DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games: ਭਾਰਤੀ ਹਾਕੀ ਟੀਮ ’ਚ ਸ਼ਾਮਿਲ ਅੰਮ੍ਰਿਤਸਰ ਦੇ 4 ਖਿਡਾਰੀ

ਹਰਮਨਪ੍ਰੀਤ ਸਿੰਘ ਕਰ ਰਹੇ ਹਨ ਭਾਰਤੀ ਟੀਮ ਦੀ ਅਗਵਾਈ; ਜਰਮਨਪ੍ਰੀਤ, ਦਿਲਪ੍ਰੀਤ ਤੇ ਜੁਗਰਾਜ ਸਿੰਘ ਵੀ ਟੀਮ ਦਾ ਹਿੱਸਾ

  • fb
  • twitter
  • whatsapp
  • whatsapp
featured-img featured-img
(ਖੱਬਿਓ) ਹਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ ਅਤੇ ਜੁਗਰਾਜ ਸਿੰਘ।ਫਾਈਲ
Advertisement

ਜਾਪਾਨ ਵਿੱਚ ਖੇਡੀਆਂ ਜਾ ਰਹੀਆਂ 20ਵੀਂਆਂ ਏਸ਼ਿਆਈ ਖੇਡਾਂ ਵਿੱਚ ਅੰਮ੍ਰਿਤਸਰ ਨਾਲ ਸਬੰਧਤ ਚਾਰ ਹਾਕੀ ਖਿਡਾਰੀ ਭਾਰਤੀ ਪੁਰਸ਼ ਹਾਕੀ ਟੀਮ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਟੀਮ ਵਿੱਚ ਹਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ ਅਤੇ ਜੁਗਰਾਜ ਸਿੰਘ ਸ਼ਾਮਿਲ ਹਨ। ਹਰਮਨਪ੍ਰੀਤ ਸਿੰਘ ਭਾਰਤੀ ਟੀਮ ਦੀ ਅਗਵਾਈ ਬਰਕਰਾਰ ਰੱਖ ਰਹੇ ਹਨ। ਭਾਰਤੀ ਟੀਮ 2023 ਵਿੱਚ ਹਾਂਗਝੂ ਏਸ਼ਿਆਈ ਖੇਡਾਂ ਦੌਰਾਨ ਸੋਨ ਤਗ਼ਮਾ ਜਿੱਤ ਕੇ ਮੌਜੂਦਾ ਚੈਂਪੀਅਨ ਵਜੋਂ ਟੂਰਨਾਮੈਂਟ ਵਿੱਚ ਉੱਤਰੀ ਹੈ, ਜਿਸ ਦੌਰਾਨ ਵੀ ਟੀਮ ਦੀ ਕਪਤਾਨੀ ਹਰਮਨਪ੍ਰੀਤ ਸਿੰਘ ਨੇ ਹੀ ਕੀਤੀ ਸੀ।

ਹਰਮਨਪ੍ਰੀਤ ਸਿੰਘ

Advertisement

ਹਰਮਨਪ੍ਰੀਤ ਸਿੰਘ ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ’ਤੇ ਅੰਮ੍ਰਿਤਸਰ ਤੋਂ ਲਗਪਗ 12 ਕਿਲੋਮੀਟਰ ਦੂਰ ਸਥਿਤ ਪਿੰਡ ਤਿੱਮੋਵਾਲ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਸਰਬਜੀਤ ਸਿੰਘ ਨੂੰ ਉਮੀਦ ਹੈ ਕਿ ਭਾਰਤੀ ਟੀਮ ਆਪਣਾ ਏਸ਼ਿਆਈ ਖੇਡਾਂ ਦਾ ਖ਼ਿਤਾਬ ਬਰਕਰਾਰ ਰੱਖੇਗੀ। ਉਨ੍ਹਾਂ ਨੇ ਦੱਸਿਆ ਕਿ ਹਰਮਨਪ੍ਰੀਤ ਨੇ ਮੰਨੇ-ਪ੍ਰਮੰਨੇ ਡਰੈਗ-ਫ਼ਲਿੱਕਰ ਅਤੇ ਡਿਫ਼ੈਂਡਰ ਵਜੋਂ ਨਾਂ ਕਮਾਇਆ ਹੈ ਅਤੇ ਪਿੰਡ ਵਿੱਚ ਹਰ ਕੋਈ ਉਸ ਦੀ ਹਾਕੀ ’ਤੇ ਮਜ਼ਬੂਤ ਪਕੜ ਦੀ ਸ਼ਲਾਘਾ ਕਰਦਾ ਹੈ। ਸਰਬਜੀਤ ਸਿੰਘ ਨੇ ਯਾਦ ਕਰਦਿਆਂ ਦੱਸਿਆ ਕਿ ਹਰਮਨਪ੍ਰੀਤ ਨੂੰ ਉਸ ਦੇ ਮਾਮਾ ਹਰਦੇਵ ਸਿੰਘ ਚਾਹਲ (ਜੋ ਰਾਸ਼ਟਰੀ ਪੱਧਰ ’ਤੇ ਖੇਡ ਚੁੱਕੇ ਹਨ) ਤੋਂ ਹਾਕੀ ਖੇਡਣ ਦੀ ਪ੍ਰੇਰਨਾ ਮਿਲੀ ਸੀ, ਜਿਨ੍ਹਾਂ ਦੀ ਲਗਨ ਤੇ ਮਿਹਨਤ ਨੇ ਉਸ ਨੂੰ ਖੇਡ ਦੇ ਸਰਵਉੱਚ ਪੱਧਰ ’ਤੇ ਪਹੁੰਚਾਇਆ।

Advertisement

ਦਿਲਪ੍ਰੀਤ ਸਿੰਘ

ਫਾਰਵਰਡ ਖਿਡਾਰੀ ਦਿਲਪ੍ਰੀਤ ਸਿੰਘ ਅੰਮ੍ਰਿਤਸਰ ਤੋਂ ਲਗਪਗ 50 ਕਿਲੋਮੀਟਰ ਦੂਰ ਇਤਿਹਾਸਕ ਅਸਥਾਨ ਬਾਬਾ ਬਕਾਲਾ ਸਾਹਿਬ ਨੇੜਲੇ ਪਿੰਡ ਬੂਟਾਲਾ ਦਾ ਰਹਿਣ ਵਾਲਾ ਹੈ। ਉਸ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਉਮੀਦ ਹੈ ਕਿ ਉਸ ਦੇ ਹਮਲਾਵਰ ਖੇਡ ਹੁਨਰ ਨਾਲ ਭਾਰਤ ਨੂੰ ਟੂਰਨਾਮੈਂਟ ਵਿੱਚ ਮੁੜ ਮਦਦ ਮਿਲੇਗੀ। ਏਸ਼ਿਆਈ ਖੇਡਾਂ ਵਿੱਚ ਹਮਲਾਵਰ ਲਾਈਨ ਦੀ ਅਗਵਾਈ ਲਈ ਦਿਲਪ੍ਰੀਤ ਦੇ ਨਾਲ ਸ਼ਿਲਾਨੰਦ ਲਾਕੜਾ, ਸੁਖਜੀਤ ਸਿੰਘ, ਮੰਦੀਪ ਸਿੰਘ ਅਤੇ ਅਭਿਸ਼ੇਕ ਨੂੰ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ।

ਜਰਮਨਪ੍ਰੀਤ ਸਿੰਘ

ਬਾਬਾ ਬਕਾਲਾ ਸਾਹਿਬ ਖੇਤਰ ਨਾਲ ਸਬੰਧਤ ਜਰਮਨਪ੍ਰੀਤ ਸਿੰਘ ਨੇ ਆਪਣੇ ਹਾਕੀ ਸਫ਼ਰ ਦੀ ਸ਼ੁਰੂਆਤ ਪਿੰਡ ਮਹਿਤਾ ਸਥਿਤ ਖਾਲਸਾ ਹਾਕੀ ਅਕੈਡਮੀ ਤੋਂ ਕੀਤੀ ਸੀ, ਜਿਸ ਤੋਂ ਬਾਅਦ ਉਹ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਵਿੱਚ ਚਲਾ ਗਿਆ। ਉਸ ਨੇ 2024 ਦੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਆਪਣੇ ਓਲੰਪਿਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ, ਜਿੱਥੇ ਭਾਰਤ ਨੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਉਹ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਦੀ ਨੁਮਾਇੰਦਗੀ ਕਰ ਚੁੱਕਾ ਹੈ ਅਤੇ ਬਾਅਦ ਵਿੱਚ ਘਰੇਲੂ ਟੂਰਨਾਮੈਂਟਾਂ ਲਈ ਇਨਕਮ ਟੈਕਸ ਵਿਭਾਗ ਵਿੱਚ ਸ਼ਾਮਿਲ ਹੋ ਗਏ।

ਜੁਗਰਾਜ ਸਿੰਘ

ਡਿਫ਼ੈਂਡਰ ਅਤੇ ਡਰੈਗ-ਫ਼ਲਿੱਕਰ ਜੁਗਰਾਜ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਟਾਰੀ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਇਸੇ ਸਾਲ ਜੂਨ ਵਿੱਚ ਨੀਦਰਲੈਂਡਜ਼ ਦੇ ਰੋਟਰਡਮ ਵਿਖੇ ਜਰਮਨੀ ਵਿਰੁੱਧ ਭਾਰਤ ਦੇ ਐੱਫ.ਆਈ.ਐੱਚ. ਪ੍ਰੋ ਲੀਗ ਮੈਚ ਦੌਰਾਨ 100 ਅੰਤਰਰਾਸ਼ਟਰੀ ਮੈਚ (ਕੈਪਸ) ਖੇਡਣ ਦਾ ਮੀਲ ਪੱਥਰ ਹਾਸਲ ਕੀਤਾ ਸੀ। ਜੁਗਰਾਜ ਨੇ 2022 ਵਿੱਚ ਦੱਖਣੀ ਅਫ਼ਰੀਕਾ ਵਿੱਚ ਐੱਫ.ਆਈ.ਐੱਚ. ਪ੍ਰੋ ਲੀਗ ਮੈਚਾਂ ਦੌਰਾਨ ਆਪਣੇ ਸੀਨੀਅਰ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਜਲਦ ਹੀ ਭਾਰਤੀ ਰੱਖਿਆ ਪੰਕਤੀ (ਬੈਕਲਾਈਨ) ਦੇ ਮਹੱਤਵਪੂਰਨ ਅੰਗ ਬਣ ਗਿਆ।

Advertisement
×