DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Amritsar Airport: ਸੇਵਾਮੁਕਤ ਹੋਇਆ ‘ਮੈਕਸ’

Dog Retires: ਡੌਗ ਮੈਕਸ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਕੇਕ ਕੱਟਿਆ ਤੇ ਜੀਪ ਵਿਚ ਸਵਾਰੀ ਕਰਵਾਈ

  • fb
  • twitter
  • whatsapp
  • whatsapp
Advertisement

ਸਿਰਫ ਮਨੁੱਖ ਹੀ ਆਪਣੀਆਂ ਸੇਵਾਵਾਂ ਦਾ ਸੇਵਾਕਾਲ ਪੂਰਾ ਕਰਨ ਮਗਰੋਂ ਸੇਵਾਮੁਕਤ ਨਹੀਂ ਹੁੰਦਾ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਵਿੱਚ ਸ਼ਾਮਲ 'ਡੌਗ ਮੈਕਸ' ਆਪਣੀਆਂ ਸੇਵਾਵਾਂ ਦਾ ਸੇਵਾਕਾਲ ਪੂਰਾ ਕਰਕੇ ਅੱਜ ਸੇਵਾਮੁਕਤ ਹੋ ਗਿਆ ਹੈ। ਉਸ ਦੀ ਸੇਵਾ ਮੁਕਤੀ ’ਤੇ ਉਸ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ।

Advertisement

ਇਸ ਸਬੰਧ ਵਿੱਚ ਅੱਜ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿੱਥੇ ਡੌਗ ਮੈਕਸ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਕੇਕ ਕੱਟਿਆ ਗਿਆ ਅਤੇ ਫੁੱਲਾਂ ਨਾਲ ਸਜਾਈ ਹੋਈ ਇੱਕ ਸੁੰਦਰ ਜੀਪ ਵਿੱਚ ਉਸ ਨੂੰ ਰਸਮੀ ਵਿਦਾਇਗੀ ਦਿੱਤੀ ਗਈ।

Advertisement

ਇਸ ਕੁੱਤੇ ਮੈਕਸ ਦਾ ਜਨਮ 10 ਮਾਰਚ 2020 ਨੂੰ ਹੋਇਆ ਸੀ ਅਤੇ 3.7.2020 ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਬਾਅਦ ਮੈਕਸ ਨੇ ਡੌਗ ਟ੍ਰੇਨਿੰਗ ਸਕੂਲ, ਰਾਂਚੀ ਵਿਚ ਪੇਸ਼ੇਵਰ ਸਿਖਲਾਈ ਲਈ। ਸਿਖਲਾਈ ਦੇ ਸਫਲਤਾਪੂਰਵਕ ਸੰਪੂਰਨ ਹੋਣ 'ਤੇ ਉਸ ਨੂੰ ਸੀਆਈਐਸਐਫ ਯੂਨਿਟ ਏਐਸਜੀ ਅੰਮ੍ਰਿਤਸਰ ਵਿੱਚ ਤਾਇਨਾਤ ਕੀਤਾ ਗਿਆ ਸੀ।

ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਸ ਦੀ ਸੇਵਾ ਦਾ ਸਨਮਾਨ ਕਰਨ ਲਈ ਅੰਮ੍ਰਿਤਸਰ ਹਵਾਈ ਅੱਡੇ ਦੇ ਵਿਹੜੇ ਵਿੱਚ ਇੱਕ ਸਨਮਾਨ ਸਮਾਰੋਹ ਕੀਤਾ ਗਿਆ। ਸੇਵਾਮੁਕਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਹਵਾਈ ਅੱਡੇ ਦੇ ਡਾਇਰੈਕਟਰ ਭੂਪੇਂਦਰ ਸਿੰਘ ਅਤੇ ਸੀਆਈਐਸਐਫ ਦੇ ਸੀਨੀਅਰ ਕਮਾਂਡੈਂਟ/ਸੀਏਐਸਓ ਤੁਸ਼ਾਰ ਡੀ. ਸਖਾਰੇ ਸ਼ਾਮਲ ਸਨ।

ਉਨ੍ਹਾਂ ਨੇ ਮੈਕਸ ਨੂੰ ਫੁੱਲਾਂ ਦੇ ਹਾਰ ਪਾਏ ਅਤੇ ਰਸਮੀ ਸਲਾਮੀ ਦਿੱਤੀ। ਉਨ੍ਹਾਂ ਮੈਕਸ ਦੀ ਸਮਰਪਿਤ ਸੇਵਾ 'ਤੇ ਚਾਨਣਾ ਪਾਇਆ। ਉਸ ਦੇ ਕਾਰਜਕਾਲ ਦੌਰਾਨ ਉਸ ਦੁਆਰਾ ਦਿੱਤੇ ਗਏ ਕੀਮਤੀ ਯੋਗਦਾਨ ਦੀ ਪ੍ਰਸੰਸਾ ਕੀਤੀ।

ਮੈਕਸ ਦੇ ਹੈਂਡਲਰ ਹੈਡ ਕਾਂਸਟੇਬਲ ਜਗਜੀਤ ਸਿੰਘ ਨੇ ਉਸ ਨੂੰ ਭਰੀਆਂ ਅੱਖਾਂ ਨਾਲ ਅਲਵਿਦਾ ਆਖਿਆ। ਜਾਣਕਾਰੀ ਦੇ ਮੁਤਾਬਕ ਹਵਾਈ ਅੱਡੇ ’ਤੇ ਹੋਰ ਅਜਿਹੀਆਂ ਥਾਵਾਂ ’ਤੇ ਸੁਰੱਖਿਆ ਸੇਵਾਵਾਂ ਵਿੱਚ ਲੱਗੇ ਅਜਿਹੇ ਵਿਸ਼ੇਸ਼ ਕੁੱਤਿਆਂ ਦਾ ਕਾਰਜਕਾਲ ਅੱਠ ਸਾਲ ਦਾ ਹੈ ਪਰ ਇਸ ਨੂੰ ਵਿਸ਼ੇਸ਼ ਕਾਰਨਾਂ ਕਰਕੇ ਪੰਜ ਸਾਲ ਬਾਅਦ ਸੇਵਾ ਮੁਕਤ ਕੀਤਾ ਗਿਆ ਹੈ।

ਇਸ ਮੌਕੇ 'ਤੇ ਏਐਸਜੀ ਅੰਮ੍ਰਿਤਸਰ ਕੇ9 ਸਕੁਐਡ ਵਲੋਂ ਪੇਸ਼ਕਾਰੀ ਦਿੱਤੀ ਗਈ।

ਇਸ ਤੋਂ ਬਾਅਦ ਕੇਕ ਕੱਟਣ ਦੀ ਰਸਮ ਅਤੇ ਕੇ 9 ਨੂੰ ਰਸਮੀ ਅਲਵਿਦਾ ਆਖਿਆ ਗਿਆ।

Advertisement
×