DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Amritsar: ਦੋ ਦਿਨਾਂ 'ਅਪਰੇਸ਼ਨ ਪ੍ਰਹਾਰ' ਤਹਿਤ 349 ਮੁਲਜ਼ਮ ਕਾਬੂ; 15 ਕਿੱਲੋ ਤੋਂ ਵੱਧ ਹੈਰੋਇਨ ਤੇ 24 ਪਿਸਤੌਲਾਂ ਬਰਾਮਦ

ਦੋ ਦਿਨਾਂ ਵਿੱਚ ਪੁਲੀਸ ਨੇ ਹਾਸਲ ਕੀਤੀ ਵੱਡੀ ਸਫ਼ਲਤਾ

  • fb
  • twitter
  • whatsapp
  • whatsapp
Advertisement

ਡੀ ਆਈ ਜੀ ਬਾਰਡਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਵੱਲੋਂ 21 ਅਤੇ 22 ਜੁਲਾਈ ਦੋ ਦਿਨ ਚਲਾਏ ਗਏ 'ਅਪਰੇਸ਼ਨ ਪ੍ਰਹਾਰ' ਤਹਿਤ 349 ਮੁਲਜ਼ਮਾਂ ਨੂੰ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 15 ਕਿੱਲੋ ਤੋਂ ਵੱਧ ਹੈਰੋਇਨ, ਪਿਸਤੌਲਾਂ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।

ਡੀ ਆਈ ਜੀ ਦੀ ਨਿਗਰਾਨੀ ਹੇਠ ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਨਸ਼ਾ ਤਸਕਰਾਂ, ਸਰਹੱਦ ਪਾਰ ਸਮੱਗਲਰਾਂ, ਗੈਂਗਸਟਰਾਂ ਅਤੇ ਸੰਗਠਿਤ ਅਪਰਾਧਿਕ ਗਿਰੋਹਾਂ ਖ਼ਿਲਾਫ਼ 'ਅਪਰੇਸ਼ਨ ਪ੍ਰਹਾਰ 4.0' ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਤਹਿਤ ਦੋ ਦਿਨਾਂ ਵਿੱਚ ਪੁਲੀਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

Advertisement

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਆਈ ਜੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ 72 ਐੱਨ ਡੀ ਪੀ ਐੱਸ ਐਕਟ, 13 ਆਰਮਜ਼ ਐਕਟ ਅਤੇ 15 ਐਕਸਾਈਜ਼ ਐਕਟ ਦੇ ਕੇਸ ਦਰਜ ਕੀਤੇ ਗਏ। ਇਸ ਦੌਰਾਨ 15 ਕਿੱਲੋ 503 ਗ੍ਰਾਮ ਹੈਰੋਇਨ, 24 ਪਿਸਤੌਲ, 26 ਮੈਗਜ਼ੀਨ, 60 ਕਾਰਤੂਸ, 970 ਗ੍ਰਾਮ ਅਫ਼ੀਮ, 1,26,000 ਮਿਲੀਲੀਟਰ ਗੈਰ-ਕਾਨੂੰਨੀ ਸ਼ਰਾਬ, 695 ਨਸ਼ੀਲੀਆਂ ਗੋਲੀਆਂ, ਇੱਕ ਡਰੋਨ, 6 ਮੋਟਰਸਾਈਕਲ ਅਤੇ 14,200 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਇਸ ਦੌਰਾਨ ਦੋ ਵੱਡੇ ਸਰਹੱਦੀ ਸਮੱਗਲਰ, ਛੇ ਸਪਲਾਇਰ ਅਤੇ ਚਾਰ ਪੈਡਲਰ ਵੀ ਕਾਬੂ ਕੀਤੇ ਗਏ।

Advertisement

ਡੀ ਆਈ ਜੀ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਰਹੱਦੀ ਪਿੰਡਾਂ, ਨਸ਼ਾ ਪ੍ਰਭਾਵਿਤ ਇਲਾਕਿਆਂ, ਜਨਤਕ ਆਵਾਜਾਈ ਕੇਂਦਰਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਵਿਸ਼ੇਸ਼ ਤਲਾਸ਼ੀ ਅਤੇ ਚੈਕਿੰਗ ਕੀਤੀ ਗਈ। ਪੁਲੀਸ ਟੀਮਾਂ ਨੇ ਡਰੋਨ ਰਾਹੀਂ ਹੋਣ ਵਾਲੀ ਤਸਕਰੀ ਨੂੰ ਰੋਕਣ, ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਨੂੰ ਕਾਬੂ ਕਰਨ ਅਤੇ ਗੈਰ-ਸਮਾਜਿਕ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ।

Advertisement
×