DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Amritsar Airport 'ਤੇ ਵਿਦੇਸ਼ੀ ਮਹਿਲਾ ਕੋਲੋਂ 40 ਹਜ਼ਾਰ ਡਾਲਰ ਬਰਾਮਦ

ਇੱਕ ਖ਼ਾਸ ਖ਼ੁਫੀਆ ਜਾਣਕਾਰੀ ਦੇ ਆਧਾਰ 'ਤੇ ਵੱਡੀ ਕਾਰਵਾਈ ਕਰਦੇ ਹੋਏ ਡੀ.ਆਰ.ਆਈ. (DRI) ਅੰਮ੍ਰਿਤਸਰ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ ਸਥਾਨਕ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਜ਼ਬੇਕਿਸਤਾਨ ਦੀ ਇੱਕ ਮਹਿਲਾ ਵਿਦੇਸ਼ੀ ਨਾਗਰਿਕ ਕੋਲੋਂ 40 ਹਜ਼ਾਰ ਅਮਰੀਕੀ ਡਾਲਰ ਦੀ ਵਿਦੇਸ਼ੀ...

  • fb
  • twitter
  • whatsapp
  • whatsapp
featured-img featured-img
ਡੀ.ਆਰ.ਆਈ. (DRI) ਵੱਲੋਂ ਜ਼ਬਤ ਕੀਤੇ ਗਏ ਡਾਲਰ। ਫੋਟੋ; ਲਾਂਬਾ
Advertisement

ਇੱਕ ਖ਼ਾਸ ਖ਼ੁਫੀਆ ਜਾਣਕਾਰੀ ਦੇ ਆਧਾਰ 'ਤੇ ਵੱਡੀ ਕਾਰਵਾਈ ਕਰਦੇ ਹੋਏ ਡੀ.ਆਰ.ਆਈ. (DRI) ਅੰਮ੍ਰਿਤਸਰ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ ਸਥਾਨਕ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਜ਼ਬੇਕਿਸਤਾਨ ਦੀ ਇੱਕ ਮਹਿਲਾ ਵਿਦੇਸ਼ੀ ਨਾਗਰਿਕ ਕੋਲੋਂ 40 ਹਜ਼ਾਰ ਅਮਰੀਕੀ ਡਾਲਰ ਦੀ ਵਿਦੇਸ਼ੀ ਮੁਦਰਾ ਬਰਾਮਦ ਕੀਤੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਮਹਿਲਾ ਯਾਤਰੀ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ IX 197 'ਤੇ ਸਵਾਰ ਹੋ ਕੇ ਜਾ ਰਹੀ ਸੀ। ਉਹ ਆਪਣੇ ਸਾਮਾਨ ਵਿੱਚ ਵਿਦੇਸ਼ੀ ਮੁਦਰਾ ਲੁਕਾ ਕੇ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸ਼ੱਕ ਹੋਣ 'ਤੇ ਜਦੋਂ ਉਸ ਦੇ ਸਾਮਾਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ, ਤਾਂ ਉਸ ਵਿੱਚੋਂ 40,000 ਅਮਰੀਕੀ ਡਾਲਰ ਦੇ ਰੂਪ ਵਿੱਚ ਵਿਦੇਸ਼ੀ ਕਰੰਸੀ ਬਰਾਮਦ ਹੋਈ।

Advertisement

ਭਾਰਤੀ ਬਾਜ਼ਾਰ ਵਿੱਚ ਇਸ ਬਰਾਮਦ ਕੀਤੀ ਗਈ ਵਿਦੇਸ਼ੀ ਮੁਦਰਾ ਦੀ ਕੀਮਤ 38,73,764 ਰੁਪਏ\B ਦੱਸੀ ਜਾ ਰਹੀ ਹੈ। ਇਹ ਕਰੰਸੀ ਪੂਰੀ ਤਰ੍ਹਾਂ ਬੇਹਿਸਾਬ ਸੀ ਅਤੇ ਆਰ.ਬੀ.ਆਈ. (RBI) ਵੱਲੋਂ ਨਿਰਧਾਰਤ ਕੀਤੀ ਗਈ ਜਾਇਜ਼ ਹੱਦ ਤੋਂ ਕਿਤੇ ਵੱਧ ਸੀ। ਇਸ ਕਾਰਨ ਅਧਿਕਾਰੀਆਂ ਵੱਲੋਂ ਇਸ ਰਕਮ ਨੂੰ ਕਸਟਮ ਐਕਟ, 1962 ਦੇ ਨਿਯਮਾਂ ਤਹਿਤ ਜ਼ਬਤ ਕਰ ਲਿਆ ਗਿਆ ਹੈ। ਡੀ.ਆਰ.ਆਈ. ਵੱਲੋਂ ਇਸ ਮਾਮਲੇ ਦੀ ਅਗਲੇਰੀ ਜਾਂਚ ਬਹੁਤ ਗੰਭੀਰਤਾ ਨਾਲ ਜਾਰੀ ਹੈ।

Advertisement

Advertisement
×