DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Amritsar: BRTS ਪ੍ਰਾਜੈਕਟ ਨੂੰ ਸਕ੍ਰੈਪ ਕਰਨ ’ਤੇ ਸੰਸਦ ਮੈਂਬਰ ਔਜਲਾ ਨੇ ਚੁੱਕੇ ਸਵਾਲ

ਦਿਸ਼ਾ ਕਮੇਟੀ ਦੀ ਮੀਟਿੰਗ ਦੌਰਾਨ ਸ਼ਹਿਰ ਅਤੇ ਪੇਂਡੂ ਖੇਤਰਾਂ ਦੇ ਵਿਕਾਸ ਕਾਰਜਾਂ ਦੀ ਕੀਤੀ ਗਈ ਸਮੀਖਿਆ

  • fb
  • twitter
  • whatsapp
  • whatsapp
Advertisement

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ (ਦਿਸ਼ਾ) ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਅੰਮ੍ਰਿਤਸਰ ਸ਼ਹਿਰ ਅਤੇ ਪੇਂਡੂ ਖੇਤਰਾਂ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਨਾਲ ਸਬੰਧਤ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ। ਔਜਲਾ ਨੇ ਅਧਿਕਾਰੀਆਂ ਤੋਂ ਵੱਖ-ਵੱਖ ਯੋਜਨਾਵਾਂ ਦੀ ਪ੍ਰਗਤੀ ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਅਤੇ ਲੰਬਿਤ ਕਾਰਜਾਂ ਨੂੰ ਜਲਦ ਪੂਰਾ ਕਰਨ ’ਤੇ ਜ਼ੋਰ ਦਿੱਤਾ।

ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ, ਸੀਵਰੇਜ, ਸਟਰੀਟ ਲਾਈਟਾਂ, ਕਾਨੂੰਨ-ਵਿਵਸਥਾ, ਨਸ਼ਿਆਂ, ਪ੍ਰਦੂਸ਼ਣ ਅਤੇ ਡਰੇਨੇਜ ਨਾਲ ਸਬੰਧਤ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਹੋਈ। ਇਸ ਤੋਂ ਇਲਾਵਾ ਤੁੰਗ ਢਾਬ ਡਰੇਨ, ਭਗਤਾਂਵਾਲਾ ਨਾਲਾ ਅਤੇ ਮਾਨਾਵਾਲਾ ਖੇਤਰ ਵਿੱਚ ਬਣ ਰਹੇ ਨਵੇਂ ਨਾਲੇ ਨਾਲ ਸਬੰਧਤ ਸਮੱਸਿਆਵਾਂ ਵੀ ਮੀਟਿੰਗ ਵਿੱਚ ਉਠਾਈਆਂ ਗਈਆਂ।

Advertisement

ਮੀਟਿੰਗ ਵਿੱਚ ਅੰਮ੍ਰਿਤਸਰ ਦੀ ਪਬਲਿਕ ਟਰਾਂਸਪੋਰਟ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਿਆ। ਲਗਪਗ 600 ਕਰੋੜ ਰੁਪਏ ਦੀ ਇਸ ਯੋਜਨਾ ਨੂੰ ਅਕਾਲੀ-ਭਾਜਪਾ ਸਰਕਾਰ ਵੇਲੇ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਢਾਂਚਾ ਹੁਣ ਸਕ੍ਰੈਪ ਕੀਤਾ ਜਾ ਰਿਹਾ ਹੈ।

Advertisement

ਸੰਸਦ ਮੈਂਬਰ ਔਜਲਾ ਨੇ ਬੀ ਆਰ ਟੀ ਐੱਸ (BRTS) ਪ੍ਰਾਜੈਕਟ ਨੂੰ ਸਕ੍ਰੈਪ ਕੀਤੇ ਜਾਣ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਕਿਸੇ ਪ੍ਰਾਜੈਕਟ ’ਤੇ ਵੱਡੀ ਰਕਮ ਖ਼ਰਚ ਹੋ ਚੁੱਕੀ ਹੋਵੇ ਅਤੇ ਉਸ ਦਾ ਕੰਮ ਅੱਗੇ ਵਧ ਚੁੱਕਾ ਹੋਵੇ ਤਾਂ ਉਸ ਨੂੰ ਅਚਾਨਕ ਬੰਦ ਕਰਨ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਰਗੇ ਸ਼ਹਿਰ ਵਿੱਚ ਪਬਲਿਕ ਟਰਾਂਸਪੋਰਟ ਦੀ ਪਹਿਲਾਂ ਹੀ ਵੱਡੀ ਲੋੜ ਹੈ। ਪਹਿਲਾਂ ਲੋਅ-ਫਲੋਰ ਬੱਸਾਂ ਅਤੇ ਬਾਅਦ ਵਿੱਚ ਜਵਾਹਰ ਲਾਲ ਨਹਿਰੂ ਨੈਸ਼ਨਲ ਅਰਬਨ ਰਿਨਿਊਅਲ ਮਿਸ਼ਨ ਤਹਿਤ ਬੱਸਾਂ ਚੱਲੀਆਂ, ਪਰ ਹੁਣ ਬੀ ਆਰ ਟੀ ਐੱਸ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜੇ ਸਰਕਾਰ ਨੂੰ ਪ੍ਰਬੰਧ ਵਿੱਚ ਬਦਲਾਅ ਕਰਨਾ ਸੀ ਤਾਂ ਪੁਰਾਣੇ ਪ੍ਰਾਜੈਕਟ ਨੂੰ ਬੰਦ ਕਰਨ ਦੇ ਨਾਲ ਹੀ ਬਦਲਵੀਂ ਵਿਵਸਥਾ ਵੀ ਤਿਆਰ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਇਲੈਕਟ੍ਰਿਕ ਬੱਸਾਂ ਅਤੇ ਈ-ਵਾਹਨਾਂ ’ਤੇ ਆਧਾਰਿਤ ਪਬਲਿਕ ਟਰਾਂਸਪੋਰਟ ਦੀ ਲੋੜ ਹੈ। ਜੇ ਨਵੀਆਂ ਇਲੈਕਟ੍ਰਿਕ ਬੱਸਾਂ ਆਉਣ ਵਾਲੀਆਂ ਹਨ ਤਾਂ ਪੁਰਾਣੇ ਸਿਸਟਮ ਨੂੰ ਅਚਾਨਕ ਖ਼ਤਮ ਕਰਨ ਦੀ ਬਜਾਏ ਦੋਵਾਂ ਵਿਵਸਥਾਵਾਂ ਵਿਚਕਾਰ ਢੁੱਕਵਾਂ ਤਾਲਮੇਲ ਬਣਾਇਆ ਜਾਣਾ ਚਾਹੀਦਾ ਸੀ।

Advertisement
×