DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਖਿਤਾਬ ਜਿੱਤ ਕੇ ਗੁਰੂ ਨਗਰੀ ਪੁੱਜੀ ‘ਅੰਮ੍ਰਿਤਸਰ ਸੂਰਮਾਜ਼’ ਟੀਮ ਦਾ ਸ਼ਾਨਦਾਰ ਸਵਾਗਤ

ਟੀਮ ਦੇ ਸਾਰੇ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਐਪਲ ਆਈਪੈਡ ਭੇਟ ਕਰਕੇ ਕੀਤਾ ਗਿਆ ਸਨਮਾਨਿਤ

  • fb
  • twitter
  • whatsapp
  • whatsapp
Advertisement

ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਖ਼ਿਤਾਬ ਆਪਣੇ ਨਾਮ ਕਰਨ ਤੋਂ ਬਾਅਦ ਗੁਰੂ ਨਗਰੀ ਪੁੱਜੀ ‘ਅੰਮ੍ਰਿਤਸਰ ਸੂਰਮਾਜ਼’ ਦੀ ਸਮੁੱਚੀ ਟੀਮ ਦਾ ਅੱਜ ਸ਼ਾਨਦਾਰ ਸਵਾਗਤ ਕੀਤਾ ਗਿਆ। ਗਾਂਧੀ ਗਰਾਊਂਡ, ਅੰਮ੍ਰਿਤਸਰ ਵਿਖੇ ਟੀਮ ਦੇ ਮਾਲਕ ਡਾ. ਸ਼ਾਹਬਾਜ਼ ਸਿੰਘ, ਸ੍ਰੀ ਅੰਕੁਰ ਅਗਰਵਾਲ ਅਤੇ ਸ੍ਰੀ ਅਜੇ ਕਵਾਤਰਾ ਨੇ ਸਮੁੱਚੀ ਟੀਮ, ਕੋਚਿੰਗ ਸਟਾਫ਼, ਸਹਾਇਕ ਸਟਾਫ਼ ਅਤੇ ਸਹਿਯੋਗੀਆਂ ਨੂੰ ਇਸ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ।

ਇਸ ਮੌਕੇ ਟੀਮ ਦੀ ਜਿੱਤ, ਟੂਰਨਾਮੈਂਟ ਵਿੱਚ ਖਿਡਾਰੀਆਂ ਦੇ ਪ੍ਰਦਰਸ਼ਨ ਅਤੇ ਚੈਂਪੀਅਨਸ਼ਿਪ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ, ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਦੇ ਨੁਮਾਇੰਦੇ ਸੌਰਵ ਅਤੇ ਸਾਗਰ, ਐੱਸ ਡੀ ਐੱਮ ਅੰਮ੍ਰਿਤਸਰ–II ਗੁਰਮੰਦਰ ਸਿੰਘ, ਟੀਮ ਦੇ ਕੋਚ ਸੰਦੀਪ ਸਾਂਵਲ ਤੇ ਮਨੀਸ਼ ਸ਼ਰਮਾ, ਟੀਮ ਮੈਨੇਜਰ ਲਵਲੀ ਅਰੋੜਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦਿਆਂ ਸਮੇਤ ਕਈ ਪਤਵੰਤੇ ਮੌਜੂਦ ਸਨ।

Advertisement

ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਇਹ ਸੀਜ਼ਨ 30 ਅਗਸਤ ਤੋਂ 13 ਸਤੰਬਰ ਤੱਕ ਕਰਵਾਇਆ ਗਿਆ ਸੀ। ਇਸ ਤੀਜੇ ਸੀਜ਼ਨ ਵਿੱਚ ਕੁੱਲ 27 ਮੈਚ ਖੇਡੇ ਗਏ, ਜਿਨ੍ਹਾਂ ਵਿੱਚ ਲੀਗ ਪੜਾਅ ਤੋਂ ਬਾਅਦ ਦੋ ਸੈਮੀਫ਼ਾਈਨਲ ਅਤੇ ਫ਼ਾਈਨਲ ਮੁਕਾਬਲਾ ਸ਼ਾਮਲ ਸੀ। ਲੀਗ ਵਿੱਚ ਪੰਜਾਬ ਦੇ ਛੇ ਸ਼ਹਿਰਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਛੇ ਟੀਮਾਂ ਅੰਮ੍ਰਿਤਸਰ ਸੂਰਮਾਜ਼, ਬਠਿੰਡਾ ਰਾਇਲਜ਼, ਫ਼ਾਜ਼ਿਲਕਾ ਫਾਲਕਨਜ਼, ਜਲੰਧਰ ਵਾਰੀਅਰਜ਼, ਲੁਧਿਆਣਾ ਲਾਇਨਜ਼ ਅਤੇ ਮੋਹਾਲੀ ਕਿੰਗਜ਼ ਨੇ ਹਿੱਸਾ ਲਿਆ ਸੀ।

Advertisement

ਫ਼ਾਈਨਲ ਮੁਕਾਬਲੇ ਵਿੱਚ ਅੰਮ੍ਰਿਤਸਰ ਸੂਰਮਾਜ਼ ਨੇ ਲੁਧਿਆਣਾ ਲਾਇਨਜ਼ ਨੂੰ 8 ਵਿਕਟਾਂ ਨਾਲ ਹਰਾਇਆ। ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਟੀਮ ਦੇ ਕਪਤਾਨ ਨਮਨ ਧੀਰ ਨੂੰ ‘ਪਲੇਅਰ ਆਫ਼ ਦਿ ਸੀਰੀਜ਼’ ਚੁਣਿਆ ਗਿਆ। ਉਨ੍ਹਾਂ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਟੀਮ ਦੀ ਸਫ਼ਲਤਾ ਵਿੱਚ ਅਹਿਮ ਯੋਗਦਾਨ ਪਾਇਆ। ਖ਼ਾਸ ਤੌਰ ’ਤੇ ਸੈਮੀਫ਼ਾਈਨਲ ਵਿੱਚ ਉਨ੍ਹਾਂ ਦੀ ਧਮਾਕੇਦਾਰ ਪਾਰੀ ਨੇ ਅੰਮ੍ਰਿਤਸਰ ਸੂਰਮਾਜ਼ ਨੂੰ ਫ਼ਾਈਨਲ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਟੀਮ ਪ੍ਰਬੰਧਨ ਨੇ ਨਮਨ ਧੀਰ ਨੂੰ ਇਸ ਪ੍ਰਾਪਤੀ ਲਈ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਪ੍ਰਦਰਸ਼ਨ ਪੰਜਾਬ ਦੇ ਉੱਭਰਦੇ ਕ੍ਰਿਕਟਰਾਂ ਲਈ ਪ੍ਰੇਰਨਾ ਦਾ ਸਰੋਤ ਹੈ। ਇਸ ਮੌਕੇ ‘ਅੰਮ੍ਰਿਤਸਰ ਸੂਰਮਾਜ਼’ ਦੇ ਸਾਰੇ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਐਪਲ ਆਈਪੈਡ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

Advertisement
×