DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਰਾਵੀ ਦੇ ਵਹਾਅ ਬਦਲਣ ਨਾਲ ਸਰਹੱਦੀ ਪਿੰਡ ਕੱਕੜ ਨੂੰ ਖ਼ਤਰਾ; MP ਔਜਲਾ ਵੱਲੋਂ ਤੁਰੰਤ ਬਚਾਅ ਕਾਰਜਾਂ ਦੀ ਮੰਗ

ਹੜ੍ਹਾਂ ਤੋਂ ਬਾਅਦ ਸਰਕਾਰ ਵੱਲੋਂ ਇਸ ਖੇਤਰ ਦੀ ਨਹੀਂ ਲਈ ਗਈ ਕੋਈ ਸਾਰ: ਔਜਲਾ  

  • fb
  • twitter
  • whatsapp
  • whatsapp
Advertisement

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਕੱਕੜ ਦਾ ਦੌਰਾ ਕਰਕੇ ਰਾਵੀ ਦਰਿਆ ਦੇ ਤੇਜ਼ ਕਟਾਅ ਕਾਰਨ ਬਣੇ ਗੰਭੀਰ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਸਰਕਾਰ ਕੋਲੋਂ ਇੱਥੇ ਤੁਰੰਤ ਬਚਾਅ ਕਾਰਜ ਸ਼ੁਰੂ ਕਰਨ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਰਾਵੀ ਦੇ ਲਗਾਤਾਰ ਵਹਾਅ ਦਾ ਰੁਖ਼ ਬਦਲਣ ਕਾਰਨ ਸੈਂਕੜੇ ਏਕੜ ਕੀਮਤੀ ਖੇਤੀਬਾੜੀ ਜ਼ਮੀਨ ਦਰਿਆ ਵਿੱਚ ਸਮਾ ਚੁੱਕੀ ਹੈ ਅਤੇ ਹੁਣ ਬੀ ਐੱਸ ਐੱਫ (BSF) ਦਾ ਡਿਫੈਂਸ ਖੇਤਰ ਵੀ ਖ਼ਤਰੇ ਵਿੱਚ ਹੈ।

Advertisement

ਔਜਲਾ ਨੇ ਦੱਸਿਆ ਕਿ ਪਹਿਲਾਂ ਦਰਿਆ ਦਾ ਵਹਿਣ ਕਾਫ਼ੀ ਦੂਰ ਸੀ, ਪਰ ਹੁਣ ਇਹ ਕਟਾਅ ਕਰਦਾ ਹੋਇਆ ਡਿਫੈਂਸ ਖੇਤਰ ਤੱਕ ਪਹੁੰਚ ਗਿਆ ਹੈ। ਜੇਕਰ ਸਮੇਂ ਸਿਰ ਇਸ ਦੀ ਰੋਕਥਾਮ ਨਾ ਕੀਤੀ ਗਈ ਤਾਂ ਡਿਫੈਂਸ ਖੇਤਰ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਦੇਸ਼ ਦੀ ਸੁਰੱਖਿਆ ਵੀ ਪ੍ਰਭਾਵਿਤ ਹੋ ਸਕਦੀ ਹੈ।

Advertisement

ਉਨ੍ਹਾਂ ਦੋਸ਼ ਲਗਾਇਆ ਕਿ ਹੜ੍ਹਾਂ ਤੋਂ ਬਾਅਦ ਸਰਕਾਰ ਵੱਲੋਂ ਇਸ ਖੇਤਰ ਦੀ ਕੋਈ ਸਾਰ ਨਹੀਂ ਲਈ ਗਈ। ਨਾ ਕੋਈ ਪੱਥਰ ਲਗਾਏ ਗਏ ਅਤੇ ਨਾ ਹੀ ਕਟਾਅ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਰਾਵੀ ਦੇ ਵਹਾਅ ਦੀ ਭੇਟ ਚੜ੍ਹ ਰਹੀਆਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਅਸਥਾਈ ਤੌਰ 'ਤੇ ਰੇਤ ਦੀਆਂ ਬੋਰੀਆਂ ਜਾਂ ਹੋਰ ਪ੍ਰਬੰਧ ਕਰਕੇ ਕਟਾਅ ਰੋਕਿਆ ਜਾਵੇ ਅਤੇ ਕਰੀਬ ਦੋ ਤੋਂ ਢਾਈ ਕਿਲੋਮੀਟਰ ਲੰਮੇ ਪ੍ਰਭਾਵਿਤ ਹਿੱਸੇ 'ਤੇ ਪੱਕੇ ਤੌਰ 'ਤੇ ਪੱਥਰ ਲਗਾ ਕੇ ਦਰਿਆ ਵੱਲੋਂ ਕੀਤੇ ਜਾ ਰਹੇ ਜ਼ਮੀਨ ਦੇ ਕਟਾਅ ਨੂੰ ਠੱਲ੍ਹ ਪਾਈ ਜਾਵੇ।

ਉਨ੍ਹਾਂ ਕਿਹਾ ਕਿ ਸੰਸਦ ਦਾ ਸੈਸ਼ਨ ਸ਼ੁਰੂ ਹੋਣ 'ਤੇ ਉਹ ਇਹ ਮਾਮਲਾ ਸੰਸਦ ਵਿੱਚ ਵੀ ਉਠਾਉਣਗੇ ਅਤੇ ਜੇਕਰ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਕੋਈ ਤਜਵੀਜ਼ ਭੇਜੀ ਜਾਂਦੀ ਹੈ, ਤਾਂ ਉਸ ਨੂੰ ਮਨਜ਼ੂਰ ਕਰਵਾਉਣ ਲਈ ਉਹ ਪੂਰਾ ਯਤਨ ਕਰਨਗੇ।

ਔਜਲਾ ਨੇ ਕਿਹਾ ਕਿ ਪਿੰਡ ਕੱਕੜ ਤੋਂ ਲੈ ਕੇ ਇਸ ਸਰਹੱਦੀ ਪੱਟੀ ਦੇ ਆਖ਼ਰੀ ਹਿੱਸੇ ਤੱਕ ਕਿਤੇ ਵੀ ਬਚਾਅ ਲਈ ਪੱਥਰ ਜਾਂ ਰੇਤ ਦੀਆਂ ਬੋਰੀਆਂ ਨਹੀਂ ਲਗਾਈਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਮੌਕੇ 'ਤੇ ਪਹੁੰਚ ਕੇ ਕਿਸਾਨਾਂ ਅਤੇ ਸਰਹੱਦੀ ਇਲਾਕੇ ਦੀ ਸੁਰੱਖਿਆ ਲਈ ਲੋੜੀਂਦੇ ਬਚਾਅ ਕਾਰਜ ਸ਼ੁਰੂ ਕਰੇ।

Advertisement
×