DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ: ਸਰਕਾਰ ਨੇ ਪ੍ਰਾਈਵੇਟ ਟਰਾਂਸਪੋਰਟਰਾਂ ’ਤੇ ਕੱਸੀ ਨਕੇਲ

ਬੱਸਾਂ ’ਤੇ ਲੱਗੇ ਪੋਸਟਰ ਪਾਟੇ ਹੋਣ ਜਾਂ ਸ਼ਰਧਾਲੂਆਂ ਦੀ ਸ਼ਿਕਾਇਤ ’ਤੇ ਠੇੇਕੇਦਾਰਾਂ ਨੂੰ ਲੱਗੇਗਾ ਮੋਟਾ ਜੁਰਮਾਨਾ; ਸਖ਼ਤ ਨਿਗਰਾਨੀ ਹੇਠ ਹੋ ਰਹੀ ਯਾਤਰਾ

  • fb
  • twitter
  • whatsapp
  • whatsapp
Advertisement

ਪੰਜਾਬ ਸਰਕਾਰ ਦੀ ਅਹਿਮ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ 2026’ ਤਹਿਤ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਵਾਲੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਸਰਕਾਰ ਨੇ ਸਖ਼ਤ ਨਿਯਮਾਂ ਦੀ ਪਾਲਣਾ ਕਰਨ ਲਈ ਮਜਬੂਰ ਕਰ ਦਿੱਤਾ ਹੈ। ਸਰਕਾਰ ਵੱਲੋਂ ਰੱਖੀਆਂ ਗਈਆਂ ਸਖ਼ਤ ਸ਼ਰਤਾਂ ਕਾਰਨ ਹੁਣ ਟਰਾਂਸਪੋਰਟਰਾਂ ਇਸ ਗੱਲ ਦਾ ਖ਼ਾਸ ਖ਼ਿਆਲ ਰੱਖ ਰਹੇ ਹਨ ਕਿ ਬੱਸਾਂ ’ਤੇ ਲੱਗੇ ਸਰਕਾਰੀ ਪੋਸਟਰ ਕਿਤੋਂ ਵੀ ਪਾਟੇ ਨਾ ਹੋਣ। ਜੇਕਰ ਸਫ਼ਰ ਦੌਰਾਨ ਪੋਸਟਰ ਖ਼ਰਾਬ ਹੁੰਦਾ ਹੈ ਜਾਂ ਸ਼ਰਧਾਲੂਆਂ ਵੱਲੋਂ ਕੋਈ ਨਕਾਰਾਤਮਕ ਫੀਡਬੈਕ ਦਿੱਤੀ ਜਾਂਦੀ ਹੈ, ਤਾਂ ਠੇਕੇਦਾਰਾਂ ਦੇ ਭੁਗਤਾਨ ਵਿੱਚੋਂ ਭਾਰੀ ਜੁਰਮਾਨਾ ਕੱਟਿਆ ਜਾ ਰਿਹਾ ਹੈ।

ਪੋਸਟਰਾਂ ਅਤੇ ਸਹੂਲਤਾਂ ਦੀ ਸਖ਼ਤ ਨਿਗਰਾਨੀ ਅੰਮ੍ਰਿਤਸਰ ਦੇ ਰਾਮਬਾਗ ਰੇਲਵੇ ਕਰਾਸਿੰਗ ਨੇੜੇ ਖੜ੍ਹੀਆਂ ਇਨ੍ਹਾਂ ਬੱਸਾਂ ਨੂੰ ਦਿੱਲੀ ਤੋਂ ਮੰਗਵਾਏ ਗਏ ਵਿਸ਼ੇਸ਼ ਪੋਸਟਰਾਂ ਨਾਲ ਸਜਾਇਆ ਜਾ ਰਿਹਾ ਹੈ। ਟਰਾਂਸਪੋਰਟਰਾਂ  ਨੇ ਸਕੈਨਿਆ (Scania) ਅਤੇ ਵੋਲਵੋ (Volvo) ਵਰਗੀਆਂ ਆਧੁਨਿਕ ਬੱਸਾਂ ਇਸ ਕੰਮ ਲਈ ਲਗਾਈਆਂ ਹਨ। ਸਰਕਾਰ ਵੱਲੋਂ ਹਰ ਯਾਤਰੀ ਲਈ ਠੇਕੇਦਾਰਾਂ ਨੂੰ ਇਕਮੁਸ਼ਤ ਰਕਮ ਦਿੱਤੀ ਜਾ ਰਹੀ ਹੈ, ਜਿਸ ਬਦਲੇ ਯਾਤਰੀਆਂ ਨੂੰ ਰਹਿਣ, ਖਾਣ-ਪੀਣ ਅਤੇ ਡਾਕਟਰੀ ਸਹਾਇਤਾ ਵਰਗੀਆਂ ਸਾਰੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਸਫ਼ਰ ਦੇ ਅੰਤ ਵਿੱਚ ਸ਼ਰਧਾਲੂਆਂ ਤੋਂ ਇੱਕ ਫੀਡਬੈਕ ਫਾਰਮ ਭਰਵਾਇਆ ਜਾਂਦਾ ਹੈ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਸਾਹਮਣੇ ਆਉਣ ’ਤੇ ਟਰਾਂਸਪੋਰਟਰਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ।

Advertisement

40 ਕਰੋੜ ਦਾ ਬਜਟ ਅਤੇ ਹਰ ਰੋਜ਼ 10 ਬੱਸਾਂ ਇਸ ਸਕੀਮ ਤਹਿਤ ਮੌਜੂਦਾ ਵਿੱਤੀ ਸਾਲ ਵਿੱਚ 40 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਰੋਜ਼ਾਨਾ 10 ਬੱਸਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਅੰਮ੍ਰਿਤਸਰ, ਸਾਲਾਸਰ ਧਾਮ, ਵੈਸ਼ਨੋ ਦੇਵੀ ਅਤੇ ਹੋਰ ਧਾਰਮਿਕ ਸਥਾਨਾਂ ਲਈ ਰਵਾਨਾ ਹੁੰਦੀਆਂ ਹਨ। ਇਸ ਤੋਂ ਇਲਾਵਾ 13 ਹਫ਼ਤਿਆਂ ਦੌਰਾਨ 13 ਵਿਸ਼ੇਸ਼ ਟ੍ਰੇਨਾਂ ਵੀ ਚਲਾਈਆਂ ਜਾ ਰਹੀਆਂ ਹਨ। 50 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਮੁਫ਼ਤ ਯਾਤਰਾ ਦਾ ਲਾਭ ਲੈ ਰਹੇ ਹਨ।

Advertisement

Advertisement
×