DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ajnala: BSF ਵੱਲੋਂ AK-47 ਰਾਈਫਲ, 25 ਪਿਸਤੌਲਾਂ, 47 ਮੈਗਜ਼ੀਨਾਂ ਅਤੇ ਬੁਲੇਟਪਰੂਫ਼ ਜੈਕਟ ਸਮੇਤ ਭਾਰੀ ਮਾਤਰਾ 'ਚ ਜਿੰਦਾ ਕਾਰਤੂਸ ਬਰਾਮਦ

ਸਰਹੱਦੀ ਖੇਤਰ ਵਿੱਚ ਬੀ ਐੱਸ ਐੱਫ ਦੀ 117ਵੀਂ ਬਟਾਲੀਅਨ ਨੇ  ਵੱਡੀ ਸਫਲਤਾ ਹਾਸਲ ਕਰਦੇ ਹੋਏ ਅਜਨਾਲਾ ਦੇ ਪਿੰਡ ਹਰੜ ਖ਼ੁਰਦ ਨੇੜੇ ਇੱਕ ਭਾਰਤੀ ਨਾਗਰਿਕ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ 'ਤੇ ਭਾਰੀ ਮਾਤਰਾ ਵਿੱਚ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ। ਜਾਣਕਾਰੀ...

  • fb
  • twitter
  • whatsapp
  • whatsapp
featured-img featured-img
ਬੀ ਐੱਸ ਐੱਫ ਵੱਲੋਂ ਬਰਾਮਦ ਕੀਤੇ ਗਏ ਹਥਿਆਰ।
Advertisement
ਸਰਹੱਦੀ ਖੇਤਰ ਵਿੱਚ ਬੀ ਐੱਸ ਐੱਫ ਦੀ 117ਵੀਂ ਬਟਾਲੀਅਨ ਨੇ  ਵੱਡੀ ਸਫਲਤਾ ਹਾਸਲ ਕਰਦੇ ਹੋਏ ਅਜਨਾਲਾ ਦੇ ਪਿੰਡ ਹਰੜ ਖ਼ੁਰਦ ਨੇੜੇ ਇੱਕ ਭਾਰਤੀ ਨਾਗਰਿਕ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ 'ਤੇ ਭਾਰੀ ਮਾਤਰਾ ਵਿੱਚ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ।

ਜਾਣਕਾਰੀ ਮੁਤਾਬਕ ਇਸ ਸਬੰਧੀ ਬੀਤੀ ਰਾਤ ਬੀ ਐੱਸ ਐੱਫ ਨੂੰ ਮਿਲੀ ਇੱਕ ਖ਼ਾਸ ਖ਼ੁਫ਼ੀਆ ਸੂਚਨਾ ਦੇ ਆਧਾਰ 'ਤੇ 117ਵੀਂ ਬਟਾਲੀਅਨ ਦੇ ਜਵਾਨਾਂ ਨੇ ਅੰਮ੍ਰਿਤਸਰ ਦਿਹਾਤੀ ਖੇਤਰ ਦੇ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਹਰੜ ਖ਼ੁਰਦ ਵਿੱਚ ਇੱਕ ਸ਼ੱਕੀ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਇੱਕ ਏ ਕੇ-47 ਰਾਈਫਲ, 25 ਪਿਸਤੌਲਾਂ, 47 ਪਿਸਤੌਲ ਮੈਗਜ਼ੀਨਾਂ ਅਤੇ ਇੱਕ ਬੁਲੇਟਪਰੂਫ ਜੈਕਟ ਬਰਾਮਦ ਕੀਤੀ ਗਈ ਹੈ।
Advertisement

ਇਸ ਤੋਂ ਇਲਾਵਾ 368 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਬੀ ਐੱਸ ਐੱਫ ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਇਸ ਵੇਲੇ 117ਵੀਂ ਬਟਾਲੀਅਨ ਦੀ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਹਥਿਆਰ ਕਿਸ ਮਕਸਦ ਲਈ ਇਕੱਠੇ ਕੀਤੇ ਗਏ ਸਨ ਅਤੇ ਇਸ ਦੇ ਪਿੱਛੇ ਕਿਹੜਾ ਗਿਰੋਹ ਸਰਗਰਮ ਹੈ। ਸੁਰੱਖਿਆ ਬਲਾਂ ਵੱਲੋਂ ਸਰਹੱਦੀ ਖੇਤਰ ਵਿੱਚ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਗਈ ਹੈ।

Advertisement

Advertisement
×