ਟ੍ਰਿਬਿਉੂਨ ਨਿਉੂਜ ਸਰਵਿਸ
ਅੰਮ੍ਰਿਤਸਰ, 21 ਸਤੰਬਰ
ਕੈਮਿਸਟ ਦੀ ਦੁਕਾਨ ’ਤੇ ਲੁੱਟ ਦੇ ਮਾਮਲੇ ਵਿੱਚ ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਲੁੱਟੀ ਹੋਈ ਰਕਮ ਵਿੱਚੋਂ 2000 ਰੁਪਏ ਬਰਾਮਦ ਕੀਤੇ ਹਨ। ਮੁਲਜ਼ਮ ਦੀ ਸ਼ਨਾਖਤ ਕਨਿਸ਼ ਕੁੰਦਰਾ ਵਾਸੀ ਯਸੀਨ ਰੋਡ ਨੇੜੇ ਗਾਂਧੀ ਗਰਾਊਂਡ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਰਾਹੁਲ ਭੱਟੀ, ਨਵਦੀਪ ਸਿੰਘ ਅਤੇ ਬੋਬੀ ਨੂੰ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਦੋ ਹੋਰ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਹੈ। ਇਸ ਮਾਮਲੇ ਵਿੱਚ ਥਾਣਾ ਮਕਬੂਲਪੁਰਾ ਵਿੱਚ ਕੇਸ ਦਰਜ ਕੀਤਾ ਸੀ। ਪੁਲੀਸ ਦੇ ਏਡੀਸੀਪੀ ਅਭਿਮਨਿਉ ਰਾਣਾ ਨੇ ਦੱਸਿਆ ਕਿ ਬੀਤੇ ਦਿਨ ਦੇਰ ਸ਼ਾਮ ਨੂੰ ਵੱਲਾ ਬਾਈਪਾਸ ਤ’ੇੇ ਪਬਲਿਕ ਫਾਰਮੇਸੀ ਨਾਂ ਦੀ ਦਵਾਈਆਂ ਦੀ ਦੁਕਾਨ ’ਤੇ ਹਥਿਆਰਾਂ ਦੀ ਨੋਕ ਤੇ ਪੈਸਿਆਂ ਦੀ ਲੁੱਟ ਕੀਤੀ ਗਈ ਸੀ।