DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bomb Threat in Punjab: ਮੁਕਤਸਰ, ਗੁਰਦਾਸਪੁਰ ਤੇ ਫਾਜ਼ਿਲਕਾ ਦੇ ਡੀਸੀ ਦਫ਼ਤਰਾਂ ’ਚ ਬੰਬ ਦੀ ਧਮਕੀ

ਡੀਸੀ ਦਫਤਰ ਖਾਲੀ ਕਰਵਾਏ; ਪਾਕਿਸਤਾਨੀ ਗਰੁੱਪ ਨੇ ਈਮੇਲ ਭੇਜੀ

  • fb
  • twitter
  • whatsapp
  • whatsapp
Advertisement

ਪੰਜਾਬ ਦੇ ਮੁਕਤਸਰ, ਗੁਰਦਾਸਪੁਰ ਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਹ ਦਫ਼ਤਰ ਖਾਲੀ ਕਰਵਾ ਲਏ ਗਏ ਹਨ। ਇਹ ਧਮਕੀ ਭਰੀ ਈਮੇਲ ਪਾਕਿਸਤਾਨੀ ਆਈਐਸਕੇਪੀ ਨੇ ਭੇਜੀ ਹੈ। ਇਸ ਤੋਂ ਬਾਅਦ ਵੱਡੀ ਗਿਣਤੀ ਪੁਲੀਸ ਤੇ ਹੋਰ ਏਜੰਸੀਆਂ ਦੇ ਮੁਲਾਜ਼ਮ ਤੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਹਨ।

ਗੁਰਦਾਸਪੁਰ ਤੋਂ ਕੇ ਪੀ ਸਿੰਘ ਦੀ ਰਿਪੋਰਟ: ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲੀ ਹੈ। ਡਿਪਟੀ ਕਮਿਸ਼ਨਰ ਦੀ ਈ-ਮੇਲ ’ਤੇ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਆਈ ਇਹ ਮੇਲ ਪਾਕਿਸਤਾਨ ਦੇ ਆਈ.ਐੱਸ.ਕੇ.ਪੀ ਨਾਮ ਦੇ ਅਤਿਵਾਦੀ ਸੰਗਠਨ ਵੱਲੋਂ ਭੇਜੀ ਗਈ ਦੱਸੀ ਗਈ ਹੈ। ਮੇਲ ਵਿੱਚ ਕੰਪਲੈਕਸ ਨੂੰ ਤਿੰਨ ਬੰਬਾਂ ਨਾਲ ਉਡਾਉਣ ਦੀ ਗੱਲ ਕਹੀ ਗਈ ਹੈ।

Advertisement

Advertisement

ਮੇਲ ਮਿਲਣ ’ਤੇ ਵੱਡੀ ਗਿਣਤੀ ਵਿੱਚ ਪੁਲੀਸ ਸਾਰੇ ਕੰਪਲੈਕਸ ਦੀ ਮੈਟਲ ਡਿਟੈਕਟਰ ਅਤੇ ਸਨਿਫਰ ਡੌਗ ਦੀ ਸਹਾਇਤਾ ਨਾਲ ਤਲਾਸ਼ੀ ਲੈ ਰਹੀ ਹੈ। ਫ਼ਿਲਹਾਲ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਸਾਈਬਰ ਟੀਮਾਂ ਜਾਂਚ ਕਰ ਰਹੀਆਂ ਹਨ ਕਿ ਮੇਲ ਕਿੱਥੋਂ ਆਈ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੌਫ਼ਜ਼ਦਾ ਨਾ ਹੋਣ।

ਡੀਸੀ ਦਫ਼ਤਰ ਫਾਜ਼ਿਲਕਾ ਨੂੰ ਵੀ ਆਈ ਧਮਕੀ ਭਰੀ ਈਮੇਲ

ਫਾਜ਼ਿਲਕਾ ਤੋਂ ਪਰਮਜੀਤ ਸਿੰਘ ਦੀ ਰਿਪੋਰਟ: ਇਸੇ ਤਰ੍ਹਾਂ ਅੱਜ ਫਾਜ਼ਿਲਕਾ ਡੀਸੀ ਦਫ਼ਤਰ ਵਿਖੇ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਇੱਕ ਧਮਕੀ ਭਰੀ ਡੀਸੀ ਦਫਤਰ ਕੰਪਲੈਕਸ ਨੂੰ ਉਡਾਉਣ ਦੀ ਈਮੇਲ ਪ੍ਰਾਪਤ ਹੋਈ ਹੈ। ਸੂਚਨਾ ਮਿਲਦਿਆਂ ਹੀ ਡੀਸੀ ਕੰਪਲੈਕਸ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਇਸ ਦਫਤਰ ਨੂੰ ਤੁਰੰਤ ਖਾਲੀ ਕਰ ਦਿੱਤਾ ਗਿਆ।

ਜ਼ਿਲ੍ਹਾ ਪੁਲੀਸ ਮੁਖੀ ਗੁਰਮੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇੱਕ ਧਮਕੀ ਭਰੀ ਮੇਲ ਆਈ ਹੈ, ਪ੍ਰੰਤੂ ਉਹ ਤੋੜ-ਮਰੋੜ ਕੇ ਭੇਜੀ ਮੇਲ 'ਚ ਸ਼੍ਰੀ ਲੰਕਾ, ਪਾਕਿਸਤਾਨ ਅਤੇ ਹੋਰ ਵੱਖ ਵੱਖ ਨਾਵਾਂ ਤੇ ਭੇਜੀ ਗਈ ਹੈ ਦਿਖਾਈ ਗਈ ਹੈ, ਜੋ ਕਿ ਇੱਕ ਸ਼ਰਾਰਤ ਵੀ ਹੋ ਸਕਦੀ ਹੈ। ‌ਉਨ੍ਹਾਂ ਕਿਹਾ ਕਿ ਪੂਰੇ ਡੀਸੀ ਕੰਪਲੈਕਸ ਵਿੱਚ ਪੁਲੀਸ ਵੱਲੋਂ ਆਪਣੀ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕਰਕੇ ਜਾਂਚ ਕਰ ਲਈ ਗਈ ਹੈ ਅਤੇ ਘਬਰਾਉਣ ਦੀ ਲੋੜ ਨਹੀਂ ਹੈ।
Advertisement
×