DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਕੂਲੀ ਬੱਚਿਆਂ ਨੂੰ ਲਿਜਾਣ ਲਈ ਵਰਤੀ ਜਾ ਰਹੀ ਮਿਆਦ ਪੁਗਾ ਚੁੱਕੀ ਬੱਸ

ਸਕੂਲ ਡਰਾਈਵਰ ਚੱਪਲਾਂ ਪਾ ਕੇ ਬੱਸਾਂ ਚਲਾਉਂਦੇ 

  • fb
  • twitter
  • whatsapp
  • whatsapp
Advertisement
ਸਬ ਡਿਵੀਜ਼ਨ ਬਾਬਾ ਬਕਾਲਾ ਵਿਚ ਪ੍ਰਾਈਵੇਟ ਸਕੂਲਾਂ ਵਿੱਚ ਮਿਆਦ ਲੰਘਾਂ ਚੁੱਕੀਆਂ ਬੱਸਾਂ ਵਿਚ ਵੱਡੀ ਗਿਣਤੀ ਵਿਚ ਬੱਚੇ ਲਿਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਬ ਡਿਵੀਜ਼ਨ ਬਾਬਾ ਬਕਾਲਾ ਵਿਚ ਕਈ ਦਰਜਨਾਂ ਦੇ ਕਰੀਬ ਪ੍ਰਾਈਵੇਟ ਸਕੂਲ ਹਨ ਜਿਨ੍ਹਾਂ ਵਿਚ ਬਹੁਤੀਆਂ ਬੱਸਾਂ ਟਰਾਂਸਪੋਰਟ ਵਿਭਾਗ ਤੋ ਪਾਸ ਹੀ ਨਹੀਂ ਹਨ ਅਤੇ ਆਰ ਸੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ ਜਿਨ੍ਹਾਂ ਵਿਚ ਸਕੂਲੀ ਬੱਚਿਆ ਦੀ ਢੋਆ-ਢੁਆਈ ਕਰ ਰਹੀਆਂ ਹਨ।
ਅੱਜ ਜ਼ੀਨਤ ਪਬਲਿਕ ਸਕੂਲ ਵਡਾਲਾ ਰਈਆ ਦੀ ਬੱਸ ਨੰਬਰ ਪੀ ਬੀ 11 ਸੀ ਐੱਫ਼ 2697 ਜਿਸ ਵਿੱਚ ਚਾਲੀ ਦੇ ਕਰੀਬ ਬੱਚੇ ਸਵਾਰ ਸਨ, ਨੇ ਪਿੰਡ ਦਿਨਆਲ ਸਕੂਲ ਕੋਲ ਇਕ ਕਾਰ ਨੂੰ ਟੱਕਰ ਮਾਰੀ ਜਿਸ ਦੇ ਝਗੜੇ ਦੌਰਾਨ ਪਤਾ ਲੱਗਾ ਕਿ ਸਕੂਲ ਬੱਸ ਜੋ ਕਿ 2019 ਤੱਕ ਆਰ ਟੀ ਓ ਦਫ਼ਤਰ ਪਟ‌ਿਆਲਾ ਤੋ ਪਾਸ ਸੀ ਅਤੇ ਉਸ ਤੋ ਬਾਅਦ ਉਸ ਦਾ ਕੋਈ ਟੈਕਸ ਨਹੀਂ ਭਰਿਆ ਗਿਆ।
ਇਸ ਬੱਸ ਦਾ ਡਰਾਈਵਰ ਬਿਨਾਂ ਵਰਦੀ ਅਤੇ ਚੱਪਲਾਂ ਵਿਚ ਬੱਸ ਚਲਾਕੇ ਬੱਚਿਆ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਸੀ। ਇਸੇ ਤਰ੍ਹਾਂ ਕਥਿਤ ਤੌਰ ’ਤੇ ਇਸ ਸਕੂਲ ਵਿਚ ਇੱਕ ਅਜਿਹਾ ਡਰਾਈਵਰ ਵੀ ਰੱਖਿਆ ਗ‌‌ਿਆ ਹੈ ਜਿਸ ਦਾ ਇਕ ਹੱਥ ਹੀ ਨਹੀਂ ਹੈ। ਪਿੰਡ ਦਿਨਆਲ ਦੇ ਲੋਕਾਂ ਬੱਸ ਅਤੇ ਡਰਾਈਵਰ ਨੂੰ ਪੁਲੀਸ ਥਾਣਾ ਖਲਚੀਆ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਸਕੂਲ ਦੇ ਮਾਲਕ ਹਰਿੰਦਰ ਸਿੰਘ ਨੇ ਆਪਣਾ ਪੱਖ ਸਪਸ਼ਟ ਕਰਦਿਆਂ ਕਿਹਾ ਕਿ ਇਹ ਬੱਸ ਠੇਕੇ ਉੱਤੇ ਰੱਖੀ ਗਈ ਸੀ ਇਸ ਦੇ ਕਾਗ਼ਜ਼ਾਤ ਖ਼ਤਮ ਹੋਣ ਸਬੰਧੀ ਕਿਹਾ ਕਿ ਇਹ ਬੱਸ ਹੁਣ ਕੁਝ ਦਿਨ ਹੀ ਚਲਾਉਣੀ ਸੀ। ਬੱਚਿਆ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਸਬੰਧੀ ਕੋਈ ਜਵਾਬ ਨਾ ਦੇ ਸਕੇ।
ਇਸ ਸਬੰਧੀ ਆਰ ਟੀ ਓ ਹਿਤੇਸ਼ ਗੁਪਤਾ ਨਾਲ ਵਾਰ ਵਾਰ ਫ਼ੋਨ ਕਰਨ ਤੇ ਕੋਈ ਜਵਾਬ ਨਹੀਂ ਮਿਲ ਸਕਿਆ। ਇਸ ਸਬੰਧੀ ਐੱਸ ਡੀ ਐੱਮ ਬਾਬਾ ਬਕਾਲਾ ਜਸ਼ਨਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ। ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਸੁਹੇਲ ਮੀਰ ਦੇ ਧਿਆਨ ਵਿਚ ਲਿਆਉਣ ਤੇ ਉਨ੍ਹਾਂ ਕਿਹਾ ਕੇ ਜਾਚ ਮੁਕੰਮਲ ਕਰਨ ਤੇ ਸਕੂਲ ਮਾਲਕ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰ ਜੀਤ ਸਿੰਘ ਨੇ ਗੱਲਬਾਤ ਕਰ ਦੀਆਂ ਕਿਹਾ ਕਿ ਆਰ ਟੀ ਓ ਅੰਮ੍ਰਿਤਸਰ ਜਾਂਚ ਦੇ ਹੁਕਮ ਦਿੱਤੇ ਗਏ ਹਨ।
Advertisement
×