DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada Punjabi student death: ਅੱਗ ਹਾਦਸੇ ਵਿੱਚ ਪੰਜਾਬੀ ਵਿਦਿਆਰਥਣ ਦੀ ਮੌਤ

ਮ੍ਰਿਤਕ ਦੇਹ ਭਾਰਤ ਭੇਜਣ ਲਈ ਸਹਾਇਤਾ ਦੀ ਅਪੀਲ

  • fb
  • twitter
  • whatsapp
  • whatsapp
featured-img featured-img
ਨੋਵਾ ਸਕੋਸ਼ੀਆ ਅੱਗ ਹਾਦਸੇ ਵਿੱਚ ਪੰਜਾਬੀ ਵਿਦਿਆਰਥਣ ਦੀ ਮੌਤ, ਫੋਟੋ: S. MAVI
Advertisement

Canada Punjabi student death: ਨੋਵਾ ਸਕੋਸ਼ੀਆ ਦੇ ਬ੍ਰਿਜਵਾਟਰ ਸ਼ਹਿਰ ਵਿੱਚ ਬੁੱਧਵਾਰ ਸਵੇਰੇ ਲੱਗੀ ਭਿਆਨਕ ਅੱਗ ਕਾਰਨ ਇੱਕ ਪੰਜਾਬੀ ਵਿਦਿਆਰਥਣ ਦੀ ਮੌਤ ਹੋ ਗਈ, ਜਦਕਿ 10 ਲੋਕ ਬੇਘਰ ਹੋ ਗਏ। ਮ੍ਰਿਤਕ ਦੀ ਪਛਾਣ 24 ਸਾਲਾ ਅਮਿਤੋਜ ਕੌਰ ਵਜੋਂ ਹੋਈ ਹੈ, ਜੋ 2020 ਵਿੱਚ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਕੈਨੇਡਾ ਆਈ ਸੀ। ਅੱਗ ਕਿੰਗ ਸਟਰੀਟ ’ਤੇ ਸਥਿਤ ਛੇ ਯੂਨਿਟਾਂ ਵਾਲੀ ਇੱਕ ਅਪਾਰਟਮੈਂਟ ਇਮਾਰਤ ਵਿੱਚ ਲੱਗੀ, ਜੋ ਛੇਤੀ ਹੀ ਨਾਲ ਲੱਗਦੀ ਵਪਾਰਕ ਦਫ਼ਤਰਾਂ ਵਾਲੀ ਇਮਾਰਤ ਤੱਕ ਫੈਲ ਗਈ। ਬ੍ਰਿਜਵਾਟਰ ਪੁਲੀਸ ਦੇ ਐਕਟਿੰਗ ਚੀਫ਼ ਡੈਨ ਮੈਕਫੀ ਨੇ ਦੱਸਿਆ ਕਿ ਜਦੋਂ ਐਮਰਜੈਂਸੀ ਟੀਮਾਂ ਮੌਕੇ ’ਤੇ ਪਹੁੰਚੀਆਂ ਤਾਂ ਅੱਗ ਦੀ ਤੀਬਰਤਾ ਕਾਰਨ ਇਮਾਰਤ ਅੰਦਰ ਦਾਖ਼ਲ ਹੋਣਾ ਸੰਭਵ ਨਹੀਂ ਸੀ।

ਸ਼ੁਰੂ ਵਿੱਚ ਅਧਿਕਾਰੀਆਂ ਨੂੰ ਲੱਗ ਰਿਹਾ ਸੀ ਕਿ ਸਾਰੇ ਵਸਨੀਕ ਸੁਰੱਖਿਅਤ ਬਾਹਰ ਨਿਕਲ ਗਏ ਹਨ, ਪਰ ਬਾਅਦ ਵਿੱਚ ਇੱਕ ਵਿਅਕਤੀ ਲਾਪਤਾ ਪਾਇਆ ਗਿਆ। ਸ਼ਾਮ ਵੇਲੇ ਜਦੋਂ ਇਮਾਰਤ ਅੰਦਰ ਜਾਣਾ ਸੁਰੱਖਿਅਤ ਹੋਇਆ, ਤਾਂ ਮਲਬੇ ਵਿੱਚੋਂ ਇੱਕ ਲਾਸ਼ ਬਰਾਮਦ ਕੀਤੀ ਗਈ। ਪੁਲੀਸ, ਫਾਇਰ ਮਾਰਸ਼ਲ ਦਫ਼ਤਰ ਅਤੇ ਮੈਡੀਕਲ ਐਗਜ਼ਾਮੀਨਰ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਮੈਡੀਕਲ ਜਾਂਚ ਪੂਰੀ ਹੋਣ ਤੱਕ ਮ੍ਰਿਤਕ ਬਾਰੇ ਹੋਰ ਵੇਰਵੇ ਜਨਤਕ ਨਹੀਂ ਕੀਤੇ ਜਾਣਗੇ। ਹਾਲਾਂਕਿ, ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦੇ ਕਾਰਨਾਂ ਨੂੰ ਸ਼ੱਕੀ ਨਹੀਂ ਮੰਨਿਆ ਗਿਆ।

Advertisement

ਇਸ ਦੌਰਾਨ ਕਿਚਨਰ ਨਿਵਾਸੀ ਗੋਬਿੰਦ ਨਿਸਾਨ ਸਿੰਘ ਵੱਲੋਂ ਬਣਾਏ ਗਏ ‘ਗੋਫ਼ੰਡਮੀ’ ਪੇਜ ਅਨੁਸਾਰ ਮ੍ਰਿਤਕ ਦੀ ਪਛਾਣ ਅਮਿਤੋਜ ਕੌਰ ਵਜੋਂ ਕੀਤੀ ਗਈ ਹੈ। ਪੇਜ ਮੁਤਾਬਕ ਅਮਿਤੋਜ ਆਪਣੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਪੜ੍ਹਾਈ ਦੇ ਨਾਲ-ਨਾਲ ਸਖ਼ਤ ਮਿਹਨਤ ਕਰ ਰਹੀ ਸੀ। ਉਸ ਦੇ ਪਿਤਾ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ, ਜਦਕਿ ਮਾਤਾ ਗ੍ਰਹਿਣੀ ਹੈ। ਪਰਿਵਾਰ ਦੀ ਆਮਦਨ ਦਾ ਮੁੱਖ ਸਰੋਤ ਅਮਿਤੋਜ ਹੀ ਸੀ। ਉਸ ਦੀ ਅਚਾਨਕ ਮੌਤ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮ੍ਰਿਤਕ ਦੇਹ ਨੂੰ ਭਾਰਤ ਭੇਜਣ ਅਤੇ ਅੰਤਿਮ ਸੰਸਕਾਰ ਸਬੰਧੀ ਖ਼ਰਚਿਆਂ ਲਈ ਭਾਈਚਾਰੇ ਵੱਲੋਂ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ। ਅਪੀਲ ਵਿੱਚ ਲੋਕਾਂ ਨੂੰ ਦਾਨ ਦੇਣ ਦੇ ਨਾਲ-ਨਾਲ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸਾਂਝਾ ਕਰਨ ਲਈ ਵੀ ਕਿਹਾ ਗਿਆ ਹੈ।

Advertisement

ਉੱਧਰ ਬ੍ਰਿਜਵਾਟਰ ਦੇ ਮੇਅਰ ਡੇਵਿਡ ਮਿਚੇਲ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਕਰੀਬ 15 ਫਾਇਰ ਵਿਭਾਗਾਂ ਦੀਆਂ ਟੀਮਾਂ ਨੇ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਸਥਾਨਕ ਭਾਈਚਾਰੇ, ਕਾਰੋਬਾਰਾਂ ਅਤੇ ਸੇਵਾ ਸੰਸਥਾਵਾਂ ਨੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੱਡਾ ਯੋਗਦਾਨ ਪਾਇਆ। ਬੇਘਰ ਹੋਏ ਜ਼ਿਆਦਾਤਰ ਲੋਕਾਂ ਨੂੰ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਆਸਰਾ ਦਿੱਤਾ ਹੈ, ਜਦਕਿ ਇੱਕ ਵਿਅਕਤੀ ਲਈ ਹੋਟਲ ਵਿੱਚ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਕੈਨੇਡੀਅਨ ਰੈੱਡ ਕਰਾਸ ਨੇ ਟਾਊਨ ਹਾਲ ਵਿੱਚ ਸਹਾਇਤਾ ਕੇਂਦਰ ਸਥਾਪਤ ਕਰਕੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮਦਦ ਮੁਹੱਵੀਆ ਕਰਵਾਈ।

ਮੇਅਰ ਨੇ ਕਿਹਾ ਕਿ ਬੇਘਰ ਹੋਏ ਲੋਕਾਂ ਵਿੱਚ ਕੁਝ ਨਵੇਂ ਪਰਵਾਸੀ ਵੀ ਸ਼ਾਮਲ ਹਨ ਅਤੇ ਸਥਾਨਕ ਪ੍ਰਸ਼ਾਸਨ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਲਈ ਯਤਨਸ਼ੀਲ ਹੈ। ਪੁਲੀਸ ਨੇ ਲੋਕਾਂ ਨੂੰ ਅੱਗ ਦੇ ਕਾਰਨਾਂ ਬਾਰੇ ਅਟਕਲਾਂ ਲਗਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜਾਂਚ ਮੁਕੰਮਲ ਹੋਣ ਤੱਕ ਕਿਸੇ ਵੀ ਤਰ੍ਹਾਂ ਦੀਆਂ ਕਿਆਸ-ਅਰਾਈਆਂ ਤੋਂ ਬਚਿਆ ਜਾਵੇ।

Advertisement
×