ਕਰੋਨਾਵਾਇਰਸ: ਅੰਮ੍ਰਿਤਸਰ ਵਿੱਚ ਨੌ ਨਵੇਂ ਕਰੋਨਾ ਮਰੀਜ਼ ਆਏ

ਕਰੋਨਾਵਾਇਰਸ: ਅੰਮ੍ਰਿਤਸਰ ਵਿੱਚ ਨੌ ਨਵੇਂ ਕਰੋਨਾ ਮਰੀਜ਼ ਆਏ

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 1 ਜੂਨ

 

ਮੁੱਖ ਅੰਸ਼

  • ਜ਼ਿਲ੍ਹਾ ਹੁਸ਼ਿਆਰਪੁਰ ’ਚ 8 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ

ਇੱਥੇ ਅੱਜ ਕਰੋਨਾਵਾਇਰਸ ਮਹਾਮਾਰੀ ਦੇ ਨੌਂ ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ ਵਿੱਚ ਕੁੱਲ ਕੇਸ 401 ਹੋ ਗਏ ਹਨ। ਇਸ ਵੇਲੇ ਸ਼ਹਿਰ ਦੇ ਵਧੇਰੇ ਇਲਾਕਿਆਂ ਵਿੱਚੋਂ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਸਦੋ ਮਾਮਲੇ ਅਜਿਹੇ ਹਨ, ਜਿਨ੍ਹਾਂ ਦਾ ਯਾਤਰਾ ਜਾ ਕਰੋਨਾ ਪਾਜ਼ੇਟਿਵ ਮਰੀਜ਼ ਨਾਲ ਕੋਈ ਸਬੰਧ ਨਹੀਂ ਹੈ। ਇਨ੍ਹਾਂ ਵਿੱਚੋਂ ਇਕ ਮਰੀਜ਼ ਗਰੇਸ ਐਵੇਨਿਊ ਅਤੇ ਇਕ ਮਰੀਜ਼ ਸ਼ਹੀਦ ਊਧਮ ਸਿੰਘ ਨਗਰ ਦਾ ਵਾਸੀ ਹੈ ਜਦੋਂ ਕਿ 6 ਮਰੀਜ਼ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਾਲੇ ਹਨ। ਇਨਾ ਵਿੱਚੋਂ 3 ਮਰੀਜ ਹਾਥੀ ਗੇਟ ਇਲਾਕੇ , ਦੋ ਕਟੜਾ ਮੋਤੀ ਰਾਮ ਅਤੇ ਇਕ ਮਰੀਜ਼ ਕਟੜਾ ਪਰਜਾ ਦਾ ਵਾਸੀ ਹੈ।
ਬਲਾਚੌਰ(ਸੁਭਾਸ਼ ਜੋਸ਼ੀ): ਬਲਾਚੌਰ ਸਬ ਡਿਵੀਜ਼ਨ ਦੇ ਪਿੰਡ ਆਦੋਆਣਾ ਦੇ ਦਿੱਲੀ ਤੋਂ ਪਰਤੇ ਵਿਅਕਤੀ ਦਾ ਕਰੋਨਾਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ।

ਗੁਰਦਾਸਪੁਰ (ਜਤਿੰਦਰ ਬੈਂਸ): ਗੁਰਦਾਸਪੁਰ ਦੇ ਸਰਹੱਦੀ ਕਸਬਾ ਬਹਿਰਾਮਪੁਰ ਨੇੜੇ ਪੈਂਦੇ ਪਿੰਡ ਕੋਠੇ-ਮਜੀਠੀ ਦਾ ਇੱਕ ਵਿਅਕਤੀ ਕਰੋਨਾ ਪਾਜ਼ੇਟਿਵ ਮਿਲਿਆ ਹੈ ਜਿਸ ਨਾਲ ਜ਼ਿਲ੍ਹਾ ਗੁਰਦਾਸਪੁਰ ਅੰਦਰ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ।

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸੋਮਵਾਰ ਨੂੰ 8 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 129 ਹੋ ਗਈ ਹੈ। ਨਵੇਂ ਆਏ 8 ਮਰੀਜ਼ ਪਿੰਡ ਨੰਗਲੀ ਜਲਾਲਪੁਰ ਨਾਲ ਸਬੰਧਤ ਹਨ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ਨੰਗਲੀ ਜਲਾਲਪੁਰ ਤੋਂ ਹੁਣ ਤੱਕ 25 ਪਾਜ਼ੇਟਿਵ ਮਰੀਜ਼ ਆ ਚੁੱਕੇ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਪਿੰਡ ਦੇ ਉਸ ਵਿਅਕਤੀ ਤੋਂ ਲਾਗ ਲੱਗੀ ਜਿਸ ਦੀ ਕੁੱਝ ਦਿਨ ਪਹਿਲਾਂ ਕਿਡਨੀ ਦੀ ਬਿਮਾਰੀ ਕਾਰਨ ਜਲੰਧਰ ਦੇ ਇੱਕ ਨਿੱਜੀ ਹਸਪਤਾਲ ’ਚ ਮੌਤ ਹੋ ਗਈ ਸੀ।

ਪਠਾਨਕੋਟ (ਐੱਨ.ਪੀ. ਧਵਨ): ਜ਼ਿਲ੍ਹਾ ਪਠਾਨਕੋਟ ਵਿੱਚ ਅੱਜ ਦੋ ਲੋਕਾਂ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਇੰਦਰਾ ਕਲੋਨੀ ਦਾ ਵਸਨੀਕ ਹੈ ਜੋ ਪਹਿਲਾਂ ਕਰੋਨਾ ਪਾਜ਼ੇਟਿਵ ਆਏ ਵਿਅਕਤੀ ਦਾ ਭਰਾ ਹੈ ਜਦੋਂ ਕਿ ਦੂਸਰਾ ਵਿਅਕਤੀ ਮੁਹਾਲੀ ਵਿੱਚ ਦਾਖਲ ਹੈ। ਇਸ ਤਰ੍ਹਾਂ ਨਾਲ ਜਿਲ੍ਹਾ ਪਠਾਨਕੋਟ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 24 ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All