ਕੋਕਾ ਕੋਲਾ ਨੇ 140 ਕਰਮਚਾਰੀ ਨੌਕਰੀ ਤੋਂ ਕੱਢੇ

ਕੋਕਾ ਕੋਲਾ ਨੇ 140 ਕਰਮਚਾਰੀ ਨੌਕਰੀ ਤੋਂ ਕੱਢੇ

ਸਿਮਰਤ ਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 3 ਜੂਨ

ਇੱਥੇ ਕੋਕਾ ਕੋਲਾ ਤਿਆਰ ਕਰਨ ਵਾਲੀ ‘ਵੇਵ ਬੀਵਰੇਜ਼ ਲਿਮਿਟਡ’ ਕੰਪਨੀ ਨੇ ਬਿਨਾਂ ਨੋਟਿਸ ਦਿੱਤਿਆਂ ਆਪਣੇ 140 ਵਰਕਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਨ੍ਹਾਂ ਕੰਮ ਤੋਂ ਕੱਢੇ ਗਏ ਵਰਕਰਾਂ ਵਿਚ ਮਹਿਲਾਵਾਂ ਵੀ ਸ਼ਾਮਲ ਹਨ। ਇਸ ਕਾਰਨ ਇਨ੍ਹਾਂ ਵਰਕਰਾਂ ਨੇ ਕੰਪਨੀ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦਾ ਮਾਮਲਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਨੌਕਰੀ ਤੋਂ ਕੱਢੇ ਗਏ ਵਰਕਰਾਂ ਨੇ ਦੱਸਿਆ ਕਿ ਕਰੋਨਾਵਾਇਰਸ ਕਾਰਨ ਸਾਰੇ ਕਾਰੋਬਾਰ ਠੱਪ ਪਏ ਹਨ ਅਤੇ ਉਹ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਘਰਾਂ ਵਿਚ ਹੀ ਵਿਹਲੇ ਬੈਠੇ ਹੋਏ ਹਨ। ਇਸੇ ਦੌਰਾਨ ਅੱਜ ਕੰਪਨੀ ਨੇ ਉਨ੍ਹਾਂ ਨੂੰ ਬਿਨਾਂ ਕੋਈ ਨੋਟਿਸ ਜਾਰੀ ਕੀਤਿਆਂ ਕੰਮ ਤੋਂ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਉਨ੍ਹਾਂ ਨੂੰ ਕੰਮ ਤੋਂ ਨਾ ਕੱਢੇ ਬੇਸ਼ੱਕ ਉਨ੍ਹਾਂ ਨੂੰ ਅੱਧੀ ਤਨਖ਼ਾਹ ਉੱਪਰ ਹੀ ਕੰਮ ਦੇ ਦਿੱਤਾ ਜਾਵੇ, ਉਹ ਕੰਮ ਕਰਨ ਨੂੰ ਤਿਆਰ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All