DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸ਼ਰਧਾ ਦੀ ਮਿਸਾਲ: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ 10ਵੀਂ ਵਾਰ ਪੁੱਜੇ 99 ਸਾਲਾਂ ਮਾਤਾ ‘ਹਰਬੰਤ ਕੌਰ’

ਅਕਤੂਬਰ ਤੱਕ ਚੱਲੇਗੀ ਯਾਤਰਾ; ਹੁਣ ਤੱਕ 2 ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ

  • fb
  • twitter
  • whatsapp
  • whatsapp
featured-img featured-img
ਸ਼ਰਧਾ ਦੀ ਮਿਸਾਲ! ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ 10ਵੀਂ ਵਾਰ ਪੁੱਜੇ 99 ਸਾਲਾਂ ਮਾਤਾ ‘ਹਰਬੰਤ ਕੌਰ’
Advertisement

ਉੱਤਰਾਖੰਡ ਵਿਖੇ ਸ੍ਰੀ ਹੇਮਕੁੰਟ ਸਾਹਿਬ ਦੀ ਚੱਲ ਰਹੀ ਪਵਿੱਤਰ ਯਾਤਰਾ ਦੌਰਾਨ ਹੁਣ ਤੱਕ 2 ਲੱਖ ਤੋਂ ਵੱਧ ਸ਼ਰਧਾਲੂ 15,000 ਫੁੱਟ ਤੋਂ ਵੱਧ ਦੀ ਉਚਾਈ ’ਤੇ ਸਥਾਪਤ ਗੁਰੂ ਘਰ ਦੇ ਦਰਸ਼ਨ ਕਰ ਚੁੱਕੇ ਹਨ। ਇਸੇ ਦੌਰਾਨ ਲਗਭਗ 99 ਸਾਲਾਂ ਦੀ ਇੱਕ ਬਜ਼ੁਰਗ ਔਰਤ ਇਸ ਸਾਲ 10ਵੀਂ ਵਾਰ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਨ, ਜੋ ਸਭ ਦੇ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੀਈਓ ਸੇਵਾ ਸਿੰਘ ਨੇ ਦੱਸਿਆ ਕਿ ਮਾਤਾ ਹਰਬੰਤ ਕੌਰ 98 ਸਾਲ ਪੂਰੇ ਕਰ ਚੁੱਕੇ ਹਨ ਅਤੇ ਹੁਣ 99ਵੇਂ ਸਾਲ ਦੇ ਵਿੱਚ ਦਾਖਲ ਹੋਏ ਹਨ। ਇਸ ਸਾਲ ਉਨ੍ਹਾਂ ਦੀ ਦਸਵੀਂ ਯਾਤਰਾ ਹੈ। ਉਹ ਹਰ ਸਾਲ ਹੀ ਟਾਟਾ ਨਗਰ ਤੋਂ ਆਉਂਦੇ ਇੱਕ ਜੱਥੇ ਦੇ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਯਾਤਰਾ ਤੇ ਆਉਣ ਸਮੇਂ ਟਰੱਸਟ ਵੱਲੋਂ ਉਨ੍ਹਾਂ ਦਾ ਹਰ ਤਰ੍ਹਾਂ ਦਾ ਧਿਆਨ ਰੱਖਣ ਦਾ ਯਤਨ ਕੀਤਾ ਜਾਂਦਾ ਹੈ।

Advertisement

ਮਾਤਾ ਹਰਬੰਤ ਕੌਰ ਦੇ ਪਤੀ ਮਹਾਰਾਜਾ ਪਟਿਆਲਾ ਦੀ ਘੋੜਿਆਂ ਦੀ ਪੋਲੋ ਟੀਮ ਦੇ ਵਿੱਚ ਸ਼ਾਮਲ ਸਨ। ਉਨ੍ਹਾਂਆਖਿਆ ਕਿ ਇਹ ਬਜ਼ੁਰਗ ਔਰਤ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਹਨ। ਜੋ ਇਸ ਉਮਰ ਵਿੱਚ ਵੀ ਪੂਰੀ ਤਰ੍ਹਾਂ ਸਿਹਤਯਾਬ ਹਨ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਹਰ ਸਾਲ ਆਉਂਦੇ ਹਨ।

Advertisement

99 ਸਾਲਾਂ ਮਾਤਾ ਹਰਬੰਤ ਕੌਰ ਸੀਈਓ ਸੇਵਾ ਸਿੰਘ ਦੇ ਨਾਲ।
99 ਸਾਲਾਂ ਮਾਤਾ ਹਰਬੰਤ ਕੌਰ ਸੀਈਓ ਸੇਵਾ ਸਿੰਘ ਦੇ ਨਾਲ।

ਇਸ ਸਾਲ ਹੁਣ ਤੱਕ ਯਾਤਰਾ ਤੇ ਲਗਭਗ ਦੋ ਲੱਖ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਬਰਸਾਤ ਘੱਟ ਹੋਣ ਕਾਰਨ ਮੌਸਮ ਖੁਸ਼ਕ ਹੈ ਅਤੇ ਰਸਤੇ ਠੀਕ ਹਨ। ਜਿਸ ਕਾਰਨ ਯਾਤਰੂਆਂ ਦੀ ਆਮਦ ਵਿੱਚ ਕੋਈ ਕਮੀ ਨਹੀਂ ਆਈ ਹੈ। ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਇਸ ਵਾਰ 20 ਮਈ ਨੂੰ ਸ਼ੁਰੂ ਹੋਈ ਸੀ ਅਤੇ 23 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸੰਗਤ ਵਾਸਤੇ ਖੋਲੇ ਗਏ ਸਨ। ਇਹ ਯਾਤਰਾ ਅਕਤੂਬਰ ਦੇ ਪਹਿਲੇ ਹਫਤੇ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।

ਇਸ ਦੌਰਾਨ 6 ਜੁਲਾਈ ਨੂੰ ਮੁਹਾਲੀ ਨੇੜੇ ਪਿੰਡ ਮਸਤ ਗੜ ਦੇ ਇੱਕ ਸ਼ਰਧਾਲੂ ਇਸ ਯਾਤਰਾ ਦੌਰਾਨ ਲਾਪਤਾ ਹੋ ਗਏ ਹਨ, ਜਿਨ੍ਹਾਂ ਦਾ ਹੁਣ ਤੱਕ ਕੋਈ ਅਤਾ ਪਤਾ ਨਹੀਂ ਲੱਗਾ ਹੈ। ਇਸ ਸਬੰਧ ਵਿੱਚ ਪੁਲੀਸ ਵੱਲੋਂ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ। ਪੁਲੀਸ ਵੱਲੋਂ ਡਰੋਨ ਰਾਹੀ ਵੱਖ-ਵੱਖ ਥਾਵਾਂ ਤੇ ਉਸ ਨੂੰ ਦੇਖਣ ਅਤੇ ਸੁਰਾਗ ਲੱਭਣ ਦਾ ਯਤਨ ਕੀਤਾ ਗਿਆ ਹੈ ਪਰ ਕੋਈ ਸਫਲਤਾ ਨਹੀਂ ਮਿਲੀ ਹੈ। ਉਹ ਹੇਮਕੁੰਟ ਸਾਹਿਬ ਤੋਂ ਵਾਪਸ ਪਰਤਦੇ ਸਮੇਂ ਪਿੰਡ ਪੁਲਣਾ ਤੋਂ ਲਾਪਤਾ ਹੋਏ ਸਨ।

Advertisement
×