਲ ਰਹੀ ਹੈ ਪਰ  ਸ਼ਰਧਾਲੂਆਂ ਦੀ ਵਧੇਰੇ ਗਿਣਤੀ ਹੋਣ ਕਾਰਨ ਇਸ ਰੇਲ ਗੱਡੀ ਦੇ ਬੁਕਿੰਗ ਕਈ ਕਈ ਮਹੀਨੇ ਪਹਿਲਾਂ ਕਰਵਾਉਣੀ ਪੈਂਦੀ ਹੈ। ਯਾਤਰੂਆਂ ਦੀ ਵਧੇਰੇ ਗਿਣਤੀ ਹੋਣ ਕਾਰਨ ਇੱਕ ਬਸ ਕੰਪਨੀ ਵੱਲੋਂ ਇਸ ਰੂਟ ਤੇ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਸ਼ਰਧਾਲੂਆਂ ਦੀ ਅੰਮ੍ਰਿਤਸਰ ਤੋਂ ਨੰਦੇੜ ਹਵਾਈ ਅੱਡੇ ਤੱਕ ਹਵਾਈ ਸੇਵਾ ਸ਼ੁਰੂ ਕਰਨ ਦੀ ਵੀ ਮੰਗ ਹੈ। ਜੋ ਕਿ ਪਹਿਲਾਂ ਚੱਲ ਰਹੀ ਸੀ ਪਰ ਹੁਣ ਬੰਦ ਹੈ।

Advertisement

Advertisement
×