DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Amritsar: Kapil Sharma ਦੇ ਘਰ ਬਾਹਰ ਨਹੀਂ ਚੱਲੀ ਗੋਲੀ!

Kapil Sharma :ਕਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਘਰ ਦੇ ਬਾਹਰ ਗੋਲੀਬਾਰੀ ਹੋਣ ਦੀ ਚਰਚਾ ਨੂੰ ਪੁਲੀਸ ਨੇ ਅਫਵਾਹ ਕਰਾਰ ਦਿੱਤਾ ਹੈ। ਇਥੇ ਸ਼ਹਿਰ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਕਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਹੋਲੀ ਸਿਟੀ ਵਿਖੇ...

  • fb
  • twitter
  • whatsapp
  • whatsapp
Advertisement

Kapil Sharma :ਕਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਘਰ ਦੇ ਬਾਹਰ ਗੋਲੀਬਾਰੀ ਹੋਣ ਦੀ ਚਰਚਾ ਨੂੰ ਪੁਲੀਸ ਨੇ ਅਫਵਾਹ ਕਰਾਰ ਦਿੱਤਾ ਹੈ।

ਇਥੇ ਸ਼ਹਿਰ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਕਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਹੋਲੀ ਸਿਟੀ ਵਿਖੇ ਘਰ ਦੇ ਬਾਹਰ ਗੋਲੀ ਚੱਲੀ ਹੈ। ਇਸ ਘਰ ਵਿੱਚ ਉਸ ਦੀ ਭੈਣ ਰਹਿ ਰਹੀ ਹੈ।

Advertisement

ਥਾਣਾ ਕੰਟੋਨਮੈਂਟ ਦੇ ਏਰੀਆ ਵਿੱਚ ਗੋਲੀ ਚੱਲਣ ਦੀ ਅਫਵਾਹ ਸਬੰਧੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਕਮਲਜੀਤ ਸਿੰਘ ਏਸੀਪੀ ਵੈਸਟ ਨੇ ਦੱਸਿਆ ਕਿ ਕਪਿਲ ਸ਼ਰਮਾ ਦੇ ਘਰ ਦੇ ਬਾਹਰ ਗੋਲੀ ਚੱਲਣ ਦੀ ਇਹ ਵਾਇਰਲ ਵੀਡੀਓ ਅਫਵਾਹ ਹੈ। ਉਨ੍ਹਾਂ ਨੇ ਆਖਿਆ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਅਫਵਾਹ ਫੈਲਾਈ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਮੌਕੇ ਤੇ ਜਾ ਕੇ ਲੋੜੀਂਦੀ ਜਾਂਚ ਕੀਤੀ ਗਈ ਹੈ ਅਤੇ ਰਾਤ ਜਾਂ ਸਵੇਰ ਵੇਲੇ ਗੋਲੀ ਚੱਲਣ ਦੀ ਕੋਈ ਵੀ ਅਜਿਹੀ ਘਟਨਾ ਨਹੀਂ ਵਾਪਰੀ ਹੈ।

Advertisement

ਏਸੀਪੀ ਨੇਮੀਡੀਆ ਨੂੰ ਵੀ ਬਿਨਾਂ ਜਾਂਚ ਪਰਖ ਦੇ ਅਜਿਹਿਆ ਖਬਰਾਂ ਲਾਉਣ ਤੋਂ ਗੁਰੇਜ ਕਰਨ ਬਾਰੇ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਲਾਕੇ ਵਿੱਚ ਅੱਜ ਕਪਿਲ ਸ਼ਰਮਾ ਦੇ ਘਰ ਅੱਗੇ ਗੋਲੀ ਚੱਲਣ ਬਾਰੇ ਵੱਖ ਵੱਖ ਚਰਚਾਵਾਂ ਸਾਹਮਣੇ ਆ ਰਹੀਆਂ ਸਨ। ਹਾਲਾਂਕਿ ਇਸ ਬਾਰੇ ਕੋਈ ਪੁਖਤਾ ਰਿਪੋਰਟ ਸਾਹਮਣੇ ਨਹੀਂ ਆਈ ਸੀ। ਵਧ ਰਹੀਆਂ ਅਫਵਾਹਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਅਧਿਕਾਰਤ ਤੌਰ ’ਤੇ ਇਸ ਨੂੰ ਅਫਵਾਹ ਕਰਾਰ ਦਿੱਤਾ ਗਿਆ ਹੈ। ਦੱਸਣ ਯੋਗ ਹੈ ਕਿ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਪਸ ਕੈਫੇ ਦੇ ਬਾਹਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

Advertisement
×