ਕਰੋਨਾ ਸੰਕਟ: ਪਰਵਾਸੀ ਕਾਮਿਆਂ ਵਲੋਂ ਘਰ ਵਾਪਸੀ ਲਈ ਰੋਸ ਪ੍ਰਦਰਸ਼ਨ

ਕਰੋਨਾ ਸੰਕਟ: ਪਰਵਾਸੀ ਕਾਮਿਆਂ ਵਲੋਂ ਘਰ ਵਾਪਸੀ ਲਈ ਰੋਸ ਪ੍ਰਦਰਸ਼ਨ

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 3 ਜੂਨ

ਕਰੋਨਾ ਸੰਕਟ ਦੌਰਾਨ ਪਰਵਾਸੀ ਕਾਮਿਆਂ ਨੇ ਘਰ ਵਾਪਸੀ ਦੀ ਮੰਗ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਰੋਸ ਵਿਖਾਵਾ ਕੀਤਾ। ਰੋਸ ਵਿਖਾਵਾ ਕਰਨ ਵਾਲਿਆਂ ਵਿਚ ਵਧੇਰੇ ਛੱਤੀਸਗੜ੍ਹ ਸੂਬੇ ਦੇ ਵਾਸੀ ਹਨ ਅਤੇ ਇਹ ਇਥੇ ਇੱਟਾਂ ਦੇ ਭੱਠਿਆਂ ’ਤੇ ਕੰਮ ਕਰਦੇ ਹਨ। ਛੱਤੀਸਗੜ੍ਹ ਲਈ ਫਿਲਹਾਲ ਕੋਈ ਸ਼੍ਰਮਿਕ ਰੇਲ ਗੱਡੀ ਨਾ ਹੋਣ ਕਾਰਨ ਇਹ ਪਰਵਾਸੀ ਕਾਮੇ ਜਿਨ੍ਹਾਂ ਵਿਚ ਔਰਤਾਂ, ਬੱਚੇ ਆਦਿ ਸ਼ਾਮਲ ਹਨ, ਪਿਛਲੇ ਕੁਝ ਦਿਨਾਂ ਤੋਂ ਰੇਲਵੇ ਸਟੇਸ਼ਨ ਦੇ ਆਸ ਪਾਸ ਹੀ ਸਮਾਂ ਬਤੀਤ ਕਰ ਰਹੇ ਹਨ। ਲੋਕਾਂ ਵਲੋਂ ਦਿੱਤੇ ਜਾ ਰਹੇ ਲੰਗਰ ਆਦਿ ਨਾਲ ਹੀ ਇਹ ਆਪਣਾ ਪੇਟ ਭਰਦੇ ਹਨ।

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All