Barnala Municipal Elections : ਨਾਮਜ਼ਦਗੀਆਂ ’ਚ ‘ਆਪ’ ਨੇ ਖੇਡੀ ਪੂਰੀ ਪਿੱਚ ’ਤੇ ਪਾਰੀ, ਬਾਕੀ ਪਾਰਟੀਆਂ ਪੱਛੜੀਆਂ
ਕੁੱਲ 50 ਵਾਰਡਾਂ ਲਈ 196 ਉਮੀਦਵਾਰ ਮੈਦਾਨ ਵਿੱਚ; ਕਾਂਗਰਸ 39 ਜਦੋਂਕਿ ਅਕਾਲੀ ਦਲ ਤੇ ਭਾਜਪਾ 28-28 ਸੀਟਾਂ ’ਤੇ ਸਿਮਟੇ
ਬਰਨਾਲਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅਮਲ ਪੂਰਾ ਹੋਣ ਤੋਂ ਬਾਅਦ ਹੁਣ ਸਿਆਸੀ ਸਮੀਕਰਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਬਰਨਾਲਾ ਨਗਰ ਨਿਗਮ ਦੇ ਕੁੱਲ 50 ਵਾਰਡਾਂ ਲਈ ਇਸ ਵਾਰ ਕੁੱਲ 196 ਉਮੀਦਵਾਰਾਂ ਨੇ ਚੋਣ ਮੈਦਾਨ ਵਿੱਚ ਕਿਸਮਤ ਅਜ਼ਮਾਉਣ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਇਨ੍ਹਾਂ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (11P) ਸਭ ਤੋਂ ਮੋਹਰੀ ਨਜ਼ਰ ਆ ਰਹੀ ਹੈ। ’ਆਪ’ ਨੇ ਸਾਰੇ 50 ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸ਼ਹਿਰ ਵਿੱਚ ਵਿਕਾਸ ਅਤੇ ਸਫ਼ਾਈ ਦੇ ਮੁੱਦਿਆਂ ’ਤੇ ਭਾਂਵੇਂ ਆਮ ਦੀ ਕਾਰਗੁਜ਼ਾਰੀ ਉਪਰ ਸਵਾਲ ਖੜ੍ਹੇ ਹੋ ਰਹੇ ਹਨ ਪਰ ਇਸਦੇ ਬਾਵਜੂਦ ਸਾਰੇ ਵਾਰਡਾਂ ’ਤੇ ਉਮੀਦਵਾਰ ਉਤਾਰ ਕੇ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਦੇ ਮੁਕਾਬਲੇ ਵੱਡੀ ਸਿਆਸੀ ਬੜ੍ਹਤ ਬਣਾ ਲਈ ਹੈ, ਜਿਸ ਨਾਲ ਪਾਰਟੀ ਵਰਕਰਾਂ ਦੇ ਹੌਸਲੇ ਬੁਲੰਦ ਹਨ।
ਦੂਜੇ ਪਾਸੇ, ਸਾਰੇ ਵਾਰਡਾਂ ’ਤੇ ਉਮੀਦਵਾਰ ਖੜ੍ਹੇ ਕਰਨ ਦੇ ਮਾਮਲੇ ਵਿੱਚ ਬਾਕੀ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਪੱਛੜਦੀਆਂ ਦਿਖਾਈ ਦਿੱਤੀਆਂ ਹਨ। ਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ (9N3) ਸਿਰਫ਼ 39 ਵਾਰਡਾਂ ’ਤੇ ਹੀ ਉਮੀਦਵਾਰ ਉਤਾਰ ਸਕੀ। ਜਦਕਿ ਸ਼੍ਰੋਮਣੀ ਅਕਾਲੀ ਦਲ (S14) ਅਤੇ ਭਾਰਤੀ ਜਨਤਾ ਪਾਰਟੀ (2JP) ਦੋਵੇਂ ਪਾਰਟੀਆਂ 28-28 ਵਾਰਡਾਂ ’ਤੇ ਹੀ ਸਿਮਟ ਕੇ ਰਹਿ ਗਈਆਂ ਹਨ। ਬਹੁਜਨ ਸਮਾਜ ਪਾਰਟੀ (2SP) ਸਿਰਫ਼ 2 ਵਾਰਡਾਂ ’ਤੇ ਹੀ ਚੋਣ ਲੜ ਰਹੀ ਹੈ।
ਇਸ ਵਾਰ ਸਿਆਸੀ ਪਾਰਟੀਆਂ ਦੇ ਨਾਲ-ਨਾਲ ਆਜ਼ਾਦ (9N4) ਉਮੀਦਵਾਰਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕੁੱਲ 49 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹਨ, ਜੋ ਕਈ ਵਾਰਡਾਂ ਵਿੱਚ ਸਿਆਸੀ ਪਾਰਟੀਆਂ ਦੇ ਸਮੀਕਰਨ ਵਿਗਾੜ ਸਕਦੇ ਹਨ।

