DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Amritsar News: ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਉੱਡੇ ਟੈਂਟ; ਸੜਕ ਖੁਦਾਈ ਕਾਰਨ ਬਿਜਲੀ ਵੀ ਗੁੱਲ

ਸੜਕ ਦੀ ਪੁਟਾਈ ਦੌਰਾਨ ਟੁੱਟੀਆਂ ਅੰਡਰਗਰਾਊਂਡ ਬਿਜਲੀ ਦੀਆਂ ਤਾਰਾਂ

  • fb
  • twitter
  • whatsapp
  • whatsapp
Advertisement

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਬੀਤੀ ਰਾਤ ਬਿਜਲੀ ਸਪਲਾਈ ਪ੍ਰਭਾਵਿਤ ਰਹੀ ਹੈ ਅਤੇ ਹੁਣ ਵੀ ਲਗਪਗ 50 ਫੀਸਦ ਬਿਜਲੀ ਸਪਲਾਈ ਪ੍ਰਭਾਵਿਤ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਮੇਜਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੀਤੀ ਸ਼ਾਮ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਸੀ ਤਾਂ ਤੁਰੰਤ ਪੰਜਾਬ ਰਾਜ ਬਿਜਲੀ ਨਿਗਮ ਦੇ ਮੁੱਖ ਆਫਿਸ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸੂਚਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਬਿਜਲੀ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ ਸੀ ਅਤੇ ਲਗਪਗ ਅੱਧੀ ਰਾਤ ਬਾਅਦ ਕੁਝ ਹਿੱਸੇ ਵਿੱਚ ਬਿਜਲੀ ਸਪਲਾਈ ਬਹਾਲ ਹੋਈ ਹੈ, ਪਰ ਹੁਣ ਵੀ 50 ਫੀਸਦ ਤੋਂ ਵੱਧ ਬਿਜਲੀ ਸਪਲਾਈ ਪ੍ਰਭਾਵਿਤ ਹੈ।

ਬਿਜਲੀ ਪ੍ਰਭਾਵਿਤ ਹੋਣ ਦੇ ਕਾਰਨ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਮੁੱਖ ਰਸਤੇ ਦੀ ਘਿਓ ਮੰਡੀ ਨੇੜੇ ਸੜਕ ਦੀ ਪੁਟਾਈ ਕੀਤੀ ਗਈ ਹੈ। ਜਦੋਂ ਬੀਤੇ ਕੱਲ ਮਸ਼ੀਨਾਂ ਨਾਲ ਇਸ ਸੜਕ ਦੀ ਪੁਟਾਈ ਕੀਤੀ ਜਾ ਰਹੀ ਸੀ ਤਾਂ ਅੰਡਰਗਰਾਊਂਡ ਬਿਜਲੀ ਸਪਲਾਈ ਦੀਆਂ ਤਾਰਾਂ ਵੀ ਪ੍ਰਭਾਵਿਤ ਹੋਈਆਂ ਸਨ। ਜਿਸ ਨਾਲ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਆਉਣ ਵਾਲੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ। ਪ੍ਰਬੰਧਕਾਂ ਵੱਲੋਂ ਇਸ ਸਮੱਸਿਆ ਨਾਲ ਨਜਿੱਠਣ ਲਈ ਜੈਨਰੇਟਰਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਲਗਪਗ ਸਾਰੀ ਰਾਤ ਜੈਨਰੇਟਰ ’ਤੇ ਬਿਜਲੀ ਸਪਲਾਈ ਦਾ ਪ੍ਰਬੰਧ ਕੀਤਾ ਗਿਆ।

Advertisement

ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ, ਸੱਚਖੰਡ, ਸਰਾਵਾਂ ਤੇ ਹੋਰ ਥਾਵਾਂ ਦੀ ਬਿਜਲੀ ਸਪਲਾਈ ’ਤੇ ਅਸਰ ਪਿਆ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਬਿਜਲੀ ਸਪਲਾਈ ਨੂੰ ਨਿਰਵਿਘਨ ਬਣਾਏ ਰੱਖਣ ਵਾਸਤੇ ਪ੍ਰਬੰਧਕਾਂ ਵੱਲੋਂ ਇੱਥੇ 66 ਕੇਵੀ ਬਿਜਲੀ ਸਪਲਾਈ ਦਾ ਪ੍ਰਬੰਧ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਕੱਲ ਸ਼ਾਮ ਵੇਲੇ ਚੱਲੇ ਤੇਜ ਝੱਖੜ ਅਤੇ ਬਾਰਿਸ਼ ਨਾਲ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦਰਸ਼ਨੀ ਡਿਓੜੀ ਦੇ ਸਾਹਮਣੇ ਲੱਗੇ ਹੋਏ ਟੈਂਟ ਆਦਿ ਉੱਡ ਗਏ ਸਨ। ਇਥੇ ਸ਼ਰਧਾਲੂਆਂ ਨੂੰ ਗਰਮੀ ਤੋਂ ਬਚਾਉਣ ਵਾਸਤੇ ਸ਼ੈਡ ਅਤੇ ਟੈਂਟ ਲਾਏ ਹੋਏ ਹਨ। ਤੇਜ ਝੱਖੜ ਦੇ ਕਾਰਨ ਇਹ ਸ਼ੈਡ ਅਤੇ ਟੈਂਟਾਂ ਨੂੰ ਨੁਕਸਾਨ ਪੁੱਜਾ।

Advertisement

ਪਰਿਕਰਮਾ ਵਿੱਚ ਸਥਾਪਿਤ ਪੁਰਾਤਨ ਅਤੇ ਇਤਿਹਾਸਿਕ ਬੇਰ ਬਾਬਾ ਬੁੱਢਾ ਸਾਹਿਬ ਦਰਖਤ ਦੀਆਂ ਕੁਝ ਟਹਿਣੀਆਂ ਵੀ ਟੁੱਟ ਗਈਆਂ ਹਨ।

ਇਹ ਪੁਰਾਤਨ ਬੇਰ ਸ਼੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਦੇ ਸਮੇਂ ਦੀ ਹੈ, ਜਿਸ ਹੇਠ ਬੈਠ ਕੇ ਬਾਬਾ ਬੁੱਢਾ ਜੀ ਗੁਰੂ ਘਰ ਦੀ ਇਮਾਰਤ ਦੀ ਸੇਵਾ ਕਰਵਾਇਆ ਕਰਦੇ ਸਨ। ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਥਾਪਿਤ ਤਿੰਨ ਪੁਰਾਤਨ ਬੇਰੀਆਂ, ਜਿਨ੍ਹਾਂ ਵਿੱਚ ਦੁਖ ਭੰਜਨੀ ਬੇਰੀ, ਲਾਚੀ ਬੇਰ ਅਤੇ ਬੇਰ ਬਾਬਾ ਬੁੱਢਾ ਸਾਹਿਬ ਪੁਰਾਤਨ ਤੇ ਇਤਿਹਾਸਕ ਬੇਰੀਆ ਹਨ, ਦੀ ਸਾਂਭ ਸੰਭਾਲ ਪਿਛਲੇ ਕਈ ਸਾਲਾਂ ਤੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰਾਂ ਦੀ ਮਦਦ ਨਾਲ ਕੀਤੀ ਜਾ ਰਹੀ ਹੈ।

Advertisement
×