ਪੁਲੀਸ ਚੌਕੀ ਰਈਆ ’ਚ ਧਮਾਕੇ ਦੀ ਕੋਸ਼ਿਸ਼ ਨਾਕਾਮ
ਦਹਿਸ਼ਤਗਰਦਾਂ ਨੇ ਅੰਮ੍ਰਿਤਸਰ ਦੇ ਬਿਆਸ ਥਾਣੇ ਅਧੀਨ ਰਈਆ ਪੁਲੀਸ ਚੌਕੀ ਨੂੰ ਆਈ ਈ ਡੀ ਲਗਾ ਕੇ ਉਡਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੂੰ ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਆਈ ਈ ਡੀ ਬਰਾਮਦ ਕੀਤੀ ਜਿਸ ਤੋਂ ਬਾਅਦ ਟੀਮਾਂ ਨੂੰ ਬੁਲਾਇਆ ਗਿਆ...
Advertisement
ਦਹਿਸ਼ਤਗਰਦਾਂ ਨੇ ਅੰਮ੍ਰਿਤਸਰ ਦੇ ਬਿਆਸ ਥਾਣੇ ਅਧੀਨ ਰਈਆ ਪੁਲੀਸ ਚੌਕੀ ਨੂੰ ਆਈ ਈ ਡੀ ਲਗਾ ਕੇ ਉਡਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੂੰ ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਆਈ ਈ ਡੀ ਬਰਾਮਦ ਕੀਤੀ ਜਿਸ ਤੋਂ ਬਾਅਦ ਟੀਮਾਂ ਨੂੰ ਬੁਲਾਇਆ ਗਿਆ ਅਤੇ ਆਈ ਈ ਡੀ ਦਾ ਨਿਪਟਾਰਾ ਕਰ ਦਿੱਤਾ ਗਿਆ। ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਦੱਸਿਆ ਕਿ ਇਸ ਸਬੰਧ ਵਿੱਚ ਕਿਸੇ ਅਤਿਵਾਦੀ ਸੰਗਠਨ ਜਾਂ ਗੈਂਗਸਟਰ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ ਹੈ। ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਹੜੇ ਅਤਿਵਾਦੀ ਸੰਗਠਨ ਜਾਂ ਗੈਂਗਸਟਰ ਨੇ ਚੈੱਕ ਪੁਆਇੰਟ ਦੇ ਪਿੱਛੇ ਆਈ ਈ ਡੀ ਲਗਾਈ ਸੀ ਅਤੇ ਫ਼ਰਾਰ ਹੋ ਗਿਆ ਸੀ। ਪੁਲੀਸ ਖੇਤਰ ਵਿੱਚ ਲੱਗੀ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਇਸ ਮਾਮਲੇ 'ਚ ਮੁਲਜ਼ਮਾਂ ਦਾ ਪਤਾ ਨਹੀਂ ਲਗ ਸਕਿਆ।
Advertisement
Advertisement
×

