ਬੱਦਲਵਾਈ ਤੇ ਬਾਰਿਸ਼ ਨੇ ਲੋਕਾਂ ਨੂੰ ਕਾਂਬਾ ਛੇੜਿਆ

ਬੱਦਲਵਾਈ ਤੇ ਬਾਰਿਸ਼ ਨੇ ਲੋਕਾਂ ਨੂੰ ਕਾਂਬਾ ਛੇੜਿਆ

ਅੰਮ੍ਰਿਤਸਰ ਵਿੱਚ ਮੀਂਹ ਦੌਰਾਨ ਲੋਕ ਆਪਣੇ ਘਰਾਂ ਨੂੰ ਜਾਂਦੇ ਹੋਏ। ਫੋਟੋ:ਵਿਸ਼ਾਲ ਕੁਮਾਰ

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 19 ਜਨਵਰੀ

ਅੱਜ ਮੁੜ ਬਾਰਿਸ਼ ਅਤੇ ਬੱਦਲਵਾਈ ਕਾਰਨ ਸ਼ੀਤ ਲਹਿਰ ਦਾ ਜ਼ੋਰ ਵੱਧ ਗਿਆ ਹੈ, ਠੰਢ ਵੱਧਣ ਨਾਲ ਲੋਕਾਂ ਨੂੰ ਕਾਂਬਾ ਛਿੜਿਆ ਰਿਹਾ। ਪਿਛਲੇ ਲਗਪਗ ਦੋ ਹਫ਼ਤਿਆਂ ਤੋਂ ਲਗਾਤਾਰ ਚਲ ਰਹੀ ਬੱਦਲਵਾਈ ਅਤੇ ਮੀਂਹ ਕਾਰਨ ਸ਼ੀਤ ਲਹਿਰ ਦਾ ਪ੍ਰਕੋਪ ਬਣਿਆ ਹੋਇਆ ਹੈ ਅਤੇ ਲੋਕ ਸੂਰਜ ਦੇ ਦਰਸ਼ਨਾਂ ਨੂੰ ਤਰਸ ਗਏ ਹਨ। ਇਨਾਂ ਦਿਨਾਂ ਦੌਰਾਨ ਧੁੱਪ ਨਾ ਨਿਕਲਣ ਕਾਰਨ ਸ਼ੀਤ ਦਾ ਜ਼ੋਰ ਵਧਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਬੀਤੀ ਰਾਤ ਤੋਂ ਹੀ ਬੱਦਲਵਾਈ ਬਣੀ ਹੋਈ ਸੀ, ਜਿਸ ਦੇ ਚੱਲਦਿਆਂ ਅੱਜ ਸਵੇਰੇ ਵੀ ਕੁੱਝ ਥਾਵਾਂ ’ਤੇ ਕਿਣਮਿਣ ਹੋਈ ਅਤੇ ਬਾਅਦ ਦੁਪਹਿਰ ਮੁੜ ਕਿਣਮਿਣ ਸ਼ੁਰੂ ਹੋਈ, ਜੋ ਦੇਰ ਤਕ ਜਾਰੀ ਰਹੀ। ਮੀਂਹ ਦੇ ਕਾਰਨ ਜਨ ਜੀਵਨ ਵੀ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਵੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ। ਮੀਂਹ ਅਤੇ ਬੱਦਲਵਾਈ ਕਾਰਨ ਰੇਹੜੀ ਫੜੀ ਲਾਉਣ ਵਾਲਿਆਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਸਬਜ਼ੀ ਅਤੇ ਫਲ਼ ਵੇਚਣ ਵਾਲਿਆਂ ਨੇ ਆਖਿਆ ਕਿ ਉਨ੍ਹਾਂ ਦੀ ਵਿਕਰੀ ਪ੍ਰਭਾਵਿਤ ਹੋਈ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਪਏ ਮੀਂਹ ਕਾਰਨ ਅਜੇ ਵੀ ਕਈ ਥਾਵਾਂ ’ਤੇ ਖੇਤਾਂ ਵਿੱਚ ਖੜ੍ਹਾ ਪਾਣੀ ਸੁੱਕਿਆ ਨਹੀਂ ਸੀ। ਉਨ੍ਹਾਂ ਕਿਹਾ ਕਿ ਪਾਣੀ ਸਬਜ਼ੀ ਦੀ ਫਸਲ ਲਈ ਨੁਕਸਾਨਦੇਹ ਹੈ। ਇਸ ਦੌਰਾਨ ਅੱਜ ਮੀਂਹ ਕਾਰਨ ਤਾਪਮਾਨ 9 ਡਿਗਰੀ ਸੈਲਸੀਅਸ ਰਿਹਾ ਹੈ ਅਤੇ ਰਾਤ ਨੂੰ ਪਾਰਾ ਡਿਗਣ ਦੀ ਸੰਭਾਵਨਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All