ਬੇਮੌਸਮੇ ਮੀਂਹ ਤੇ ਹਨੇਰੀ ਕਾਰਨ ਕਣਕਾਂ ਨੁਕਸਾਨੀਆਂ : The Tribune India

ਬੇਮੌਸਮੇ ਮੀਂਹ ਤੇ ਹਨੇਰੀ ਕਾਰਨ ਕਣਕਾਂ ਨੁਕਸਾਨੀਆਂ

ਬੇਮੌਸਮੇ ਮੀਂਹ ਤੇ ਹਨੇਰੀ ਕਾਰਨ ਕਣਕਾਂ ਨੁਕਸਾਨੀਆਂ

ਪਿੰਡ ਹਰੀਪੁਰ ਵਿਚ ਤੇਜ਼ ਹਨੇਰੀ ਕਾਰਨ ਵਿਛੀ ਕਣਕ ਦੀ ਫ਼ਸਲ।

ਗੁਰਦੇਵ ਸਿੰਘ ਗਹੂੰਣ

ਬਲਾਚੌਰ, 18 ਮਾਰਚ

ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਬੀਤੀ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਅਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਡਿੱਗ ਜਾਣ ਕਾਰਨ ਇਲਾਕੇ ਭਰ ਵਿੱਚ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ। ਕਣਕ ਦੀ ਫ਼ਸਲ ਪੱਕਣ ਨੇੜੇ ਹੋਣ ਕਾਰਨ ਤੇਜ਼ ਹਵਾਵਾਂ ਚੱਲਣ ਕਰ ਕੇ ਫ਼ਸਲ ਵਿਛ ਗਈ ਹੈ। ਪਿਛਲੇ 24 ਘੰਟਿਆਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਕਾਰਨ ਬਹੁਤ ਸਾਰੇ ਕਿਸਾਨਾਂ ਦੀ ਕਣਕ ਨੁਕਸਾਨੀ ਗਈ ਹੈ। ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਡਿੱਗੀ ਹੋਈ ਕਣਕ ਦੀ ਫ਼ਸਲ ਦਾ ਆਉਣ ਵਾਲੇ ਦਿਨਾਂ ਵਿੱਚ ਸੰਭਲਣਾ ਮੁਸ਼ਕਲ ਹੈ। ਇਸ ਦੇ ਸਿੱਟੇ ਵਜੋਂ ਉਨ੍ਹਾਂ ਦਾ ਇਸ ਕੁਦਰਤੀ ਕਹਿਰ ਕਾਰਨ ਭਾਰੀ ਨੁਕਸਾਨ ਹੋ ਗਿਆ ਹੈ। ਇਲਾਕੇ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਕਣਕ ਦੀ ਫ਼ਸਲ ਦੀ ਸਪੈਸ਼ਲ ਗਿਰਦਾਵਰੀ ਦੇ ਹੁਕਮ ਦਿੱਤੇ ਜਾਣ, ਤਾਂ ਜੋ ਉਨ੍ਹਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਮਿਲ ਸਕੇ।

ਜਲੰਧਰ (ਹਤਿੰਦਰ ਮਹਿਤਾ): ਪਿਛਲੇ ਕੁੱਝ ਦਿਨਾਂ ਤੋਂ ਮੌਸਮ ਦੇ ਬਦਲ ਰਹੇ ਮਿਜਾਜ਼ ਤੋਂ ਕਿਸਾਨ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਜ਼ਿਲ੍ਹੇ ਵਿਚ ਕਈ ਥਾਵਾਂ ’ਤੇ ਕਣਕ ਦੀ ਫ਼ਸਲ ਮੀਂਹ ਕਾਰਨ ਵਿਛ ਗਈ ਹੈ। ਮੀਂਹ ਪੈਣ ਤੋਂ ਬਾਅਦ ਚੱਲੀ ਤੇਜ਼ ਹਵਾ ਕਾਰਨ ਕਣਕ ਦੀ ਫ਼ਸਲ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਮੌਕੇ ਪਿੰਡ ਗਾਜੀਪੁਰ ਦੇ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਨੇ 10 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ। ਕੁੱਝ ਦਿਨ ਪਹਿਲਾਂ ਸਭ ਕੁਝ ਠੀਕ ਸੀ ਪਰ ਬਦਲੇ ਮੌਸਮ ਕਾਰਨ ਹੁਣ ਉਸ ਦੀ ਕਣਕ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਖਿੱਚੀਪੁਰ, ਮਹਿਮੰਦਪੁਰ, ਹਰੀਪੁਰ, ਕਠਾਰ, ਸਿੰਕਦਰਪੁਰ, ਨੂਰਪੁਰ, ਚੋਗਾਵਾ, ਰਹੀਮਪੁਰ, ਪੰਡੋਰੀ ਨਿੱਝਰਾ, ਸੇਖਾ, ਕਾਹਨਪੁਰ, ਬੱਲਾ, ਲਾਬੜਾ ਅਤੇ ਹੋਰ ਕਈ ਪਿੰਡਾਂ ਵਿਚ ਕਣਕ ਦੀ ਫ਼ਸਲ ਵਿਛ ਜਾਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਪਿੰਡ ਸਿੰਕਦਰਪੁਰ ਦੇ ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਰੁਕ ਰੁਕ ਕੇ ਪੈ ਰਹੇ ਮੀਂਹ ਅਤੇ ਬੀਤੀ ਦੇਰ ਰਾਤ ਚੱਲੀ ਹਨੇਰੀ ਕਾਰਨ ਫ਼ਸਲ ਨੂੰ ਨੁਕਸਾਨ ਹੋਇਆ ਹੈ। ਇਸ ਨਾਲ ਫ਼ਸਲ ਕਮਜ਼ੋਰ ਵੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿੱਧਾ ਅਸਰ ਫ਼ਸਲ ਦੇ ਝਾੜ ’ਤੇ ਪਵੇਗਾ। ਉਸ ਨੇ ਦੱਸਿਆ ਕਿ ਉਸ ਦੀ ਫ਼ਸਲ ਦੇ ਸਿੱਟੇ ਪੱਕਣ ਦੇ ਕਿਨਾਰੇ ਸਨ ਪਰ ਮੀਂਹ ਪੈਣ ਤੋਂ ਬਾਅਦ ਉਹ 50 ਫ਼ੀਸਦੀ ਤੋਂ ਵੱਧ ਡਿੱਗ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਾਲੇ ਦੂਰੀਆਂ ਘਟਾਉਣ ਲਈ ਕਰਨਗੇ ਚਾਰਾਜੋਈ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਸ਼ਹਿਰ ’ਚ ਰੋਸ ਮੁਜ਼ਾਹਰੇ ਲਈ ਿਦੱਤੀ ਜਾ ਸਕਦੀ ਹੈ ਕੋਈ ਹੋਰ ਜਗ੍ਹਾ: ਿਦੱ...

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਮੁੱਖ ਮੰਤਰੀ ਵੱਲੋਂ ਲੋਕਾਂ ਦੀ ਸਹੂਲਤ ਲਈ ਤਹਿਸੀਲ ਪੱਧਰ ’ਤੇ ਵਿਆਪਕ ਸੁਧ...

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਮੁਲਜ਼ਮ ਸਾਹਿਲ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ

ਸ਼ਹਿਰ

View All