ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਅਕਤੂਬਰ
ਕਰੋਨਾ ਮਹਾਂਮਾਰੀ ਦੇ ਚਲਦਿਆਂ ਅੱਜ ਜ਼ਿਲ੍ਹੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੌਰਾਨ 42 ਹੋਰ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਕਰੋਨਾ ਕਾਰਨ 60 ਸਾਲਾ ਸੁਰਿੰਦਰ ਕੌਰ ਵਾਸੀ ਗੰਡਾ ਸਿੰਘ ਕਲੋਨੀ, 52 ਸਾਲਾ ਬਲਬੀਰ ਸਿੰਘ ਵਾਸੀ ਪਿੰਡ ਰਸੂਲਪੁਰ ਅਤੇ 60 ਸਾਲਾ ਸਰਬਜੀਤ ਕੌਰ ਵਾਸੀ ਫਰੈਂਡਜ਼ ਕਲੋਨੀ ਦੀ ਮੌਤ ਹੋਈ ਹੈ। ਅੱਜ ਜ਼ਿਲੇ ਵਿਚ 42 ਹੋਰ ਨਵੇਂ ਕੇਸ ਆਏ ਹਨ, ਜਿਨ੍ਹਾਂ ਵਿਚ 31 ਨਵੇਂ ਕੇਸ ਹਨ।