ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 5 ਸਤੰਬਰ
ਸਿੱਖ ਜਥੇਬੰਦੀ ਦਲ ਖਾਲਸਾ ਨੇ ਦਾਅਵਾ ਕੀਤਾ ਹੈ ਕਿ 7 ਸਤੰਬਰ ਨੂੰ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਿੱਲੀ ਵਿਚ ਹੋਣ ਵਾਲੇ ਐਮ 20 ਸਿਖਰ ਸੰਮੇਲਨ ਲਈ ਕਲੱਬ ਬੁੱਕ ਕਰਵਾਇਆ ਗਿਆ ਸੀ ਪਰ ਦਿੱਲੀ ਦੇ ਅਧਿਕਾਰੀਆਂ ਨੇ ਪ੍ਰੋ਼ਗਰਾਮ ਲਈ ਬੁੱਕ ਕੀਤੇ ਕਲੱਬ ਨੂੰ ਚਾਰ ਦਿਨਾਂ ਲਈ ਬੰਦ ਕਰਕੇ ਇਸ ਸਮਾਗਮ ਨੂੰ ਕਰਨ ’ਤੇ ਅਸਿੱਧੇ ਢੰਗ ਨਾਲ ਰੋਕ ਲਾ ਦਿੱਤੀ ਹੈ। ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਕਲੱਬ ਬੰਦ ਕਰਨ ਦਾ ਫੈਸਲਾ ਨਿੰਦਣਯੋਗ ਹੈ ਅਤੇ ਇਸ ਪਿੱਛੇ ਸਾਜ਼ਿਸ਼ ਨਜ਼ਰ ਆ ਰਹੀ ਹੈ। ਐਮ.20 ਸੰਮੇਲਨ ਵਿੱਚ ਸਿੱਖ, ਨਾਗਿਆਂ, ਕਸ਼ਮੀਰੀ, ਮਨੀਪੁਰੀ, ਤਾਮਿਲ, ਮੁਸਲਮਾਨ, ਈਸਾਈ, ਬੋਧੀਆਂ, ਸਿਵਲ ਸੁਸਾਇਟੀ ਦੇ ਮੈਂਬਰਾਂ ਤੇ ਕਾਰਕੁਨਾਂ ਨੇ ਸ਼ਿਰਕਤ ਕਰਨੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਘੱਟ-ਗਿਣਤੀਆਂ ਨੂੰ ਇਕ ਪਲੇਟਫ਼ਾਰਮ ’ਤੇ ਇਕੱਠੇ ਹੁੰਦੇ ਦੇਖ ਕੇਂਦਰ ਸਰਕਾਰ ਬੌਖਲਾ ਗਈ ਹੈ।