DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੌਜੀ ਜਵਾਨਾਂ ਨੇ ਅਰਦਾਸ ਕਰ ਸ਼ੁਰੂ ਕੀਤਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਬਰਫ਼ ਹਟਾਉਣ ਦਾ ਕੰਮ; 23 ਮਈ ਨੂੰ ਖੁੱਲ੍ਹਣਗੇ ਕਿਵਾੜ

ਉੱਤਰਾਖੰਡ ਵਿਖੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਲਈ ਬਰਫ ਹਟਾ ਕੇ ਰਸਤੇ ਤਿਆਰ ਕਰ ਰਹੀ ਭਾਰਤੀ ਫੌਜ ਦੇ ਜਵਾਨ ਅਤੇ ਗੁਰਦੁਆਰਾ ਟਰਸਟ ਦੇ ਵਲੰਟੀਅਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜ ਗਏ ਹਨ, ਜਿੱਥੇ ਉਹਨਾਂ ਅਰਦਾਸ ਕਰਨ ਮਗਰੋਂ ਗੁਰਦੁਆਰੇ ਦੇ...

  • fb
  • twitter
  • whatsapp
  • whatsapp
featured-img featured-img
ਭਾਰਤੀ ਫੌਜ ਦੇ ਜਵਾਨ ਅਤੇ ਗੁਰਦੁਆਰਾ ਟਰਸਟ ਦੇ ਵਲੰਟੀਅਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਅਰਦਾਸ ਕਰਦੇ ਹੋਏ।
Advertisement

ਉੱਤਰਾਖੰਡ ਵਿਖੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਲਈ ਬਰਫ ਹਟਾ ਕੇ ਰਸਤੇ ਤਿਆਰ ਕਰ ਰਹੀ ਭਾਰਤੀ ਫੌਜ ਦੇ ਜਵਾਨ ਅਤੇ ਗੁਰਦੁਆਰਾ ਟਰਸਟ ਦੇ ਵਲੰਟੀਅਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜ ਗਏ ਹਨ, ਜਿੱਥੇ ਉਹਨਾਂ ਅਰਦਾਸ ਕਰਨ ਮਗਰੋਂ ਗੁਰਦੁਆਰੇ ਦੇ ਆਲੇ ਦੁਆਲੇ ਜੰਮੀ ਹੋਈ ਬਰਫ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਤਹਿਤ ਸੰਗਤ ਵਾਸਤੇ ਗੁਰਦੁਆਰੇ ਦੇ ਕਿਵਾੜ 23 ਮਈ ਨੂੰ ਖੋਲੇ ਜਾਣਗੇ। ਜਦੋਂ ਕਿ ਯਾਤਰਾ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ 20 ਮਈ ਨੂੰ ਪਹਿਲੇ ਜਥੇ ਦੀ ਰਵਾਣਗੀ ਨਾਲ ਆਰੰਭ ਹੋਵੇਗੀ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਸਤਿਆਂ ਵਿੱਚ ਜੰਮੀ ਹੋਈ ਬਰਫ ਹਟਾ ਰਹੇ ਭਾਰਤੀ ਫੌਜ ਤੇ ਜਵਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜ ਗਏ ਹਨ ਹੁਣ ਉਹ ਗੁਰਦੁਆਰੇ ਦੇ ਆਲੇ ਦੁਆਲੇ ਜੰਮੀ ਹੋਈ ਬਰਫ ਨੂੰ ਹਟਾਉਣਗੇ। ਇਸ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਅਤੇ ਗੁਰਦੁਆਰਾ ਵਲੰਟੀਅਰਾਂ ਦੀ ਇੱਕ ਵੀਡੀਓ ਵੀ ਅਪਲੋਡ ਕੀਤੀ ਹੈ ਜਿਸ ਵਿੱਚ ਉਹ ਗੁਰਦੁਆਰੇ ਦੇ ਮੁੱਖ ਦਰਵਾਜੇ ਦੇ ਬਾਹਰ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਹਨ।

Advertisement

ਇਸ ਤੋਂ ਪਹਿਲਾਂ ਭਾਰਤੀ ਫੌਜ ਦੇ ਇਹ ਜਵਾਨ ਲਗਪਗ ਡੇਢ ਕਿਲੋਮੀਟਰ ਦੂਰ ਅਟਲਾਕੋਟੀ ਗਲੇਸ਼ੀਅਰ\B ਤੇ ਸਨ, ਉਹਨਾਂ ਨੇ ਅਟਲਾ ਕੋਟੀ ਗਲੇਸ਼ੀਅਰ ਤੋਂ ਬਰਫ ਹਟਾਈ ਹੈ ਅਤੇ ਰਸਤੇ ਤਿਆਰ ਕੀਤੇ ਹਨ। ਅਟਲਾ ਕੋਟੀ ਗਲੇਸ਼ੀਅਰ ਤੇ ਤਿੰਨ ਤੋਂ ਪੰਜ ਫੁੱਟ ਤੱਕ ਬਰਫ ਜੰਮੀ ਹੋਈ ਸੀ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਵੀ ਪੰਜ ਫੁੱਟ ਤੋਂ ਵੱਧ ਬਰਫ ਜੰਮੀ ਹੋਈ ਹੈ।

Advertisement

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਗਪਗ 15,200 ਫੁੱਟ\B ਦੀ ਉਚਾਈ ’ਤੇ ਸਥਿਤ ਹੈ ਅਤੇ ਹਰ ਸਾਲ ਇਸ ਦੀ ਯਾਤਰਾ ਲਈ ਲੱਖਾਂ ਸ਼ਰਧਾਲੂ ਪੁੱਜਦੇ ਹਨ। ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਵਾਸਤੇ ਸਰਕਾਰ ਅਤੇ ਗੁਰਦੁਆਰਾ ਟਰਸਟ ਵੱਲੋਂ ਸੁਰੱਖਿਅਤ ਰਸਤੇ ਤਿਆਰ ਕੀਤੇ ਜਾਂਦੇ ਹਨ, ਰਿਹਾਇਸ਼, ਲੰਗਰ ਅਤੇ ਮੈਡੀਕਲ ਸਹੂਲਤਾਂ ਸਮੇਤ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਇਹ ਯਾਤਰਾ ਸਤੰਬਰ ਦੇ ਅਖੀਰ ਜਾਂ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਸਮਾਪਤ ਹੁੰਦੀ ਹੈ। ਸਮਾਪਤੀ ਦਾ ਸਮਾਂ ਮੌਸਮ ’ਤੇ ਨਿਰਭਰ ਕਰਦਾ ਹੈ।

Advertisement
×