DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Amritsar Airport ਨੂੰ ਵਿਸ਼ਵ ਪੱਧਰ ਤੇ ਸੁਰੱਖਿਅਤ ਬਣਾਉਣ ਲਈ ਵਚਨਬੱਧ: ਡਾਇਰੈਕਟਰ ਅਨਿਰੁੱਧ ਕੁਮਾਰ

80ਵੇਂ ਆਜ਼ਾਦੀ ਦਿਹਾੜੇ ’ਤੇ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ’ਤੇ ਲਹਿਰਾਇਆ ਤਿਰੰਗਾ

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਹਵਾਈ ਅੱਡੇ ਦੀ ਬਾਹਰੀ ਝਲਕ।
Advertisement

ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ’ਤੇ 80ਵੇਂ ਆਜ਼ਾਦੀ ਦਿਵਸ ਦੇ ਮੌਕੇ ’ਤੇ ਕਰਵਾਏ ਸਮਾਗਮ ਦੌਰਾਨ ਏਅਰਪੋਰਟ ਡਾਇਰੈਕਟਰ ਅਨਿਰੁੱਧ ਕੁਮਾਰ ਸ਼ਰਮਾ ਨੇ ਕੌਮੀਂ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਏਅਰਪੋਰਟ ਅਥਾਰਟੀ ਆਫ਼ ਇੰਡੀਆ (AAI), ਸੀ.ਆਈ.ਐੱਸ.ਐੱਫ. (CISF), ਏਅਰਲਾਈਨਜ਼, ਕਸਟਮਜ਼, ਇਮੀਗ੍ਰੇਸ਼ਨ, ਪੰਜਾਬ ਪੁਲੀਸ ਅਤੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਜੀ ਆਇਆਂ ਨੂੰ ਆਖਦਿਆਂ ਯਾਤਰੀਆਂ ਦੀ ਸੁਰੱਖਿਆ, ਸੁਵਿਧਾਵਾਂ ਅਤੇ ਆਧੁਨਿਕੀਕਰਨ ਲਈ ਕੀਤੇ ਗਏ ਵੱਡੇ ਉਪਰਾਲਿਆਂ ਦਾ ਲੇਖਾ-ਜੋਖਾ ਸਾਂਝਾ ਕੀਤਾ। ਡਾਇਰੈਕਟਰ ਅਨਿਰੁੱਧ ਕੁਮਾਰ ਨੇ ਦੱਸਿਆ ਕਿ ਅੰਮ੍ਰਿਤਸਰ ਏਅਰਪੋਰਟ ’ਤੇ 28 ਜੁਲਾਈ 2026 ਤੋਂ ‘ਹੱਬ-ਐਂਡ-ਸਪੋਕ’ (Hub-and-Spoke) ਕਾਰਜਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ। ਵਾਰਾਣਸੀ ਤੋਂ ਬਾਅਦ ਅੰਮ੍ਰਿਤਸਰ ਦੇਸ਼ ਦਾ ਦੂਜਾ ਅਜਿਹਾ ਏਅਰਪੋਰਟ ਬਣ ਗਿਆ ਹੈ ਜਿੱਥੇ ਇਹ ਸਿਸਟਮ ਸਫਲਤਾਪੂਰਵਕ ਚੱਲ ਰਿਹਾ ਹੈ। ਇਸ ਨਾਲ ਯਾਤਰੀਆਂ ਲਈ ਚੈੱਕ-ਇਨ, ਬੈਗੇਜ ਹੈਂਡਲਿੰਗ ਅਤੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਕਿਤੇ ਵੱਧ ਸੁਚਾਰੂ ਅਤੇ ਆਸਾਨ ਹੋ ਗਈ ਹੈ।

ਯਾਤਰੀਆਂ ਦੀ ਸੁਵਿਧਾ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਏਅਰਪੋਰਟ ’ਤੇ ਮੁਫ਼ਤ ਵਾਈ-ਫਾਈ (Wi-Fi), ਬੱਚਿਆਂ ਲਈ ‘ਕਿਡਜ਼ ਜ਼ੋਨ’ ਅਤੇ ਇੱਕ ਅਨੋਖੀ ‘ਫਲਾਈ ਲਾਇਬ੍ਰੇਰੀ’ (Fly Library) ਸ਼ੁਰੂ ਕੀਤੀ ਗਈ ਹੈ। ਇਸ ਲਾਇਬ੍ਰੇਰੀ ਦੀ ਖਾਸ ਗੱਲ ਇਹ ਹੈ ਕਿ ਯਾਤਰੀ ਇੱਥੇ ਬੈਠ ਕੇ ਕਿਤਾਬਾਂ ਪੜ੍ਹ ਸਕਦੇ ਹਨ ਅਤੇ ਜੇਕਰ ਉਹ ਚਾਹੁਣ ਤਾਂ ਕਿਤਾਬ ਆਪਣੇ ਨਾਲ ਲੈ ਕੇ ਜਾ ਸਕਦੇ ਹਨ, ਜਿਸ ਨੂੰ ਉਹ ਆਪਣੀ ਮੰਜ਼ਿਲ ਵਾਲੇ ਏਅਰਪੋਰਟ 'ਤੇ ਵਾਪਸ ਕਰ ਸਕਦੇ ਹਨ ਤਾਂ ਜੋ ਹੋਰ ਯਾਤਰੀ ਵੀ ਇਸ ਦਾ ਲਾਭ ਲੈ ਸਕਣ।

Advertisement

ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਉਡਾਣਾਂ ਦਾ ਸੰਚਾਲਨ ਕਰਨਾ ਨਹੀਂ, ਸਗੋਂ ਹਰ ਯਾਤਰੀ ਨੂੰ ਇੱਕ ਸੁਰੱਖਿਅਤ, ਸਨਮਾਨਜਨਕ ਅਤੇ ਵਿਸ਼ਵ ਪੱਧਰੀ ਯਾਤਰਾ ਦਾ ਅਨੁਭਵ ਦੇਣਾ ਹੈ। ਸਾਡੇ ਲਈ ਹਰ ਯਾਤਰੀ ਦੀ ਮੁਸਕਾਨ ਹੀ ਦੇਸ਼ ਦੀ ਤਰੱਕੀ ’ਚ ਸਾਡਾ ਯੋਗਦਾਨ ਹੈ।

Advertisement

ਸ੍ਰੀ ਹਰਿਮੰਦਰ ਸਾਹਿਬ, ਜੱਲ੍ਹਿਆਂਵਾਲਾ ਬਾਗ ਅਤੇ ਅਟਾਰੀ-ਵਾਘਾ ਬਾਰਡਰ ਵਰਗੇ ਇਤਿਹਾਸਕ ਸਥਾਨਾਂ ਦਾ ਜ਼ਿਕਰ ਕਰਦਿਆਂ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਚੇਤਨਾ ਦਾ ਪ੍ਰਤੀਕ ਹੈ। ਇਹ ਏਅਰਪੋਰਟ ਐੱਨ.ਆਰ.ਆਈਜ਼ (NRIs), ਧਾਰਮਿਕ ਸ਼ਰਧਾਲੂਆਂ, ਸੈਲਾਨੀਆਂ ਅਤੇ ਵਿਦਿਆਰਥੀਆਂ ਲਈ ਦੇਸ਼ ਦਾ ਇੱਕ ਅਹਿਮ ਦੁਆਰ (Gateway) ਹੈ।

ਉਨ੍ਹਾਂ ਦੱਸਿਆ ਕਿ ਏਅਰਪੋਰਟ ’ਤੇ ਸੈਲਫ-ਸਰਵਿਸ (CUSS) ਸਿਸਟਮ, ਆਧੁਨਿਕ ਲੌਜਿਸਟਿਕਸ ਹੱਬ ਅਤੇ ਬੈਗੇਜ ਹੈਂਡਲਿੰਗ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਸੰਬੋਧਨ ਦੇ ਅੰਤ ਵਿੱਚ ਉਨ੍ਹਾਂ ਨੇ ਸਾਰਿਆਂ ਨੂੰ 80ਵੇਂ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਜੈ ਹਿੰਦ, ਜੈ ਭਾਰਤ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ।

Advertisement
×