ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਅਕਤੂਬਰ
ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਵੱਲੋਂ ਹੋਰਨਾਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਇਥੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਧਰਨਾ ਦਿੱਤਾ ਗਿਆ। ਹੈਰੀਟੇਜ ਸਟਰੀਟ ਵਿਚ ਦਿੱਤੇ ਧਰਨੇ ਵਿੱਚ ਜਥੇਬੰਦੀ ਦੇ ਬੁਲਾਰੇ ਭਾਈ ਮੋਹਕਮ ਸਿੰਘ ਨੇ ਆਖਿਆ ਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਨੇ 328 ਪਾਵਨ ਸਰੂਪਾਂ ਮਾਮਲੇ ਵਿੱਚ ਮਾਮਲੇ ਵਿੱਚ ਸਿੱਖ ਸੰਗਤ ਨੂੰ ਲਾਪਤਾ ਹੋਏ ਸਰੂਪਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਨਾ ਹੀ ਦੋਸ਼ੀਆਂ ਖ਼ਿਲਾਫ਼ ਕੋਈ ਪੁਲੀਸ ਕਾਰਵਾਈ ਕੀਤੀ ਹੈ। ਇਸ ਬਾਰੇ ਮੰਗ ਕਰ ਰਹੇ ਸਿੱਖ ਜਥੇਬੰਦੀਆ ਦੇ ਕਾਰਕੁਨਾਂ ਨੂੰ ਕਿਰਪਾਨਾਂ ਤੇ ਡਾਂਗਾਂ ਵੱਢਿਆ ਤੇ ਕੁੱਟਿਆ ਗਿਆ ਹੈ। ਧਰਨੇ ਵਿੱਚ ਅਕਾਲੀ ਦਲ (ਅੰਮ੍ਰਿਤਸਰ), ਹਵਾਰਾ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨ ਪੁੱਜੇ।