DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Farmer Protest: ਰਾਮ ਤੀਰਥ ਰੋਡ ’ਤੇ ਧਰਨਾ ਦਿੰਦੇ ਕਿਸਾਨਾਂ ’ਤੇ ਲਾਠੀਚਾਰਜ; 35 ਕਿਸਾਨਾਂ ਨੂੰ ਹਿਰਾਸਤ ’ਚ ਲਿਆ

ਕਿਸਾਨ ਮਜ਼ਦੂਰ ਮੋਰਚੇ ਨੂੰ amritsar ਵਿੱਚ DC office ਵਿਖੇ ਧਰਨਾ ਲਾਉਣ ਤੋਂ ਰੋਕਿਆ

  • fb
  • twitter
  • whatsapp
  • whatsapp
Advertisement

ਕੇ.ਐੱਮ.ਐੱਮ. (ਕਿਸਾਨ ਮਜ਼ਦੂਰ ਮੋਰਚਾ) ਚੈਪਟਰ ਪੰਜਾਬ ਦੇ ਦਿੱਤੇ ਗਏ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਲਈ ਡੀਸੀ ਦਫ਼ਤਰ ਅੰਮ੍ਰਿਤਸਰ ਵਿਖੇ ਧਰਨਾ ਦੇਣ ਜਾ ਰਹੇ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਨੂੰ ਪੁਲੀਸ ਨੇ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ ਅਤੇ ਕਿਸਾਨਾਂ ਵੱਲੋਂ ਰਾਮ ਤੀਰਥ ਰੋਡ ਬਾਈਪਾਸ ਵਿਚ ਧਰਨਾ ਲਾਇਆ ਗਿਆ ਹੈ।

ਇਸ ਦੌਰਾਨ ਜਥੇਬੰਦੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਧਰਨਾਕਾਰੀਆਂ ’ਤੇ ਵੱਖ ਵੱਖ ਥਾਵਾਂ ਤੇ ਲਾਠੀਚਾਰਜ ਕੀਤਾ ਗਿਆ ਹੈ ਜਿਸ ਨਾਲ ਕਈ ਕਿਸਾਨ ਜ਼ਖਮੀ ਹੋ ਗਏ ਹਨ ਅਤੇ ਕਈਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਹਨਾਂ ਆਖਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ, ਜਿਸ ਕਾਰਨ ਪ੍ਰਦਰਸ਼ਨਕਾਰੀਆਂ ਨੇ ਬਾਈਪਾਸ ਰਾਮ ਤੀਰਥ ਰੋਡ ਤੇ ਧਰਨਾ ਦੇ ਦਿੱਤਾ ਹੈ, ਜੋ ਕਿ ਦੇਰ ਸ਼ਾਮ ਤੱਕ ਜਾਰੀ ਹੈ।

Advertisement

Advertisement

ਉਹਨਾਂ ਆਖਿਆ ਕਿ ਮਿੱਥੇ ਗਏ ਪ੍ਰੋਗਰਾਮ ਮੁਤਾਬਕ ਕਿਸਾਨ ਲੋਪੋਕੇ ਅਤੇ ਚੁਗਾਵਾਂ ਤੋਂ ਜੱਥਿਆਂ ਦੇ ਰੂਪ ਵਿੱਚ ਨਿਕਲੇ ਸਨ। ਇਸੇ ਤਰ੍ਹਾਂ ਅਜਨਾਲਾ ਤੋਂ ਅੰਮ੍ਰਿਤਸਰ ਆਉਣ ਵਾਸਤੇ ਨਿਕਲੇ ਸਨ ਪਰ ਪੁਲੀਸ ਵੱਲੋਂ ਰਾਹ ਵਿੱਚ ਬੈਰੀਕੇਡ ਅਤੇ ਹੋਰ ਰੋਕਾਂ ਲਾ ਕੇ ਕਿਸਾਨਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਰਾਮ ਤੀਰਥ ਰੋਡ ’ਤੇ ਇੱਕ ਥਾਂ ਤੇ ਕਿਸਾਨਾਂ ’ਤੇ ਲਾਠੀਚਾਰਜ ਵੀ ਕੀਤਾ ਗਿਆ ਹੈ ਜਿਸ ਵਿੱਚ ਕੁਝ ਕਿਸਾਨ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਕਿਸਾਨ ਬਘੇਲ ਸਿੰਘ ਭਿੱਟੇਵਿਡ ਨੂੰ ਗੰਭੀਰ ਸੱਟ ਲੱਗੀ ਹੈ ਜਦਕਿ ਅਵਤਾਰ ਬਾਵਾ ਅਤੇ ਸੁਖਜਿੰਦਰ ਸਿੰਘ ਵੀ ਜ਼ਖਮੀ ਹੋਏ ਹਨ।

ਉਹਨਾ ਕਿਹਾ ਕਿ ਮੋਰਚੇ ਦੀ ਮੰਗ ਹੈ ਕਿ ਸ਼ੰਭੂ ਖਨੌਰੀ ਮੋਰਚੇ ਦੇ ਟਰਾਲੀਆਂ ਅਤੇ ਹੋਰ ਸਾਮਾਨ ਚੋਰੀ ਕਰਕੇ ਕੀਤੇ ਗਏ 3 ਕਰੋੜ 77 ਲੱਖ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ, ਵੱਖ ਵੱਖ ਅੰਦੋਲਨਾਂ 'ਚ ਜ਼ਖਮੀਆਂ ਤੇ ਸ਼ਹੀਦਾਂ ਦਾ ਰਹਿੰਦਾ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਜਾਣ। ਉਹਨਾ ਕਿਹਾ ਕਿ ਐਮ. ਐੱਸ. ਪੀ. ਗਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ ਮੁਕਤੀ ਸਮੇਤ ਰਹਿੰਦੀਆਂ ਸਾਰੀਆਂ ਮੰਗਾਂ ਤੇ ਪੰਜਾਬ ਸਰਕਾਰ ਆਪਣਾ ਪੱਖ ਸਪੱਸ਼ਟ ਕਰੇ ।

ਉਹਨਾ ਕਿਹਾ ਕਿ ਕਿਸਾਨ ਮਜਦੂਰ ਮੋਰਚਾ ਦੇ ਓਂਕਾਰ ਸਿੰਘ ਭੰਗਾਲਾ, ਦਿਲਬਾਗ਼ ਸਿੰਘ ਗਿੱਲ ਅਤੇ ਬੀਬੀ ਨਰਿੰਦਰ ਕੌਰ ਪਲਾਹ ਸਾਹਿਬ ਸਮੇਤ ਲਗਪਗ 35 ਕਿਸਾਨਾਂ ਮਜਦੂਰਾਂ ਨੂੰ ਪੁਲੀਸ ਵਲੋਂ ਹਿਰਾਸਤ ਵਿੱਚ ਲਿਆ ਗਿਆ।

ਉਹਨਾਂ ਦੱਸਿਆ ਕਿ ਸ਼ਾਮ ਵੇਲੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਹਿਰਾਸਤ ਵਿੱਚ ਲਏ ਗਏ ਕਿਸਾਨ ਆਗੂਆਂ ਨੂੰ ਛੱਡਣ ’ਤੇ ਸਹਿਮਤੀ ਬਣੀ ਪਰ ਰਾਤ 8 ਵਜੇ ਤੱਕ ਰਿਹਾਈ ਨਹੀਂ ਕੀਤੀ ਗਈ। ਉਹਨਾ ਕਿਹਾ ਕਿ ਗੋਲਡਨ ਗੇਟ ਸਾਹਮਣੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਗੁਰਧਿਆਨ ਸਿੰਘ ਭਟੇੜੀ ਅਤੇ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਵਿੱਚ ਆ ਰਹੇ ਜਥੇ ਨੂੰ ਰੋਕਣ ’ਤੇ ਧਰਨਾ ਦਿੱਤਾ ਗਿਆ।

Advertisement
×