DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Amritsar News: ਚੌਪਹਿਰੇ ਦੌਰਾਨ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਡਿੱਗੀਆਂ ਲੋਹੇ ਦੀਆਂ ਪਲੇਟਾਂ; 2 ਸ਼ਰਧਾਲੂ ਔਰਤਾਂ ਦੀ ਮੌਤ

ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਅੱਜ ਲੰਗਰ ਹਾਲ ਦੇ ਪੈਣ ਵਾਲੇ ਲੈਂਟਰ ਦੌਰਾਨ ਕਾਲਬ ਦੀਆਂ ਲੋਹੇ ਦੀਆਂ ਪਲੇਟਾਂ ਡਿੱਗਣ ਕਾਰਨ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਜਿਸ ਤਹਿਤ ਦੋ ਸ਼ਰਧਾਲੂ ਔਰਤਾਂ ਦੀ ਮੌਤ ਹੋ ਗਈ ਹੈ ਅਤੇ ਕੁਝ ਜ਼ਖਮੀ ਹੋਈਆਂ...

  • fb
  • twitter
  • whatsapp
  • whatsapp
featured-img featured-img
ਹਾਦਸੇ ਚ ਜ਼ਖਮੀ ਹੋਏ ਸ਼ਰਧਾਲੂਆਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ।ਫੋਟੋ; ਲਾਂਬਾ
Advertisement

ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਅੱਜ ਲੰਗਰ ਹਾਲ ਦੇ ਪੈਣ ਵਾਲੇ ਲੈਂਟਰ ਦੌਰਾਨ ਕਾਲਬ ਦੀਆਂ ਲੋਹੇ ਦੀਆਂ ਪਲੇਟਾਂ ਡਿੱਗਣ ਕਾਰਨ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਜਿਸ ਤਹਿਤ ਦੋ ਸ਼ਰਧਾਲੂ ਔਰਤਾਂ ਦੀ ਮੌਤ ਹੋ ਗਈ ਹੈ ਅਤੇ ਕੁਝ ਜ਼ਖਮੀ ਹੋਈਆਂ ਹਨ।

ਜਾਣਕਾਰੀ ਮੁਤਾਬਿਕ ਅੱਜ ਚੌਪਹਿਰਾ ਹੋਣ ਕਾਰਨ ਇੱਥੇ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਪੁੱਜੀ ਹੋਈ ਸੀ। ਇਸ ਦੌਰਾਨ ਸੰਗਤ ਵਿੱਚ ਸ਼ਾਮਿਲ ਕੁਝ ਸ਼ਰਧਾਲੂ ਕਾਲਬ ਕੀਤੇ ਹੋਏ ਇਸ ਅਸਥਾਨ ’ਤੇ ਵੀ ਬੈਠ ਗਏ ਸਨ। ਅਚਾਨਕ ਇਹ ਲੋਹੇ ਦੀਆਂ ਪਲੇਟਾਂ ਹੇਠਾਂ ਡਿੱਗ ਪਈਆਂ, ਜਿਸ ਕਾਰਨ ਹੇਠਾਂ ਬੈਠੇ ਹੋਏ ਕੁਝ ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਿਨਾਂ ਵਿੱਚੋਂ ਦੋ ਸ਼ਰਧਾਲੂ ਔਰਤਾਂ ਦੀ ਮੌਤ ਹੋ ਗਈ ਹੈ ਅਤੇ ਕੁਝ ਜ਼ਖਮੀ ਹਨ। ਜਿਨਾਂ ਨੂੰ ਤੁਰੰਤ ਨੇੜੇ ਹੀ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ।

Advertisement

ਜ਼ਿਕਰਯੋਗ ਹੈ ਕਿ ਹਰ ਐਤਵਾਰ ਚੌਪਹਿਰਾ ਹੋਣ ਕਾਰਨ ਇਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪੁੱਜਦੀ ਹੈ। ਸੰਗਤ ਜਿੱਥੇ ਵੀ ਥਾਂ ਮਿਲੇ ਬੈਠ ਜਾਂਦੀ ਹੈ ਅਤੇ ਚੱਲ ਰਹੇ ਗੁਰਬਾਣੀ ਦੇ ਪਾਠ ਵਿੱਚ ਸ਼ਾਮਿਲ ਹੁੰਦੀ ਹੈ। ਸੰਗਤ ਦੀ ਭਾਰੀ ਆਮਦ ਦੇ ਕਾਰਨ ਇਸ ਗੁਰਦੁਆਰੇ ਵੱਲ ਆਉਣ ਵਾਲੀਆਂ ਸੜਕਾਂ ਵੀ ਪ੍ਰਮੁੱਖ ਆਵਾਜਾਈ ਲਈ ਬੰਦ ਕਰ ਦਿੱਤੀਆਂ ਜਾਂਦੀਆਂ ਹਨ, ਕਿਉਂਕਿ ਸੰਗਤ ਸੜਕ ’ਤੇ ਵੀ ਬੈਠ ਕੇ ਚੌਪਹਿਰੇ ਵਿੱਚ ਹਿੱਸਾ ਲੈਂਦੀ ਹੈ।

Advertisement

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਕੁਝ ਰੁਝੇਵਿਆਂ ਕਾਰਨ ਅੱਜ ਸ੍ਰੀ ਗੁਰੂ ਰਾਮਦਾਸ ਜੀ ਮੈਡੀਕਲ ਯੂਨੀਵਰਸਿਟੀ ਵਿਖੇ ਪੁੱਜੇ ਹੋਏ ਸਨ, ਇਸ ਘਟਨਾ ਦੀ ਖਬਰ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੇ ਹਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਖਮੀ ਹੋਈਆਂ ਸ਼ਰਧਾਲੂ ਔਰਤਾਂ ਦਾ ਹਾਲਚਾਲ ਜਾਨਣ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਇਸ ਘਟਨਾ ਵਿੱਚ 10 ਔਰਤ ਸ਼ਰਧਾਲੂ ਜ਼ਖਮੀ ਹੋਈਆਂ ਸਨ। ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਅਤੇ ਬਾਕੀ ਜ਼ਖਮੀ ਹਨ। ਉਹਨਾਂ ਦਾ ਇਲਾਜ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੱਲਾ ਵਿਖੇ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ।

ਉਹਨਾਂ ਦੱਸਿਆ ਕਿ ਇੱਕ ਬੱਚੀ ਦੀ ਲੱਤ ’ਤੇ ਸੱਟ ਲੱਗ ਗਈ ਸੀ ,ਜਿਸ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਜਦੋਂ ਕਿ ਇੱਕ ਮਰੀਜ਼ ਨੂੰ ਉਸ ਦੇ ਵਾਰਿਸ ਆਪ ਇਲਾਜ ਕਰਵਾਉਣ ਲਈ ਲੈ ਗਏ ਹਨ। ਬਾਕੀ ਛੇ ਜ਼ਖਮੀ ਔਰਤ ਸ਼ਰਧਾਲੂਆਂ ਦਾ ਇਲਾਜ ਚੱਲ ਰਿਹਾ ਹੈ । ਉਹਨਾਂ ਆਖਿਆ ਕਿ ਜ਼ਖਮੀ ਹੋਈਆਂ ਸ਼ਰਧਾਲੂ ਔਰਤਾਂ ਦਾ ਸਾਰਾ ਇਲਾਜ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਘਟਨਾ ਵਿੱਚ ਮਾਰੀਆਂ ਗਈਆਂ ਦੋ ਸ਼ਰਧਾਲੂ ਔਰਤਾਂ ਦਾ ਪਤਾ ਲਾਉਣ ਲਈ ਯਤਨ ਜਾਰੀ ਹਨ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ਦੋ-ਦੋ ਲੱਖ ਰੁਪਏ ਮਾਲੀ ਸਹਾਇਤਾ ਵਜੋਂ ਦਿੱਤੇ ਜਾਣਗੇ।

ਉਹਨਾਂ ਦੱਸਿਆ ਕਿ ਐਤਵਾਰ ਨੂੰ ਚੌਪਹਿਰਾ ਵਾਲੇ ਦਿਨ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸ਼ਹੀਦਾਂ ਵਿਖੇ ਪੁੱਜਦੀ ਹੈ। ਸੰਗਤ ਨੂੰ ਜਿੱਥੇ ਵੀ ਬੈਠਣ ਦੀ ਥਾਂ ਮਿਲਦੀ ਹੈ, ਬੈਠ ਜਾਂਦੇ ਹਨ। ਉਹਨਾਂ ਦੱਸਿਆ ਕਿ ਕੈਂਪਸ ਵਿੱਚ ਇੱਕ ਇਮਾਰਤ ਦੀ ਕਾਰ ਸੇਵਾ ਚੱਲ ਰਹੀ ਹੈ। ਜਿਸ ਦੇ ਕੁਝ ਹਿੱਸੇ ’ਤੇ ਲੈਂਟਰ ਪਾਉਣ ਵਾਸਤੇ ਸ਼ਟਰਿੰਗ ਕੀਤੀ ਹੋਈ ਸੀ।

ਉਹਨਾਂ ਅੱਗੇ ਦੱਸਿਆ ਕਿ ਅੱਜ ਜਦੋਂ ਤੇਜ਼ ਝੱਖੜ ਆਇਆ ਤਾਂ ਸ਼ਟਰਿੰਗ ਦੀ ਇੱਕ ਪਲੇਟ ਹੇਠਾਂ ਬੈਠੇ ਸ਼ਰਧਾਲੂਆਂ ’ਤੇ ਡਿੱਗ ਪਈ। ਜਿਸ ਕਾਰਨ ਇਹ ਮੰਦਭਾਗਾ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ ਐਤਵਾਰ ਨੂੰ ਚੌਪਹਿਰਾ ਹੋਣ ਕਾਰਨ ਇਮਾਰਤ ਦੀ ਕਾਰ ਸੇਵਾ ਦਾ ਕੰਮ ਬੰਦ ਰਹਿੰਦਾ ਹੈ।

Advertisement
×