DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Amritsar ਦੇ ਰਾਮ ਬਾਗ ਚੌਂਕ ਨੇੜੇ ਦਰਜਨ ਦੇ ਕਰੀਬ ਦੁਕਾਨਾਂ ਸੜ ਕੇ ਸੁਆਹ; ਇੱਕ ਦੀ ਮੌਤ

ਬਾਂਸਾਂ ਦੇ ਬਜ਼ਾਰ ’ਚ ਲੱਗੀ ਅੱਗ ਨੇ ਟਾਇਰਾਂ ਤੇ ਸਾਈਕਲਾਂ ਦੇ ਸ਼ੋਅਰੂਮ ਵੀ ਲਪੇਟੇ ’ਚ ਲਏ; ਅਪਾਹਜ ਹੋਣ ਕਾਰਨ ਬਾਹਰ ਨਾ ਨਿਕਲ ਸਕਿਆ ਦੁਕਾਨ ਦਾ ਵਰਕਰ

  • fb
  • twitter
  • whatsapp
  • whatsapp
featured-img featured-img
A view of fire in the shops and the tall rising flames at Bamboo market in Amritsar on Thursday photo vishal kumar (news Teja
Advertisement

ਅੰਮ੍ਰਿਤਸਰ ਸ਼ਹਿਰ ਦੇ ਰਾਮਬਾਗ ਚੌਂਕ ਨੇੜੇ ਬਾਂਸਾਂ ਤੇ ਪੌੜੀਆਂ ਬਣਾਉਣ ਦੀਆਂ ਦੁਕਾਨਾਂ ਨੂੰ ਅੱਗ ਲੱਗਣ ਕਾਰਨ ਕਈ ਦੁਕਾਨਾਂ ਇਸ ਦੀ ਚਪੇਟ ਵਿੱਚ ਆ ਗਈਆਂ ਹਨ ਅਤੇ ਇੱਕ ਅਪਾਹਜ ਵਿਅਕਤੀ ਦੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਸ਼ਾਮ ਵੇਲੇ ਅਚਨਚੇਤੀ ਬਾਂਸਾਂ ਦੀਆਂ ਦੁਕਾਨਾਂ ਦੇ ਵਿੱਚ ਅੱਗ ਲੱਗ ਗਈ ਅਤੇ ਤੁਰੰਤ ਹੀ ਇਸ ਅੱਗ ਨੇ ਜ਼ੋਰ ਫੜ ਲਿਆ। ਮੌਕੇ ’ਤੇ ਹਾਜ਼ਰ ਲੋਕਾਂ ਦੇ ਮੁਤਾਬਕ ਬਾਂਸਾਂ ਅਤੇ ਪੌੜੀਆਂ ਤੇ ਹੋਰ ਸਮਾਨ ਨੂੰ ਲੱਗੀ ਅੱਗ ਨੇ ਤੁਰੰਤ ਜੋੜ ਫੜ ਲਿਆ ਅਤੇ ਕਈ ਹੋਰ ਦੁਕਾਨਾਂ ਇਸ ਦੀ ਚਪੇਟ ਵਿੱਚ ਆ ਗਈਆਂ। ਨੇੜੇ ਹੀ ਟਾਇਰਾਂ ਅਤੇ ਸਾਈਕਲਾਂ ਦੀਆਂ ਦੁਕਾਨਾਂ ਸਨ, ਜੋ ਇਸ ਦੀ ਚਪੇਟ ਵਿੱਚ ਆ ਗਈਆਂ।

ਲਗਭਗ ਦਰਜਨ ਪਰ ਦੁਕਾਨਾਂ ਅੱਗ ਦੀ ਚਪੇਟ ਵਿੱਚ ਆਈਆਂ ਅਤੇ ਭਾਰੀ ਨੁਕਸਾਨ ਹੋਇਆ। ਅੱਗ ਲੱਗਣ ਦੀ ਖ਼ਬਰ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਸਨ ਅਤੇ ਅੱਗ ਬੁਝਾਉਣ ਦਾ ਯਤਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕੇਂਦਰੀ ਹਲਕੇ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਵੀ ਆਪਣੇ ਸਮਰਥਕਾਂ ਸਮੇਤ ਪੁੱਜੇ ਸਨ ਅਤੇ ਉਨ੍ਹਾਂ ਨੇ ਅੱਗ ਬੁਝਾਉਣ ਦੀ ਕਾਰਵਾਈ ਨੂੰ ਹੋਰ ਤੇਜ਼ ਕਰਨ ਦੇ ਆਦੇਸ਼ ਦਿੱਤੇ।

Advertisement

ਮੌਕੇ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਦਾ ਸ਼ਿਕਾਰ ਹੋਇਆ ਵਿਅਕਤੀ, ਇੱਥੇ ਇੱਕ ਦੁਕਾਨ ਤੇ ਬਤੌਰ ਵਰਕਰ ਕੰਮ ਕਰਦਾ ਸੀ। ਅਪਾਹਜ ਹੋਣ ਕਾਰਨ ਉਹ ਤੇਜ਼ੀ ਨਾਲ ਅੱਗ ਦੇ ਘੇਰੇ ਤੋਂ ਬਾਹਰ ਨਹੀਂ ਆ ਸਕਿਆ। ਅੱਗ ਨਾਲ ਝੂਲਸ ਜਾਣ ਕਾਰਨ ਨੂੰ ਉਸ ਦੀ ਮੌਤ ਹੋ ਗਈ।

Advertisement

Advertisement
×