ਐੱਸਆਈ ਦੀ ਕਾਰ ਉਡਾਉਣ ਦੀ ਕੋਸ਼ਿਸ਼ ਨਾਕਾਮ : The Tribune India

ਐੱਸਆਈ ਦੀ ਕਾਰ ਉਡਾਉਣ ਦੀ ਕੋਸ਼ਿਸ਼ ਨਾਕਾਮ

ਕਾਰ ਧੋਣ ਸਮੇਂ ਥੱਲਿਓਂ ਮਿਲੀ ਧਮਾਕਾਖੇਜ਼ ਸਮੱਗਰੀ

ਅੰਮ੍ਰਿਤਸਰ (ਟਨਸ): ਸਥਾਨਕ ਰਣਜੀਤ ਐਵੇਨਿਊ ਇਲਾਕੇ ’ਚ ਪੁਲੀਸ ਦੇ ਸੀਆਈਏ ਸਟਾਫ਼ ਦੇ ਇਕ ਸਬ-ਇੰਸਪੈਕਟਰ ਦੇ ਵਾਹਨ ਹੇਠਾਂ ਧਮਾਕਾਖੇਜ਼ ਸਮੱਗਰੀ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਹ ਸਮੱਗਰੀ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਬੋਲੇਰੋ ਜੀਪ ਹੇਠਾਂ ਰੱਖੀ ਮਿਲੀ ਹੈ। ਇਸ ਦਾ ਪਤਾ ਅੱਜ ਸਭ ਤੋਂ ਪਹਿਲਾਂ ਕਾਰ ਧੋਣ ਵਾਲੇ ਵਿਅਕਤੀਆਂ ਨੂੰ ਲੱਗਿਆ। ਘਟਨਾ ਦੀ ਸੂਚਨਾ ਮਿਲਣ ਮਗਰੋਂ ਬਾਰਡਰ ਰੇਂਜ ਦੇ ਆਈਜੀ ਮੁਨੀਸ਼ ਚਾਵਲਾ, ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਤੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਸਬ-ਇੰਸਪੈਕਟਰ ਨੇ ਉੱਚ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਕਿ ਕਾਰ ਧੋਣ ਵਾਲਿਆਂ ਨੇ ਇਸ ਦੀ ਜਾਣਕਾਰੀ ਉਸ ਨੂੰ ਦਿੱਤੀ ਅਤੇ ਦੱਸਿਆ ਕਿ ਕਾਰ ਦੇ ਹੇਠਾਂ ਕੁਝ ਸ਼ੱਕੀ ਸਮੱਗਰੀ ਰੱਖੀ ਹੋਈ ਹੈ। ਉਸ ਨੇ ਦੱਸਿਆ ਕਿ ਇਹ ਧਮਾਕਾਖੇਜ਼ ਸਮੱਗਰੀ ਆਈਈਡੀ ਹੈ ਜਿਸ ਨੂੰ ਕੁਝ ਅਣਪਛਾਤੇ ਵਿਅਕਤੀ ਕਾਰ ਹੇਠਾਂ ਰੱਖ ਕੇ ਗਏ ਹਨ। ਪੁਲੀਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਘੋਖ ਕੀਤੀ ਤਾਂ ਪਤਾ ਲੱਗਾ ਕਿ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਜਿਨ੍ਹਾਂ ਵਿੱਚ ਇੱਕ ਪਗੜੀਧਾਰੀ ਸੀ, ਨੇ ਜੀਪ ਹੇਠਾਂ ਇਹ ਧਮਾਕਾਖੇਜ਼ ਸਮੱਗਰੀ ਰੱਖੀ ਹੈ। ਸਬ-ਇੰਸਪੈਕਟਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਸ ਨੂੰ ਕਿਸੇ ਅਤਿਵਾਦੀ ਜਥੇਬੰਦੀ ਨੇ ਧਮਕੀ ਵੀ ਦਿੱਤੀ ਸੀ ਪਰ ਉਸ ਨੇ ਇਸ ਧਮਕੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ। ਅਣਪਛਾਤਿਆਂ ਵੱਲੋਂ ਇਹ ਧਮਾਕਾਖੇਜ਼ ਸਮੱਗਰੀ ਕਾਰ ਦੇ ਹੇਠਾਂ ਫਿੱਟ ਕੀਤੀ ਗਈ ਸੀ ਪਰ ਇਹ ਡਿੱਗ ਪਈ ਅਤੇ ਕਾਰ ਧੋਣ ਵਾਲੇ ਦੀ ਨਜ਼ਰ ਵਿੱਚ ਆ ਗਈ। ਆਈਜੀ ਬਾਰਡਰ ਰੇਂਜ ਨੇ ਆਖਿਆ ਕਿ ਇਹ ਧਮਾਕਾਖੇਜ਼ ਸਮੱਗਰੀ ਜਾਂਚ ਵਾਸਤੇ ਭੇਜੀ ਗਈ ਹੈ ਤਾਂ ਜੋ ਇਸ ਦੀ ਧਮਾਕਾ ਸ਼ਕਤੀ ਦਾ ਪਤਾ ਲੱਗ ਸਕੇ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਆਖਿਆ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਮੋਟਰਸਾਈਕਲ ’ਤੇ ਆਏ ਵਿਅਕਤੀਆਂ ਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਧਮਾਕਾਖੇਜ਼ ਸਮੱਗਰੀ ਨਕਾਰਾ ਕਰ ਦਿੱਤੀ ਗਈ ਹੈ ਤੇ ਇਸ ਸਬੰਧੀ ਥਾਣਾ ਰਣਜੀਤ ਐਵੇਨਿਊ ’ਚ ਕੇਸ ਦਰਜ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਬ੍ਰਿਟਿਸ਼ ਕੋਲੰਬੀਆ ਵਜ਼ਾਰਤ ’ਚ ਚਾਰ ਪੰਜਾਬੀ ਮੰਤਰੀ ਸ਼ਾਮਲ

ਬ੍ਰਿਟਿਸ਼ ਕੋਲੰਬੀਆ ਵਜ਼ਾਰਤ ’ਚ ਚਾਰ ਪੰਜਾਬੀ ਮੰਤਰੀ ਸ਼ਾਮਲ

ਜਗਰੂਪ ਬਰਾੜ, ਹੈਰੀ ਬੈਂਸ, ਰਵੀ ਕਾਹਲੋਂ ਤੇ ਰਚਨਾ ਸਿੰਘ ਨੂੰ ਮੰਤਰੀ ਬਣਾ...

ਸ਼ਹਿਰ

View All