DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਫਤੇ ’ਚ ਚਾਰ ਦਿਨ ਦੀ ਥਾਂ Amritsar-Kuala Lumpur ਲਈ ਰੋਜ਼ਾਨਾ ਸ਼ੁਰੂ ਹੋਵੇਗੀ ਉਡਾਣ

AirAsia ਵੱਲੋਂ 28 ਮਾਰਚ ਤੋਂ ਰੋਜ਼ਾਨਾ ਉਡਾਣ ਸੇਵਾ ਸ਼ੁਰੂ ਕਰਨ ਦਾ ਐਲਾਨ

  • fb
  • twitter
  • whatsapp
  • whatsapp
Advertisement

ਪੰਜਾਬ ਤੋਂ ਮਲੇਸ਼ੀਆ ਜਾਣ ਦੇ ਮੌਕੇ ਹੋਰ ਵਧ ਗਏ ਹਨ। ਇਸ ਦੌਰਾਨ ਏਅਰ ਏਸ਼ੀਆ ਅੰਮ੍ਰਿਤਸਰ-ਕੁਆਲਾਲੰਪੁਰ ਸੇਵਾ ਨੂੰ ਹਫ਼ਤੇ ਵਿੱਚ ਚਾਰ ਉਡਾਣਾਂ ਤੋਂ ਵਧਾ ਕੇ ਰੋਜ਼ਾਨਾ ਕਰਨ ਜਾ ਰਹੀ ਹੈ ਜਿਸ ਨੂੰ 28 ਮਾਰਚ ਤੋਂ ਸ਼ੁਰੂ ਕੀਤਾ ਜਾਵੇਗਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ (ਇੰਡੀਆ) ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (ਅਮਰੀਕਾ) ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਏਅਰਲਾਈਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।

Advertisement

ਉਨ੍ਹਾਂ ਦੱਸਿਆ ਕਿ ਏਅਰ ਏਸ਼ੀਆ ਵੱਲੋਂ ਅਗਸਤ 2018 ਵਿੱਚ ਸ਼ੁਰੂ ਕੀਤੀ ਗਈ ਇਹ ਉਡਾਣ ਹੁਣ ਰੋਜ਼ਾਨਾ ਕੁਆਲਾਲੰਪੁਰ ਤੋਂ ਮਲੇਸ਼ੀਆ ਦੇ ਸਥਾਨਕ ਸਮੇਂ ਅਨੁਸਾਰ ਸ਼ਾਮ 6:10 ਵਜੇ ਰਵਾਨਾ ਹੋਵੇਗੀ ਅਤੇ ਭਾਰਤੀ ਸਮੇਂ ਅਨੁਸਾਰ ਰਾਤ 9:45 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਦੀ ਉਡਾਣ ਅੰਮ੍ਰਿਤਸਰ ਤੋਂ ਰਾਤ 10:30 ਵਜੇ ਰਵਾਨਾ ਹੋਵੇਗੀ ਅਤੇ ਮਲੇਸ਼ੀਆ ਦੇ ਸਮੇਂ ਅਨੁਸਾਰ ਸਵੇਰੇ 6:50 ਵਜੇ ਕੁਆਲਾਲੰਪੁਰ ਪਹੁੰਚੇਗੀ। ਏਅਰਲਾਈਨ ਇਸ ਰੂਟ ’ਤੇ ਆਪਣਾ 253-ਸੀਟਾਂ ਵਾਲਾ ਏਅਰਬੱਸ ਏ321 ਜਹਾਜ਼ ਚਲਾਉਂਦੀ ਹੈ।

Advertisement

Advertisement
×