ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਜੂਨ
ਕਰੋਨਾ ਸੰਕਟ ਦੇ ਚਲਦਿਆਂ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ ਬਰਸੀ ਮੌਕੇ ਸਿੱਖ ਜਥੇਬੰਦੀ ਦਲ ਖਾਲਸਾ ਵਲੋਂ ਪੰਜ ਜੂਨ ਨੂੰ ਕੱਢੇ ਜਾਣ ਵਾਲੇ ਘੱਲੂਘਾਰਾ ਸ਼ਹੀਦੀ ਮਾਰਚ ਨੂੰ ਕੱਢਣ ਦੀ ਪੁਲੀਸ ਨੇ ਆਗਿਆ ਨਹੀਂ ਦਿੱਤੀ। ਸਿੱਟੇ ਵਜੋਂ ਦਲ ਖਾਲਸਾ ਵਲੋਂ ਹੁਣ ਸੰਕੇਤਕ ਤੌਰ ’ਤੇ ਸਿਰਫ ਪੰਜ ਪਾਰਟੀ ਆਗੂ ਪੈਦਲ ਮਾਰਚ ਕਰ ਕੇ ਪੰਜ ਜੂਨ ਨੂੰ ਸ੍ਰੀ ਅਕਾਲ ਤਖਤ ਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣਗੇ। ਇਸ ਦੌਰਾਨ 6 ਜੂਨ ਨੂੰ ਹਰ ਸਾਲ ਦਿੱਤਾ ਜਾਂਦਾ ਅੰਮ੍ਰਿਤਸਰ ਬੰਦ ਦਾ ਸੱਦਾ ਵੀ ਇਸ ਵਾਰ ਨਹੀਂ ਦਿੱਤਾ ਗਿਆ।