DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Amritsar Student Protest: ਮੁੱਖ ਮੰਤਰੀ ਨੂੰ ਮਿਲਣ ਦੀ ਆਸ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ ਹੋਣਹਾਰ ਬੱਚੇ ਹੋਏ ਖੱਜਲ-ਖੁਆਰ

ਪ੍ਰਬੰਧਾਂ ਦੀ ਵੱਡੀ ਘਾਟ: ਮੁੱਖ ਮੰਤਰੀ ਦੀ ਥਾਂ ਸਿੱਖਿਆ ਮੰਤਰੀ ਦੇ ਆਉਣ ਦੀ ਚਰਚਾ, 90 ਤੋਂ 95 ਫ਼ੀਸਦੀ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਹਾਲ ’ਚ ਨਹੀਂ ਮਿਲੀ ਐਂਟਰੀ

  • fb
  • twitter
  • whatsapp
  • whatsapp
featured-img featured-img
ਯੂਨੀਵਰਸਿਟੀ ਦੇ ਦਸ਼ਮੇਸ਼ ਭਵਨ ਦੇ ਬਾਰੇ ਇਕੱਠੇ ਹੋਏ ਬੱਚਿਆਂ ਦੀ ਭੀੜ।
Advertisement

Amritsar Student Protest: ਬਾਰ੍ਹਵੀਂ ਜਮਾਤ ਵਿੱਚੋਂ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਬੱਚਿਆਂ ਨੂੰ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਵਿਖੇ ਮੁੱਖ ਮੰਤਰੀ ਨਾਲ ਮਿਲਾਉਣ ਵਾਸਤੇ ਸੱਦਿਆ ਗਿਆ ਸੀ, ਪਰ ਪ੍ਰਬੰਧਕੀ ਨਾਕਾਮੀ ਕਾਰਨ ਇਨ੍ਹਾਂ ਬੱਚਿਆਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਵਰਸਿਟੀ ਦੇ ਦਸ਼ਮੇਸ਼ ਭਵਨ ਦੇ ਬਾਹਰ ਅਜਿਹੇ ਨਿਰਾਸ਼ ਬੱਚਿਆਂ ਦੀ ਵੱਡੀ ਭੀੜ ਲੱਗੀ ਹੋਈ ਹੈ। ਇਨ੍ਹਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅਤੇ ਸੀ.ਬੀ.ਐੱਸ.ਈ. (CBSE) ਸਕੂਲਾਂ ਦੇ ਉਹ ਵਿਦਿਆਰਥੀ ਸ਼ਾਮਲ ਹਨ, ਜਿਨ੍ਹਾਂ ਨੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 90 ਫ਼ੀਸਦੀ ਤੋਂ ਵਧੇਰੇ ਅੰਕ ਹਾਸਲ ਕੀਤੇ ਸਨ।

ਸਮਾਗਮ ਵਾਲੀ ਥਾਂ ’ਤੇ ਮੌਜੂਦ ਕੁਝ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲਾਂ ਦੇ ਰਾਹੀਂ ਅੱਜ ਸਵੇਰੇ 7:30 ਵਜੇ ਹੀ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਇੱਥੇ ਸੱਦਿਆ ਗਿਆ ਸੀ। ਉਹ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਜਿਵੇਂ-ਕਿਵੇਂ ਕਰਕੇ ਨਿਰਧਾਰਤ ਸਮੇਂ ਸਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜ ਗਏ, ਪਰ ਇੱਥੇ ਆਉਣ ਤੋਂ ਬਾਅਦ ਪਤਾ ਲੱਗਾ ਕਿ ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਦੀ ਥਾਂ ਸਿੱਖਿਆ ਮੰਤਰੀ ਸ਼ਿਰਕਤ ਕਰ ਰਹੇ ਹਨ।

Advertisement

ਮਾਪਿਆਂ ਅਤੇ ਬੱਚਿਆਂ ਵਿੱਚ ਭਾਰੀ ਨਿਰਾਸ਼ਾ

ਇਸ ਤੋਂ ਵੀ ਵੱਡੀ ਪਰੇਸ਼ਾਨੀ ਉਦੋਂ ਖੜ੍ਹੀ ਹੋਈ ਜਦੋਂ ਪ੍ਰਬੰਧਕਾਂ ਵੱਲੋਂ ਸਿਰਫ਼ 95 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਹੀ ਅੰਦਰ ਹਾਲ ਵਿੱਚ ਜਾਣ ਦੀ ਆਗਿਆ ਦਿੱਤੀ ਗਈ। ਇਸ ਫ਼ੈਸਲੇ ਨਾਲ 90 ਤੋਂ 95 ਫ਼ੀਸਦੀ ਦੇ ਵਿਚਕਾਰ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਹੱਥ ਸਿਰਫ਼ ਨਿਰਾਸ਼ਾ ਲੱਗੀ। ਪ੍ਰਬੰਧਕਾਂ ਨੇ 90 ਤੋਂ 95 ਫ਼ੀਸਦੀ ਵਾਲੇ ਬੱਚਿਆਂ ਨੂੰ ਆਪਣੇ ਘਰਾਂ ਨੂੰ ਪਰਤ ਜਾਣ ਲਈ ਆਖ ਦਿੱਤਾ, ਜਿਸ ਕਾਰਨ ਤਪਦੀ ਗਰਮੀ ਵਿੱਚ ਬੱਚੇ ਬੇਹਾਲ ਹੁੰਦੇ ਨਜ਼ਰ ਆਏ।

Advertisement

ਕੁਝ ਬੱਚਿਆਂ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਆਪਣੇ ਮਾਪਿਆਂ ਤੋਂ ਬਿਨਾਂ ਹੀ ਸਕੂਲ ਦੇ ਭਰੋਸੇ ਇੱਥੇ ਪੁੱਜੇ ਸਨ। ਦੂਜੇ ਪਾਸੇ, ਜਿਨ੍ਹਾਂ ਬੱਚਿਆਂ ਦੇ ਮਾਪੇ ਨਾਲ ਆਏ ਵੀ ਹਨ, ਉਨ੍ਹਾਂ ਨੂੰ ਯੂਨੀਵਰਸਿਟੀ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਅਫ਼ਸੋਸਜਨਕ ਗੱਲ ਇਹ ਰਹੀ ਕਿ ਬੱਚਿਆਂ ਦੇ ਨਾਲ ਸਬੰਧਿਤ ਸਕੂਲਾਂ ਦੇ ਅਧਿਆਪਕ ਵੀ ਮੌਜੂਦ ਨਹੀਂ ਸਨ। ਪ੍ਰਬੰਧਾਂ ਦੀ ਇਸ ਘਾਟ ਕਾਰਨ ਬੱਚਿਆਂ ਅਤੇ ਮਾਪਿਆਂ, ਦੋਵਾਂ ਨੂੰ ਹੀ ਭਾਰੀ ਮਾਨਸਿਕ ਅਤੇ ਸਰੀਰਕ ਪਰੇਸ਼ਾਨੀ ਝੱਲਣੀ ਪੈ ਰਹੀ ਹੈ।

ਯੂਨੀਵਰਸਿਟੀ ਪ੍ਰਬੰਧਕਾਂ ਦਾ ਪੱਖ

ਜਦੋਂ ਇਸ ਸਬੰਧੀ ਯੂਨੀਵਰਸਿਟੀ ਪ੍ਰਬੰਧਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਾਫ਼ ਆਖਿਆ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਦੀ ਅੰਦਰੂਨੀ ਰੂਪ-ਰੇਖਾ ਬਾਰੇ ਕੋਈ ਜਾਣਕਾਰੀ ਨਹੀਂ ਹੈ, ਕਿਉਂਕਿ ਉਨ੍ਹਾਂ ਕੋਲੋਂ ਪ੍ਰਬੰਧਕਾਂ ਵੱਲੋਂ ਸਿਰਫ਼ ‘ਦਸ਼ਮੇਸ਼ ਭਵਨ’ ਹਾਲ ਹੀ ਬੁੱਕ ਕਰਵਾਇਆ ਗਿਆ ਸੀ। ਪ੍ਰਬੰਧਕਾਂ ਨੇ ਦੱਸਿਆ ਕਿ ਖੱਜਲ-ਖੁਆਰ ਹੋ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਲਗਾਤਾਰ ਫ਼ੋਨ ਉਨ੍ਹਾਂ ਨੂੰ ਵੀ ਆ ਰਹੇ ਹਨ।

Advertisement
×