DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਾਲੀਬਾਲ ਖਿਡਾਰੀ ਜਸਕਰਨ ਸਿੰਘ ਨੂੰ ਕੌਮੀ ਟੀਮ ਕੈਂਪ ਤੋਂ ਬਾਹਰ ਰੱਖਣ ਦਾ ਮਾਮਲਾ: MP ਔਜਲਾ ਨੇ ਪੀ ਟੀ ਊਸ਼ਾ ਤੋਂ ਮੰਗਿਆ ਦਖ਼ਲ

ਸੰਸਦ ਮੈਂਬਰ ਅਤੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਅੱਜ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਦੀ ਪ੍ਰਧਾਨ ਡਾ. ਪੀ ਟੀ ਊਸ਼ਾ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਉੱਭਰਦੇ ਵਾਲੀਬਾਲ ਖਿਡਾਰੀ ਜਸਕਰਨ ਸਿੰਘ ਨਾਲ ਹੋਈ ਕਥਿਤ ਬੇਇਨਸਾਫ਼ੀ...

  • fb
  • twitter
  • whatsapp
  • whatsapp
Advertisement

ਸੰਸਦ ਮੈਂਬਰ ਅਤੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਅੱਜ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਦੀ ਪ੍ਰਧਾਨ ਡਾ. ਪੀ ਟੀ ਊਸ਼ਾ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਉੱਭਰਦੇ ਵਾਲੀਬਾਲ ਖਿਡਾਰੀ ਜਸਕਰਨ ਸਿੰਘ ਨਾਲ ਹੋਈ ਕਥਿਤ ਬੇਇਨਸਾਫ਼ੀ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਪੀ ਟੀ ਊਸ਼ਾ ਨੂੰ ਲਿਖਤੀ ਰੂਪ ਵਿੱਚ ਜਸਕਰਨ ਸਿੰਘ ਨੂੰ ਭਾਰਤੀ ਸੀਨੀਅਰ ਟੀਮ ਦੇ ਸਿਖਲਾਈ ਕੈਂਪ ਤੋਂ ਬਾਹਰ ਰੱਖੇ ਜਾਣ 'ਤੇ ਗਹਿਰੀ ਚਿੰਤਾ ਅਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਇਸ ਮਾਮਲੇ ਵਿੱਚ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ।

ਆਪਣੇ ਪੱਤਰ ਵਿੱਚ ਸ੍ਰੀ ਔਜਲਾ ਨੇ ਜ਼ਿਕਰ ਕੀਤਾ ਹੈ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਜਸਕਰਨ ਸਿੰਘ ਨੇ ਵਾਰਾਣਸੀ ਵਿੱਚ ਹੋਈ ਸੀਨੀਅਰ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ-2026 ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਬੈਸਟ ਯੂਨੀਵਰਸਲ ਪਲੇਅਰ’ ਦਾ ਸਨਮਾਨ ਹਾਸਲ ਕੀਤਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਭਾਰਤੀ ਸੀਨੀਅਰ ਵਾਲੀਬਾਲ ਟੀਮ ਦੇ ਕੈਂਪ ਵਿੱਚ ਜਗ੍ਹਾ ਨਹੀਂ ਦਿੱਤੀ ਗਈ, ਜਿਸ ਕਾਰਨ ਖਿਡਾਰੀਆਂ, ਕੋਚਾਂ ਅਤੇ ਖੇਡ ਪ੍ਰੇਮੀਆਂ ਵਿੱਚ ਨਿਰਾਸ਼ਾ ਅਤੇ ਰੋਸ ਹੈ।

Advertisement

ਉਨ੍ਹਾਂ ਨੇ ਕਿਹਾ ਕਿ ਜਦੋਂ ਕੌਮੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਚੋਣ ਪ੍ਰਕਿਰਿਆ ਤੋਂ ਬਾਹਰ ਰੱਖਿਆ ਜਾਂਦਾ ਹੈ ਅਤੇ ਤੁਲਨਾਤਮਕ ਤੌਰ 'ਤੇ ਘੱਟ ਉਪਲਬਧੀਆਂ ਵਾਲੇ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਂਦਾ ਹੈ, ਤਾਂ ਇਸ ਨਾਲ ਚੋਣ ਪ੍ਰਣਾਲੀ ਦੀ ਪਾਰਦਰਸ਼ਤਾ, ਨਿਰਪੱਖਤਾ ਅਤੇ ਯੋਗਤਾ ਆਧਾਰਿਤ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।

Advertisement

ਇੱਕ ਹੋਰ ਅਹਿਮ ਮੁੱਦੇ ਵੱਲ ਧਿਆਨ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਵਾਲੀਬਾਲ ਨੂੰ ਕਈ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖਿਡਾਰੀ, ਕੋਚ ਅਤੇ ਮਾਹਿਰ ਦੇਣ ਦੇ ਬਾਵਜੂਦ ਪੰਜਾਬ ਨੂੰ ਅੱਜ ਵੀ ਕੌਮੀ ਵਾਲੀਬਾਲ ਦੀਆਂ ਚੋਣ ਕਮੇਟੀਆਂ, ਕੋਚਿੰਗ ਢਾਂਚਿਆਂ ਅਤੇ ਪ੍ਰਸ਼ਾਸਨਿਕ ਸੰਸਥਾਵਾਂ ਵਿੱਚ ਯੋਗ ਨੁਮਾਇੰਦਗੀ ਨਹੀਂ ਮਿਲ ਰਹੀ।

ਉਨ੍ਹਾਂ ਨੇ ਆਈ ਓ ਏ (IOA) ਪ੍ਰਧਾਨ ਡਾ. ਪੀ ਟੀ ਊਸ਼ਾ ਨੂੰ ਅਪੀਲ ਕੀਤੀ ਕਿ ਜਸਕਰਨ ਸਿੰਘ ਦੇ ਚੋਣ ਮਾਮਲੇ ਦੀ ਨਿਰਪੱਖ ਸਮੀਖਿਆ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਕੌਮੀ ਟੀਮ ਵਿੱਚ ਚੋਣ ਦਾ ਆਧਾਰ ਸਿਰਫ਼ ਪ੍ਰਤਿਭਾ, ਪ੍ਰਦਰਸ਼ਨ ਅਤੇ ਖੇਡਾਂ ਵਿੱਚ ਉੱਤਮਤਾ ਹੀ ਹੋਵੇ। ਇਸ ਦੇ ਨਾਲ ਹੀ ਪੰਜਾਬ ਨੂੰ ਕੌਮੀ ਵਾਲੀਬਾਲ ਦੀਆਂ ਵੱਖ-ਵੱਖ ਕਮੇਟੀਆਂ, ਚੋਣ ਬੋਰਡਾਂ, ਕੋਚਿੰਗ ਢਾਂਚਿਆਂ ਅਤੇ ਪ੍ਰਸ਼ਾਸਨਿਕ ਮੰਚਾਂ 'ਤੇ ਯੋਗ ਅਤੇ ਅਰਥਪੂਰਨ ਨੁਮਾਇੰਦਗੀ ਦਿੱਤੀ ਜਾਵੇ।

Advertisement
×