DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਸਦ ’ਚ ਬਿਜਲੀ ਬਿੱਲ ਪੇਸ਼ ਹੋਣ ’ਤੇ ਰੇਲਾਂ ਰੋਕਣ ਦਾ ਐਲਾਨ

ਅੰਮ੍ਰਿਤਸਰ ਵਿੱਚ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ

  • fb
  • twitter
  • whatsapp
  • whatsapp
Advertisement
ਕੇਂਦਰ ਸਰਕਾਰ ਵੱਲੋਂ ਚੱਲ ਰਹੇ ਸੰਸਦੀ ਸੈਸ਼ਨ ਵਿੱਚ ਬਿੱਜਲੀ ਬਿੱਲ 2025 ਤੇ ਬੀਜ ਬਿੱਲ 2025 ਲਿਆਉਣ ’ਤੇ ਅਗਲੇ ਦਿਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਦਾ ਡੱਟ ਕੇ ਵਿਰੋਧ ਕਰਨ ਲਈ ਵਿਆਪਕ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਤਹਿਤ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਦੋ ਦਰਜਨ ਤੋਂ ਵੱਧ ਕਿਸਾਨ , ਪੇਂਡੂ/ ਖੇਤ ਮਜ਼ਦੂਰ, ਮੁਲਾਜ਼ਮ, ਬਿਜਲੀ ਮੁਲਾਜ਼ਮ ਜਥੇਬੰਦੀਆਂ ਤੇ ਟਰੇਡ ਯੂਨੀਅਨਾਂ ਇਸ ਸਬੰਧੀ ਮੀਟਿੰਗ ਵਿੱਚ ਸ਼ਾਮਲ ਹੋਈਆਂ।

ਕਿਸਾਨ ਆਗੂ ਬਘੇਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਦੱਸਿਆ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਜਿਸ ਦਿਨ ਬਿਜਲੀ ਸੋਧ ਬਿੱਲ 2025 ਅਤੇ ਬੀਜ ਸੋਧ ਬਿੱਲ 2025 ਸੰਸਦ ਵਿੱਚ ਪੇਸ਼ ਕੀਤੇ ਜਾਣਗੇ ਤਾਂ ਇਨ੍ਹਾਂ ਸਮੇਤ ਮਜ਼ਦੂਰ ਵਿਰੋਧੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਅਗਲੇ ਹੀ ਦਿਨ 12 ਤੋਂ 3 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ । 16 ਜਨਵਰੀ ਨੂੰ ਐੱਸ ਈ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਧਰਨੇ ਲਾਏ ਜਾਣਗੇ । ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਤੇ ਜਨ ਸਮਰਥਨ ਜੁਟਾਉਣ ਲਈ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਵਿੱਚ ਮੀਟਿੰਗਾਂ ਸਮੇਤ ਮੋਟਰਸਾਈਕਲ/ ਟਰੈਕਟਰ ਮਾਰਚ ਕੀਤੇ ਜਾਣਗੇ।

Advertisement

ਇਸ ਮੌਕੇ ਡਾਕਟਰ ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਸੁੱਚਾ ਸਿੰਘ ਅਜਨਾਲਾ, ਧਨਵੰਤ ਸਿੰਘ ਖਤਰਾਏ ਕਲਾਂ, ਸਵਿੰਦਰ ਸਿੰਘ ਮੀਰਾਂ ਕੋਟ, ਲਖਬੀਰ ਸਿੰਘ ਨਿਜ਼ਾਮਪੁਰ, ਗੁਰਦੇਵ ਸਿੰਘ ਵਰਪਾਲ,ਜੋਗਿੰਦਰ ਸਿੰਘ ਬਦੇਸ਼ਾ, ਬਲਬੀਰ ਸਿੰਘ ਮੂਧਲ,ਨਰਿੰਦਰ ਕੁਮਾਰ ਬੱਲ, ਕੁਲਦੀਪ ਸਿੰਘ ਉੱਦੋਕੇ, ਸੈਮੂਅਲ ਹੰਸ, ਮਲਕੀਤ ਸਿੰਘ ਸਹਿੰਸਰਾ,ਮੰਗਲ ਸਿੰਘ ਖਜਾਲਾ, ਗੁਰਬਿੰਦਰ ਸਿੰਘ ਖਹਿਰਾ, ਜਗਤਾਰ ਸਿੰਘ ਕਰਮਪੁਰਾ, ਹੀਰਾ ਸਿੰਘ ਭੱਟੀ, ਸੁੱਖਪ੍ਰੀਤ ਸਿੰਘ,ਰਾਜਾ ਸਿੰਘ ਆਦਿ ਕਿਸਾਨ, ਮਜ਼ਦੂਰ, ਮੁਲਾਜ਼ਮ, ਬਿਜਲੀ ਮੁਲਾਜ਼ਮ ਤੇ ਟਰੇਡ ਯੂਨੀਅਨ ਆਗੂ ਸ਼ਾਮਲ ਸਨ।

Advertisement

Advertisement
×