DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਕਿਸਤਾਨ ਤੋਂ ਪੰਜਾਬ ਪਹੁੰਚਿਆ ਗੁਬਾਰਿਆ ਨਾਲ ਬੰਨ੍ਹਿਆ ਬੈਨਰ

ਜੰਡਿਆਲਾ ਗੁਰੂ ਵਿੱਚ ਇੱਕ ਘਰ ਦੀ ਛੱਤ ’ਤੇ ਗੁਬਾਰਿਆ ਨਾਲ ਬੰਨ੍ਹਿਆ ਹੋਇਆ ਉਰਦੂ ਵਿੱਚ ਲਿੱਖਿਆ ਬੈਨਰ ਪਾਕਿਸਤਾਨ ਤੋਂ ਆ ਕੇ ਡਿੱਗਿਆ। ਜਾਣਕਾਰੀ ਅਨੁਸਾਰ ਬੈਨਰ ਨੂੰ ਬੱਚਿਆਂ ਨੇ ਚੁੱਕ ਕੇ ਜਦੋਂ ਖੇਡਣਾ ਸ਼ੁਰੂ ਕੀਤਾ ਤਾਂ ਸਥਾਨਕ ਲੋਕਾਂ ਨੇ ਪੁਲੀਸ ਨੂੰ ਸੂਚਿਤ...

  • fb
  • twitter
  • whatsapp
  • whatsapp
featured-img featured-img
ਪਾਕਿਸਤਾਨ ਵੱਲੋਂ ਆਇਆ ਉਰਦੂ ਵਿੱਚ ਲਿਖਿਆ ਬੈਨਰ।-ਫੋਟੋ; ਬੇਦੀ
Advertisement

ਜੰਡਿਆਲਾ ਗੁਰੂ ਵਿੱਚ ਇੱਕ ਘਰ ਦੀ ਛੱਤ ’ਤੇ ਗੁਬਾਰਿਆ ਨਾਲ ਬੰਨ੍ਹਿਆ ਹੋਇਆ ਉਰਦੂ ਵਿੱਚ ਲਿੱਖਿਆ ਬੈਨਰ ਪਾਕਿਸਤਾਨ ਤੋਂ ਆ ਕੇ ਡਿੱਗਿਆ। ਜਾਣਕਾਰੀ ਅਨੁਸਾਰ ਬੈਨਰ ਨੂੰ ਬੱਚਿਆਂ ਨੇ ਚੁੱਕ ਕੇ ਜਦੋਂ ਖੇਡਣਾ ਸ਼ੁਰੂ ਕੀਤਾ ਤਾਂ ਸਥਾਨਕ ਲੋਕਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸਐੱਚਓ ਨਰੇਸ਼ ਸ਼ਰਮਾ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਉੱਡ ਕੇ ਆਏ ਇਸ ਬੈਨਰ ਉਪਰ ਲਾਲ, ਨੀਲੇ ਅਤੇ ਕਾਲੇ ਰੰਗ ਨਾਲ ਉਰਦੂ ਭਾਸ਼ਾ ਵਿੱਚ ਪਾਕਿਸਤਾਨ ਵਿੱਚ ਲੱਗਣ ਵਾਲੇ ਮੈਡੀਕਲ ਕੈਂਪ ਦੀ ਜਾਣਕਾਰੀ ਤੇ ਇੱਕ ਨੰਬਰ ਲਿੱਖਿਆ ਹੋਇਆ ਹੈ। ਐੱਸਐੱਚਓ ਨੇ ਕਿਹਾ ਪੁਲੀਸ ਨੇ ਇਸ ਬੈਨਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਬੈਨਰ ਨੂੰ ਕਿਸ ਉਦੇਸ਼ ਨਾਲ ਸਰਹੱਦ ਪਾਰ ਭੇਜਿਆ ਗਿਆ ਹੈ।

Advertisement
Advertisement
×