ਕਾਲੇ ਚੋਲੇ ਪਾ ਕੇ ਮੰਤਰੀਆਂ ਤੇ ਵਿਧਾਇਕਾਂ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ

ਕਾਲੇ ਚੋਲੇ ਪਾ ਕੇ ਮੰਤਰੀਆਂ ਤੇ ਵਿਧਾਇਕਾਂ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ

ਕੈਬਨਿਟ ਮੰਤਰੀ ਸ੍ਰੀ ਸੋਨੀ ਤੇ ਵਿਧਾਇਕਾਂ ਨੂੰ ਕਾਲੇ ਚੋਲੇ ਪਾ ਕੇ ਮੁਲਾਜ਼ਮ ਮੰਗ ਪੱਤਰ ਦਿੰਦੇ ਹੋਏ

ਪੱਤਰ ਪ੍ਰੇਰਕ
ਅੰਮ੍ਰਿਤਸਰ, 13 ਅਗਸਤ

ਪੰਜਾਬ ਐਂਡ ਯੂ ਟੀ ਮੁਲਾਜ਼ਮ ਅਤੇ ਪੈਂਨਸ਼ਨਰ ਫਰੰਟ ਪੰਜਾਬ ਵੱਲੋਂ ਅੱਜ ਵੱਖ-ਵੱਖ ਥਾਵਾਂ ਊੱਤੇ ਮੁਜ਼ਾਹਰੇ ਕਰਕੇ ਵਿਧਾਇਕਾਂ ਤੇ ਮੰਤਰੀਆਂ ਦੇ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ ਹਨ। ਜ਼ਿਲ੍ਹਾ ਅੰਮ੍ਰਿਤਸਰ ਇਕਾਈ ਵਲੋਂ ਕਨਵੀਨਰ ਗੁਰਦੀਪ ਸਿੰਘ ਬਾਜਵਾ, ਜਗਦੀਸ਼ ਠਾਕਰ, ਸੁਖਦੇਵ ਸਿੰਘ ਪੰਨੂੰ , ਜੋਗਿੰਦਰ ਸਿੰਘ ਅਤੇ ਸਤਬੀਰ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਕਾਲੇ ਚੋਲੇ ਪਾ ਕੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ, ਵਿਧਾਇਕ ਹਲਕਾ ਪੱਛਮੀ ਡਾ. ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ ਵਿਧਾਇਕ ਹਲਕਾ ਉੱਤਰੀ, ਸੁਖਵਿੰਦਰ ਸਿੰਘ ਡੈਨੀ ਵਿਧਾਇਕ ਹਲਕਾ ਜੰਡਿਆਲਾ ਗੁਰੂ , ਤਰਸੇਮ ਸਿੰਘ ਡੀ ਸੀ ਵਿਧਾਇਕ ਹਲਕਾ ਅਟਾਰੀ ਰਾਹੀਂ ਨਾਅਰੇਬਾਜੀ ਕਰਕੇ ਮੁੱਖ ਮੰਤਰੀ ਦੇ ਨਾਂ ਮੁਲਾਜ਼ਮ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ । ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕਾਂ ਨੇ ਇਸ ਮੰਗ ਪੱਤਰ ਦੀਆਂ ਮੰਗਾਂ ਨੂੰ ਜਾਇਜ ਦੱਸਿਆ ਇਸ ਮੌਕੇ ਕਨਵੀਨਰਾਂ ਤੋਂ ਇਲਾਵਾ ਮਨਜਿੰਦਰ ਸਿੰਘ ਸੰਧੂ, ਨਰਿੰਦਰ ਸਿੰਘ, ਹਰਜਿੰਦਰਪਾਲ ਪੰਨੂੰ, ਮਨਜੀਤ ਸਿੰਘ ਬਾਸਰਕੇ, ਸੁਰਜੀਤ ਸਿੰਘ ਗੁਰਾਇਆ ਨੇ ਸੰਬੋਧਨ ਕੀਤਾ। ਤਰਨ ਤਾਰਨ(ਪੱਤਰ ਪ੍ਰੇਰਕ):ਪੰਜਾਬ ਰੋਡਵੇਜ਼ ਵਿਭਾਗ ਅੰਦਰ ਠੇਕਾ, ਦਿਹਾੜੀ, ਆਉਟ ਸੋਰਸਿੰਗ ਆਦਿ ਅਾਧਾਰ ’ਤੇ ਕੰਮ ਕਰਦੇ ਸਮੂਹ ਕੈਟੇਗਰੀਆਂ ਦੇ ਮੁਲਾਜ਼ਮਾਂ ਵਲੋਂ ਅੱਜ ਇਥੋਂ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਸਾਹਮਣੇ ਰੋਸ ਵਿਖਾਵਾ ਕਰਕੇ ਆਪਣੀਆਂ ਸੇਵਾਵਾਂ ਰੈਗੁਲਰ ਕੀਤੇ ਜਾਣ ਦੀ ਮੰਗ ਕੀਤੀਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਝੰਡੇ ਹੇਠ ਕੀਤੇ ਇਸ ਰੋਸ ਵਿਖਾਵੇ ਵਿੱਚ ਸ਼ਾਮਲ ਮੁਲਾਜ਼ਮਾਂ ਨੂੰ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਗੁਰਵੇਲ ਸਿੰਘ, ਰਜਵੰਤ ਕੌਰ, ਨਿਰਭੈ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ ਨੇ ਸੰਬੋਧਨ ਕੀਤਾ|

ਹੁਸ਼ਿਆਰਪੁਰ(ਪੱਤਰ ਪ੍ਰੇਰਕ): ਸਰਵ ਸਿੱਖਿਆ ਅਭਿਆਨ ਅਤੇ ਮਿਡ ਡੇ ਮੀਲ ਦਫ਼ਤਰੀ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੂੰ ਚੋਣ ਮੈਨੀਫ਼ੈਸਟੋ ਭੇਟ ਕੀਤਾ ਗਿਆ। ਸਰਵ ਸਿਖਿਆ ਅਭਿਆਨ/ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਬਣਵੈਤ ਨੇ ਕਿਹਾ ਕਿ ਜਦੋਂ ਤੋਂ ਕੈਪਟਨ ਸਰਕਾਰ ਸੱਤਾ ਵਿਚ ਆਈ ਹੈ, ਕੈਬਨਿਟ ਸਬ ਕਮੇਟੀਆਂ ਬਣਾ ਕੇ ਡੰਗ ਟਪਾਇਆ ਜਾ ਰਿਹਾ ਹੈ। ਹੁਸ਼ਿਆਰਪੁਰ ਵਿੱਚ ਲੋਕ ਨਿਰਮਾਣ ਵਿਭਾਗ ਦੇ ਦਫ਼ਤਰ ਬਾਹਰ ਮਨਿਟਰੀਅਲ ਕਰਮਚਾਰੀਆਂ ਨੇ ਹੜਤਾਲ ਕੀਤੀ।ਜ਼ਿਲ੍ਹਾ ਪ੍ਰਧਾਨ ਅਨੀਰੁੱਧ ਮੌਦਗਿੱਲ ਜਸਵੀਰ ਸਿੰਘ ਸਾਂਧੜਾ, ਰਮੇਸ਼ ਕੁਮਾਰ, ਵਿਕਰਮ ਆਦੀਆ, ਦੀਪਕ,ਬਲਕਾਰ ਸਿੰਘ, ਜਸਵੀਰ ਸਿੰਘ ਧਾਮੀ, ਸੰਦੀਪ ਸੰਧੀ, ਕੁਲਵਰਨ ਸਿੰਘ, ਸਤੀਸ਼ ਰਾਣਾ, ਆਦਿ ਸ਼ਾਮਲ ਹੋਏ।

ਟਾਂਡਾ(ਪੱਤਰ ਪ੍ਰੇਰਕ): ਅੱਜ ਇਥੇ ਪੰਜਾਬ ਯੂਟੀ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪਰਮਾਨੰਦ ਦਵੇਦੀ, ਬਾਬੂ ਰਾਮ ਸ਼ਰਮਾ, ਅਮਰ ਸਿੰਘ ਅਤੇ ਅਮਰਜੀਤ ਸਿੰਘ ਚੌਹਾਨ ਦੀ ਅਗਵਾਈ ਹੇਠ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੂੰ ਰੋਸ ਪੱਤਰ ਦਿੱਤਾ ਗਿਆ।ਸੂਬਾ ਪ੍ਰਧਾਨ ਸਤੀਸ਼ ਰਾਣਾ, ਕੁਲਵਰਨ ਸਿੰਘ ਤੇ ਇੰਦਰ ਸੁਖਦੀਪ ਸਿੰਘ ਨੇ ਸੰਬੋਧਨ ਕੀਤਾ।

ਇਹ ਹਨ ਮੁੱਖ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ

ਅੰਮ੍ਰਿਤਸਰ (ਨਿਜੀ ਪੱਤਰ ਪ੍ਰੇਰਕ): ਪੁਨਰਗਠਨ ਦੇ ਨਾਂ ’ਤੇ ਵੱਖ-ਵੱਖ ਅਦਾਰਿਆਂ ਅੰਦਰ ਮੁਲਾਜ਼ਮਾਂ ਦੀਆਂ ਛਾਂਟੀਆਂ ਕਰਨ ਦੀਆਂ ਤਜਵੀਜ਼ਾਂ ਬੰਦ ਕੀਤੀਆਂ ਜਾਣ, ਮੁਲਾਜ਼ਮਾਂ ਦੀ ਭਰਤੀ ਸਮੇਂ ਕੇਂਦਰ ਨਾਲੋਂ ਵੱਧ ਤਨਖਾਹ ਸਕੇਲ ਨਾ ਦੇਣ ਦਾ ਨੋਟੀਫੀਕੇਸ਼ਨ ਵਾਪਿਸ ਲਿਆ ਜਾਵੇ, ਮੋਬਾਈਲ ਭੱਤੇ ਵਿਚ ਕਟੌਤੀ ਕਰਨ ਵਾਲਾ ਪੱਤਰ ਵਾਪਸ ਲਿਆ ਜਾਵੇ, ਤਿੰਨ ਸਾਲਾਂ ਤੋਂ ਲਟਕਾਈ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ, ਹਰੇਕ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਨੀਤੀ ਲਾਗੂ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਪੰਜ ਬਕਾਇਆ ਕਿਸ਼ਤਾਂ ਨੂੰ ਤੁਰੰਤ ਜਾਰੀ ਕੀਤਾ ਜਾਵੇ, ਬੱਝਵਾਂ ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਮਹਿੰਗਾਈ ਭੱਤੇ ਦਾ 133 ਮਹੀਨੇ ਦਾ ਬਕਾਇਆ ਯਕਮੁਸ਼ਤ ਤੁਰੰਤ ਨਕਦ ਜਾਰੀ ਕੀਤਾ ਜਾਵੇ, ਆਸ਼ਾ ਵਰਕਰ ਮਿਡ ਡੇ ਮੀਲ ਅਤੇ ਆਂਗਨਵਾੜੀ ਵਰਕਰਾਂ ਦਾ ਘੱਟੋ ਘੱਟ ਵੇਤਨ ਐਕਟ ਲਾਗੂ ਕਰਕੇ 18000 ਰੁਪੈ ਤਨਖਾਹ ਲਾਗੂ ਕੀਤੀ ਜਾਵੇ, ਸਲਾਨਾ 2400 ਲਾਇਆ ਜਜੀਆ ਟੈਕਸ ਵਾਪਿਸ ਲਿਆ ਜਾਵੇ।

ਬੇਰੀ ਨੂੰ ਕਾਂਗਰਸ ਦਾ ਮੈਨੀਫੈਸਟੋ ਮੋੜ ਕੇ ਦਿੱਤਾ ਉਲਾਂਭਾ

ਕੰਟਰੈਕਟ ਵਰਕਰਜ਼ ਯੂਨੀਅਨ ਦੇ ਮੈਂਬਰ ਜਲੰਧਰ ਵਿੱਚ ਡੀਸੀ ਦਫਤਰ ਦੇ ਗੇਟ ਅੱਗੇ ਮੁਜ਼ਾਹਰਾ ਕਰਦੇ ਹੋਏ।

ਜਲੰਧਰ(ਨਿਜੀ ਪੱਤਰ ਪ੍ਰੇਰਕ): ‘ਮੈਨੀਫੈਸਟੋ ਸਾਰਾ ਹੈ ਬੇਕਾਰ, ਝੂਠੀ ਹੈ ਕਾਂਗਰਸ ਦੀ ਸਰਕਾਰ’, ‘ਮੈਨੀਫੈਸਟੋ ਸਾਰਾ ਹੈ ਬੇਕਾਰ, ਨਿਕੰਮੀ ਹੈ ਕਾਂਗਰਸ ਦੀ ਸਰਕਾਰ’ ਨਾਅਰੇ ਲਗਾਉਂਦੇ ਹੋਏ ਸਰਵ ਸਿੱਖਿਆ ਅਭਿਆਨ/ਮਿੱਡ ਡੇਅ ਮੀਲ ਦਫਤਰੀ ਮੁਲਾਜ਼ਮਾਂ ਨੇ ਕੀਤਾ ਰੋਸ ਮਾਰਚ ਅਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਵਿਧਾਇਕ ਰਜਿੰਦਰ ਬੇਰੀ ਨੂੰ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਵਾਪਸ ਮੋੜ ਕੇ ਉਲਾਂਭਾ ਦਿੱਤਾ। ਮੁਲਾਜ਼ਮਾਂ ਨੇ ਕਿਹਾ ਕਿ “ਐੱਮਐੱਲਏ ਸਾਹਿਬ ਆਪਣਾ ਮੈਨੀਫੈਸਟੋ ਰੱਖ ਲਓ, ਸਾਡੇ ਤਾਂ ਕਿਸੇ ਕੰਮ ਨਹੀ ਆਇਆ”। ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਸਰਕਾਰ ਨੇ 1 ਅਪਰੈਲ 2018 ਤੋਂ ਸਿੱਖਿਆ ਵਿਭਾਗ ਵਿਚ ਪੱਕਾ ਕਰ ਦਿੱਤਾ ਹੈ ਪਰ ਦਫਤਰੀ ਮੁਲਾਜ਼ਮ, ਜੋ ਕਿ ਅਧਿਆਪਕਾਂ ਤੋਂ ਪਹਿਲਾਂ ਦੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਵਾਰ ਵਾਰ ਅਣਗੌਂਲਿਆ ਕੀਤਾ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All