Amritsar: ਪੁਰਾਣੇ ਘਰ ਦੀ ਛੱਤ ਡਿੱਗਣ ਕਾਰਨ ਦੋ ਜਣਿਆਂ ਦੀ ਮੌਤ
ਇੱਥੋਂ ਦੇ ਪਿੰਡ ਸੈਦਪੁਰ ਵਿੱਚ ਇੱਕ ਪੁਰਾਣੇ ਘਰ ਨੂੰ ਢਾਹੁਣ ਦੌਰਾਨ ਛੱਤ ਦਾ ਸਲੈਬ ਡਿੱਗਣ ਕਾਰਨ ਗੁਰਦੁਆਰਾ ਦਮਦਮਾ ਸਾਹਿਬ ਭਿੰਡੀ ਔਲਖ ਦੇ ਮੁਖੀ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਲਾਕੇ ਦੀ ਪ੍ਰਮੁੱਖ ਸ਼ਖ਼ਸੀਅਤ ਬਾਬਾ ਮੁਖਤਾਰ ਸਿੰਘ ਆਪਣੇ ਸਾਥੀਆਂ...
Advertisement
ਇੱਥੋਂ ਦੇ ਪਿੰਡ ਸੈਦਪੁਰ ਵਿੱਚ ਇੱਕ ਪੁਰਾਣੇ ਘਰ ਨੂੰ ਢਾਹੁਣ ਦੌਰਾਨ ਛੱਤ ਦਾ ਸਲੈਬ ਡਿੱਗਣ ਕਾਰਨ ਗੁਰਦੁਆਰਾ ਦਮਦਮਾ ਸਾਹਿਬ ਭਿੰਡੀ ਔਲਖ ਦੇ ਮੁਖੀ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਲਾਕੇ ਦੀ ਪ੍ਰਮੁੱਖ ਸ਼ਖ਼ਸੀਅਤ ਬਾਬਾ ਮੁਖਤਾਰ ਸਿੰਘ ਆਪਣੇ ਸਾਥੀਆਂ ਨਾਲ ਪਿੰਡ ਸੈਦਪੁਰ ਵਿਖੇ ਇੱਕ ਪੁਰਾਣੇ ਘਰ ਨੂੰ ਢਾਹੁਣ ਦਾ ਕੰਮ ਕਰਵਾ ਰਹੇ ਸਨ ਕਿ ਅਚਾਨਕ ਕੰਕਰੀਟ ਦੀ ਛੱਤ ਡਿੱਗ ਪਈ।
ਇਸ ਹਾਦਸੇ ਵਿੱਚ ਬਾਬਾ ਮੁਖਤਾਰ ਸਿੰਘ ਅਤੇ ਇੱਕ ਹੋਰ ਵਰਕਰ ਅਜੇਪਾਲ ਸਿੰਘ ਮਲਬੇ ਹੇਠ ਦੱਬ ਕੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਸਥਾਨਕ ਲੋਕਾਂ ਨੇ ਦੋਵਾਂ ਦੀ ਅਚਾਨਕ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਾਬਾ ਮੁਖਤਾਰ ਸਿੰਘ ਕਈ ਸਾਲਾਂ ਤੋਂ ਗੁਰਦੁਆਰਾ ਦਮਦਮਾ ਸਾਹਿਬ ਭਿੰਡੀ ਔਲਖ ਨਾਲ ਜੁੜੇ ਹੋਏ ਸਨ ਅਤੇ ਆਪਣੀ ਧਾਰਮਿਕ ਸੇਵਾ ਅਤੇ ਸਮਾਜਿਕ ਕੰਮਾਂ ਲਈ ਇਲਾਕੇ ਵਿੱਚ ਕਾਫ਼ੀ ਸਤਿਕਾਰੇ ਜਾਂਦੇ ਸਨ।
Advertisement
Advertisement
Advertisement
×
