DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Amritsar ਦੇ ਪੁਲੀਸ ਕਮਿਸ਼ਨਰ Gurpreet Singh Bhullar ਦਾ ਤਬਾਦਲਾ

ਡੀ ਆਈ ਜੀ ਬਾਰਡਰ ਰੇਂਜ ਹਰਮਨਬੀਰ ਸਿੰਘ ਗਿੱਲ ਨੂੰ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਦਾ ਦਿੱਤਾ ਗਿਆ ਵਾਧੂ ਚਾਰਜ

  • fb
  • twitter
  • whatsapp
  • whatsapp
Advertisement

ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਵੱਲੋਂ ਫੜੇ ਗਏ ਪਾਕਿਸਤਾਨੀ ਆਈ ਐੱਸ ਆਈ (ISI) ਸਮਰਥਿਤ ਅਤਿਵਾਦੀ ਮਾਡਿਊਲ ਨੂੰ ਨਵੀਂ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨਕਾਰੀਆਂ ਨਾਲ ਜੋੜਨ ਵਾਲੀਆਂ ਕਥਿਤ ਸੋਸ਼ਲ ਮੀਡੀਆ ਪੋਸਟਾਂ 'ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਵਿਵਾਦ ਤੋਂ ਇੱਕ ਦਿਨ ਬਾਅਦ, ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਤਬਾਦਲਾ ਕਰ ਦਿੱਤਾ।

ਭੁੱਲਰ ਨੂੰ ਡੀ ਜੀ ਪੀ ਦਫ਼ਤਰ ਵਿਖੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਫਿਲਹਾਲ ਡੀ ਆਈ ਜੀ ਬਾਰਡਰ ਰੇਂਜ ਹਰਮਨਬੀਰ ਸਿੰਘ ਗਿੱਲ ਨੂੰ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

Advertisement

ਇਹ ਘਟਨਾਕ੍ਰਮ ਉਦੋਂ ਸਾਹਮਣੇ ਆਇਆ ਜਦੋਂ 4 ਅਗਸਤ ਨੂੰ ਭੁੱਲਰ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਪੰਜਾਬ ਪੁਲੀਸ ਦੇ ਅਨੁਸਾਰ, ਪੋਸਟਾਂ ਵਿੱਚ ਪ੍ਰੈੱਸ ਕਾਨਫਰੰਸ ਦੇ ਚੋਣਵੇਂ ਹਿੱਸਿਆਂ ਨੂੰ ਐਡਿਟ ਕੀਤਾ ਗਿਆ ਸੀ ਅਤੇ ਨਾਲ ਦਿੱਤੇ ਕੈਪਸ਼ਨਾਂ ਅਤੇ ਵਿਜ਼ੂਅਲਸ ਦੀ ਇਸ ਤਰ੍ਹਾਂ ਵਰਤੋਂ ਕੀਤੀ ਗਈ ਸੀ ਜਿਸ ਨਾਲ ਇਹ ਪ੍ਰਭਾਵ ਪਿਆ ਕਿ ਜੰਤਰ-ਮੰਤਰ ਦੇ ਪ੍ਰਦਰਸ਼ਨਕਾਰੀ ਅਤਿਵਾਦੀ ਮਾਡਿਊਲਾਂ ਨਾਲ ਜੁੜੇ ਹੋਏ ਸਨ।

Advertisement

ਵੀਰਵਾਰ ਨੂੰ ਜਾਰੀ ਇੱਕ ਸਪਸ਼ਟੀਕਰਨ ਵਿੱਚ, ਪੁਲੀਸ ਨੇ ਕਿਹਾ ਸੀ ਕਿ ਪ੍ਰਦਰਸ਼ਨਕਾਰੀਆਂ ਅਤੇ ਅਤਿਵਾਦੀ ਮਾਡਿਊਲ ਵਿਚਕਾਰ ਕੋਈ ਸਬੰਧ ਨਹੀਂ ਸੀ। ਪੁਲੀਸ ਬੁਲਾਰੇ ਨੇ ਕਿਹਾ ਕਿ ਭੁੱਲਰ ਨੇ ਦੱਸਿਆ ਸੀ ਕਿ ਗ੍ਰਿਫ਼ਤਾਰ ਕੀਤੇ ਗਏ ਕੁਝ ਵਿਅਕਤੀ ਜੰਤਰ-ਮੰਤਰ ਗਏ ਸਨ, ਰੇਕੀ ਕੀਤੀ ਸੀ, ਅਤੇ ਕਥਿਤ ਤੌਰ 'ਤੇ ਪੈਟਰੋਲ ਬੰਬਾਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਕਿਹਾ ਸੀ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਜਾਂ ਜੰਤਰ-ਮੰਤਰ ਦੇ ਪ੍ਰਦਰਸ਼ਨਕਾਰੀਆਂ ਦਾ ਮਾਡਿਊਲ ਨਾਲ ਕੋਈ ਸਬੰਧ ਹੈ।

ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਸੀ ਕਿ ਭਾਵੇਂ ,ਪ੍ਰੈਸ ਕਾਨਫਰੰਸ ਦੀ ਆਡੀਓ ਅਤੇ ਤੱਥਾਂ ਨੂੰ ਬਦਲਿਆ ਜਾਂ ਮੋਰਫ ਨਹੀਂ ਕੀਤਾ ਗਿਆ ਹੈ, ਪਰ  ਚੋਣਵੇਂ ਸੰਪਾਦਨ ਅਤੇ ਨਾਲ ਦਿੱਤੇ ਕੈਪਸ਼ਨ ਤੇ ਵੀਡੀਓ ਪ੍ਰੈਸ ਕਾਨਫਰੰਸ ਨੂੰ ਸਪੱਸ਼ਟ ਤੌਰ ’ਤੇ ਨਹੀਂ ਦਰਸਾਉਂਦੇ।

ਬੁਲਾਰੇ ਨੇ ਇਹ ਵੀ ਕਿਹਾ ਕਿ ਸੀ ਕਿ ਇਸ ਮਾਮਲੇ ਵਿੱਚ ਸੂਚਨਾ ਤਕਨਾਲੋਜੀ ਐਕਟ ਦੇ ਉਪਬੰਧਾਂ ਅਨੁਸਾਰ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Advertisement
×