DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਅੰਮ੍ਰਿਤਸਰ: ਈਮੇਲ ਰਾਹੀਂ ਥਾਣਿਆਂ ਅਤੇ ਰੇਲਵੇ ਟਰੈਕਾਂ ਨੂੰ ਉਡਾਉਣ ਦੀ ਧਮਕੀ, ਸੁਰੱਖਿਆ ਵਧਾਈ

Bomb threats: 15 ਅਗਸਤ ਤੋਂ ਪਹਿਲਾਂ ਪੰਜਾਬ ਵਿੱਚ ਪੁਲੀਸ ਸਟੇਸ਼ਨਾਂ ਅਤੇ ਰੇਲਵੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨ ਦੀ ਧਮਕੀ ਦਿੱ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Bomb threats: ਆਜ਼ਾਦੀ ਦਿਵਸ ਸਮਾਰੋਹ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਸੁਰੱਖਿਆ ਏਜੰਸੀਆਂ ਨੂੰ ਉਸ ਸਮੇਂ ਅਲਰਟ ਕਰ ਦਿੱਤਾ ਹੈ। ਹਾਲ ਹੀ ਵਿੱਚ ਕਮਿਸ਼ਨਰੇਟ ਦੇ ਤਿੰਨ ਥਾਣਿਆਂ ਨੂੰ ਪੁਲੀਸ ਸਟੇਸ਼ਨਾਂ ’ਤੇ ਗ੍ਰਨੇਡ ਹਮਲਿਆਂ ਅਤੇ ਰੇਲਵੇ ਟਰੈਕਾਂ ’ਤੇ ਆਈ.ਈ.ਡੀ. ਧਮਾਕਿਆਂ ਦੀ ਚਿਤਾਵਨੀ ਦੇਣ ਵਾਲੀ ਇੱਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ।

ਇਹ ਈਮੇਲ ਏਅਰਪੋਰਟ, ਡੀ ਡਿਵੀਜ਼ਨ ਅਤੇ ਈ ਡਿਵੀਜ਼ਨ ਪੁਲਿਸ ਸਟੇਸ਼ਨਾਂ ਦੀਆਂ ਅਧਿਕਾਰਤ ਈਮੇਲ ਆਈ.ਡੀਜ਼ ’ਤੇ ਭੇਜੀ ਗਈ ਸੀ। ਭੇਜਣ ਵਾਲੇ ਨੇ ਕਥਿਤ ਅਤਿਵਾਦੀ ਸੰਗਠਨ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਅਤੇ 15 ਅਗਸਤ ਤੋਂ ਪਹਿਲਾਂ ਪੰਜਾਬ ਵਿੱਚ ਪੁਲੀਸ ਸਟੇਸ਼ਨਾਂ ਅਤੇ ਰੇਲਵੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨ ਦੀ ਧਮਕੀ ਦਿੱਤੀ।

Advertisement

ਸੁਨੇਹੇ ਵਿੱਚ ਅੰਬਾਲਾ ਤੋਂ ਇਲਾਵਾ ਖਾਸ ਤੌਰ ’ਤੇ ਅੰਮ੍ਰਿਤਸਰ, ਲੁਧਿਆਣਾ ਅਤੇ ਬਠਿੰਡਾ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਰੇਲਵੇ ਟਰੈਕਾਂ ’ਤੇ ਧਮਾਕਿਆਂ ਦੀ ਚਿਤਾਵਨੀ ਦਿੱਤੀ ਗਈ ਹੈ।

Advertisement

ਇਸ ਵਿੱਚ ਨਿਰਧਾਰਤ ਸਮੇਂ ਦੌਰਾਨ ਪੁਲੀਸ ਸਟੇਸ਼ਨਾਂ ’ਤੇ ਗਰਨੇਡ ਹਮਲੇ ਕਰਨ ਦੀ ਵੀ ਧਮਕੀ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਟਰੈਕ ਰਾਹੀਂ ਸਫ਼ਰ ਨਾ ਕਰਨ ਜਾਂ ਆਪਣੇ ਬੱਚਿਆਂ ਨੂੰ ਸਕੂਲਾਂ ਅਤੇ ਆਜ਼ਾਦੀ ਦਿਵਸ ਸਮਾਰੋਹਾਂ ਵਿੱਚ ਨਾ ਭੇਜਣ ਲਈ ਕਿਹਾ ਗਿਆ ਹੈ।

ਪੁਲੀਸ ਅਧਿਕਾਰੀਆਂ ਨੇ ਇਸ ਧਮਕੀ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਈਮੇਲ ਦੇ ਸਰੋਤ ਅਤੇ ਭਰੋਸੇਯੋਗਤਾ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਤਕਨੀਕੀ ਟੀਮਾਂ ਇਸ ਦੇ ਮੂਲ ਅਤੇ ਪਿਛਲੇ ਧਮਕੀ ਭਰੇ ਸੁਨੇਹਿਆਂ ਨਾਲ ਸੰਭਾਵਿਤ ਸਬੰਧਾਂ ਬਾਰੇ ਸੁਰਾਗ ਲਗਾਉਣ ਲਈ ਈਮੇਲ ਦੀ ਜਾਂਚ ਕਰ ਰਹੀਆਂ ਹਨ।

ਇੱਕ ਉੱਚ ਪੁਲੀਸ ਅਧਿਕਾਰੀ ਨੇ ਧਮਕੀ ਭਰੀਆਂ ਈਮੇਲਾਂ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਹੈ ਜਦਕਿ ਇਹ ਵੀ ਜੋੜਿਆ ਕਿ ਸਾਈਬਰ ਸੈੱਲ ਨੇ ਈਮੇਲਾਂ ਦੇ ਕੁਝ ਟਰੈਕ ਲੱਭ ਲਏ ਹਨ ਅਤੇ ਤਕਨੀਕੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲੀਸ ਸਟੇਸ਼ਨਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਮਹੱਤਵਪੂਰਨ ਸਥਾਪਨਾਵਾਂ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

ਇਹ ਘਟਨਾ 15 ਅਗਸਤ ਦੇ ਸਮਾਰੋਹਾਂ ਅਤੇ ਸ਼ੱਕੀ ਸਰਹੱਦ ਪਾਰ ਦੇ ਅਤਿਵਾਦੀ ਨੈੱਟਵਰਕਾਂ ਨਾਲ ਜੁੜੀਆਂ ਹਾਲ ਹੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਵਧੀ ਹੋਈ ਸੁਰੱਖਿਆ ਦੇ ਵਿਚਕਾਰ ਸਾਹਮਣੇ ਆਈ ਹੈ।

Advertisement
×