DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Amritsar News: ਇਰਾਨ-ਇਜ਼ਰਾਈਲ ਜੰਗ ਤੇ ਰਨਵੇਅ ਦੀ ਮੁਰੰਮਤ ਨੇ ਅੰਮ੍ਰਿਤਸਰ ਹਵਾਈ ਅੱਡੇ ਦੀਆਂ ਉਡਾਣਾਂ ਨੂੰ ਲਾਇਆ ‘ਬਰੇਕ’

ਕੌਮਾਂਤਰੀ ਮੁਸਾਫਰਾਂ ਦੀ ਗਿਣਤੀ ’ਚ ਵੱਡੀ ਗਿਰਾਵਟ; ਹਵਾਈ ਅੱਡਾ ਅਥਾਰਟੀ ਨੂੰ ਕਰੋੜਾਂ ਰੁਪਏ ਦੇ ਘਾਟੇ ਦੀ ਮਾਰ

  • fb
  • twitter
  • whatsapp
  • whatsapp
featured-img featured-img
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਬਾਹਰੀ ਝਲਕ।
Advertisement

Amritsar News: ਪੱਛਮੀ ਏਸ਼ੀਆ ਵਿੱਚ ਇਰਾਨ ਤੇ ਇਜ਼ਰਾਈਲ ਦਰਮਿਆਨ ਵਧੇ ਤਣਾਅ ਅਤੇ ਸਥਾਨਕ ਹਵਾਈ ਅੱਡੇ ਦੇ ਰਨਵੇਅ ਦੀ ਮੁਰੰਮਤ ਨੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਦੀ ਆਮਦਨ ਅਤੇ ਹਵਾਈ ਆਵਾਜਾਈ ਨੂੰ ਵੱਡੀ ਸੱਟ ਮਾਰੀ ਹੈ। ਖਾੜੀ ਦੇਸ਼ਾਂ ਦੀਆਂ ਉਡਾਣਾਂ ਮੁਅੱਤਲ ਹੋਣ ਕਾਰਨ ਕੌਮਾਂਤਰੀ ਮੁਸਾਫਰਾਂ ਦੀ ਗਿਣਤੀ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਹੈ। ਮਾਰਚ 2026 ਦੇ ਅੰਕੜਿਆਂ ਮੁਤਾਬਕ, ਦੁਬਈ ਅਤੇ ਸ਼ਾਰਜਾਹ ਵਰਗੇ ਅਹਿਮ ਰੂਟਾਂ ’ਤੇ ਉਡਾਣਾਂ ਦੇ ਪਹੀਏ ਥੰਮਣ ਨਾਲ ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਮੁਸਾਫਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਵਾਈ ਅੱਡੇ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਦਿਆਂ ‘ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ’ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਮਾਰਚ 2026 ਵਿੱਚ ਸਿਰਫ਼ 48,330 ਕੌਮਾਂਤਰੀ ਮੁਸਾਫਰਾਂ ਨੇ ਇਸ ਹਵਾਈ ਅੱਡੇ ਦੀ ਵਰਤੋਂ ਕੀਤੀ, ਜਦੋਂਕਿ ਫਰਵਰੀ ਵਿੱਚ ਇਹ ਗਿਣਤੀ 88,380 ਅਤੇ ਪਿਛਲੇ ਸਾਲ ਮਾਰਚ ਵਿੱਚ 1.11 ਲੱਖ ਤੋਂ ਵਧੇਰੇ ਸੀ। ਦੋਹਾ (ਕਤਰ) ਦੀਆਂ ਉਡਾਣਾਂ ਘਟਣ ਨਾਲ ਕੈਨੇਡਾ, ਅਮਰੀਕਾ ਅਤੇ ਯੂਰਪ ਜਾਣ ਵਾਲੇ ਪੰਜਾਬੀਆਂ ਨੂੰ ਹੁਣ ਦਿੱਲੀ ਰਾਹੀਂ ਖ਼ੁਆਰ ਹੋ ਕੇ ਜਾਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਏਅਰ ਏਸ਼ੀਆ ਨੇ ਵੀ ਜਹਾਜ਼ਾਂ ਦੀ ਘਾਟ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਕੁਆਲਾਲੰਪੁਰ ਰੂਟ ’ਤੇ ਉਡਾਣਾਂ ਵਧਾਉਣ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ।

Advertisement

ਆਰਥਿਕ ਪੱਖੋਂ ਵੀ ਹਵਾਈ ਅੱਡੇ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹਰ ਜਾਣ ਵਾਲੇ ਕੌਮਾਂਤਰੀ ਮੁਸਾਫਰ ਤੋਂ ਹਵਾਈ ਅੱਡਾ ਲਗਭਗ 1,171 ਰੁਪਏ ਯੂਜ਼ਰ ਡਿਵੈਲਪਮੈਂਟ ਫੀਸ (UDF) ਵਜੋਂ ਲੈਂਦਾ ਹੈ। ਮਾਰਚ ਮਹੀਨੇ ਵਿੱਚ 63,000 ਤੋਂ ਵੱਧ ਕੌਮਾਂਤਰੀ ਮੁਸਾਫਰਾਂ ਦੇ ਘਟਣ ਨਾਲ ਹਵਾਈ ਅੱਡਾ ਅਥਾਰਟੀ ਨੂੰ ਕਰੋੜਾਂ ਰੁਪਏ ਦੇ ਮਾਲੀਏ ਦਾ ਘਾਟਾ ਪਿਆ ਹੈ। ਵਿੱਤੀ ਸਾਲ 2025-26 ਦੌਰਾਨ ਹਵਾਈ ਅੱਡੇ ’ਤੇ ਕੁੱਲ ਮੁਸਾਫਰਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਲਗਭਗ 6.02 ਲੱਖ ਘੱਟ ਰਹੀ ਹੈ।

Advertisement

ਜੰਗ ਦੇ ਪ੍ਰਭਾਵਾਂ ਦੇ ਨਾਲ-ਨਾਲ ਰਨਵੇਅ ਦੀ ਮੁਰੰਮਤ ਨੇ ਵੀ ਮੁਸਾਫਰਾਂ ਦੀ ਨੀਂਦ ਉਡਾ ਦਿੱਤੀ ਹੈ। 31 ਮਾਰਚ ਤੋਂ ਰਨਵੇਅ ਰੋਜ਼ਾਨਾ ਦੁਪਹਿਰ 1:45 ਤੋਂ ਰਾਤ 9:45 ਵਜੇ ਤੱਕ ਬੰਦ ਰਹਿ ਰਿਹਾ ਹੈ, ਜਿਸ ਕਾਰਨ ਕਈ ਉਡਾਣਾਂ ਦਾ ਸਮਾਂ ਬਦਲਣਾ ਪਿਆ ਹੈ। ਸਿੰਗਾਪੁਰ ਜਾਣ ਵਾਲੀ ‘ਸਕੂਟ’ ਏਅਰਲਾਈਨ ਦੀ ਉਡਾਣ ਸਵੇਰੇ ਹੋਣ ਕਾਰਨ ਆਸਟਰੇਲੀਆ ਅਤੇ ਦੱਖਣੀ-ਪੂਰਬੀ ਏਸ਼ੀਆ ਜਾਣ ਵਾਲੇ ਮੁਸਾਫਰਾਂ ਦੇ ਅਗਲੇ ਕਨੈਕਸ਼ਨ ਟੁੱਟ ਰਹੇ ਹਨ। ਘਰੇਲੂ ਉਡਾਣਾਂ ਦੇ ਸਮੇਂ ਵਿੱਚ ਬਦਲਾਅ ਹੋਣ ਕਾਰਨ ਵੀ ਦਿੱਲੀ ਜਾਂ ਮੁੰਬਈ ਰਾਹੀਂ ਅੱਗੇ ਜਾਣ ਵਾਲੇ ਯਾਤਰੀਆਂ ਨੂੰ ਹਵਾਈ ਅੱਡਿਆਂ ’ਤੇ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ।

Advertisement
×