DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦੋ ਕਿਸਾਨਾ ਭਰਾਵਾਂ ਨੇ ਪਰਾਲੀ ਸਾੜਨ ਦੀ ਬਜਾਏ ਖੇਤਾਂ 'ਚ ਸੰਭਾਲੀ; ਝਾੜ ਅਤੇ ਆਮਦਨ ਵਿੱਚ ਕੀਤਾ ਵਾਧਾ

ਵੱਡੀਆਂ ਫੂਡ-ਪ੍ਰੋਸੈਸਿੰਗ ਕੰਪਨੀਆਂ ਨੂੰ ਆਲੂ ਸਪਲਾਈ ਕਰ ਰਹੇ ਨੇ ਦੋਣੋਂ ਕਿਸਾਨ ਭਰਾ

  • fb
  • twitter
  • whatsapp
  • whatsapp
Advertisement

ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਠੇ ਸੁਰਜੀਤਪੁਰਾ ਦੇ ਦੋ ਕਿਸਾਨ ਭਰਾਵਾਂ ਤਰਸੇਮ ਸਿੰਘ ਅਤੇ ਸੁਖਪਾਲ ਸਿੰਘ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਖੇਤੀ ਦੀ ਇੱਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ। ਪਰਾਲੀ ਦੀ ਸਾਂਭ-ਸੰਭਾਲ ਲਈ ਮਲਚਿੰਗ (ਖੇਤ ਵਿੱਚ ਪਰਾਲੀ ਵਿਛਾ ਕੇ ਜ਼ਮੀਨ ਢੱਕਣ) ਅਤੇ ਆਧੁਨਿਕ ਤਕਨੀਕਾਂ ਅਪਣਾਉਣ ਨਾਲ ਜਿੱਥੇ ਉਨ੍ਹਾਂ ਦੇ ਆਲੂਆਂ ਦੇ ਝਾੜ ਵਿੱਚ ਭਾਰੀ ਵਾਧਾ ਹੋਇਆ ਹੈ, ਉੱਥੇ ਹੀ ਉਹ ਸਾਲ ਵਿੱਚ ਤਿੰਨ ਫ਼ਸਲਾਂ ਲੈ ਕੇ ਆਪਣੀ ਆਮਦਨ ਵਿੱਚ ਵੀ ਚੋਖਾ ਵਾਧਾ ਕਰ ਰਹੇ ਹਨ।

46 ਸਾਲਾ ਤਰਸੇਮ ਅਤੇ 43 ਸਾਲਾ ਸੁਖਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਾ ਸਿਰਫ਼ ਪਰਾਲੀ ਨੂੰ ਬਿਨਾਂ ਸਾੜੇ ਸੰਭਾਲਿਆ ਹੈ, ਸਗੋਂ ਮਲਚਿੰਗ ਅਤੇ ਹੋਰ ਰਹਿੰਦ-ਖੂੰਹਦ ਪ੍ਰਬੰਧਨ ਤਰੀਕਿਆਂ ਨੂੰ ਅਪਣਾਉਣ ਤੋਂ ਬਾਅਦ ਆਪਣੇ ਆਲੂਆਂ ਦੇ ਝਾੜ ਵਿੱਚ ਵੀ ਵਾਧਾ ਦੇਖਿਆ ਹੈ।

Advertisement

ਉਹ ਝੋਨੇ ਦੀ ਕਟਾਈ ਤੋਂ ਬਾਅਦ ਲਗਪਗ 80 ਤੋਂ 85 ਏਕੜ ਵਿੱਚ ਆਲੂ ਅਤੇ ਕਰੀਬ 20 ਏਕੜ ਵਿੱਚ ਕਣਕ ਦੀ ਕਾਸ਼ਤ ਕਰਦੇ ਹਨ। ਆਲੂਆਂ ਦੀ ਪੁਟਾਈ ਤੋਂ ਬਾਅਦ, ਉਹ ਲਗਪਗ 40 ਏਕੜ ਵਿੱਚ ਮੱਕੀ ਬੀਜਦੇ ਹਨ।

Advertisement

ਉਹ ਮੂੰਗੀ ਅਤੇ ਤਰਬੂਜ਼ ਦੀ ਖੇਤੀ ਵੀ ਕਰਦੇ ਹਨ, ਜਿਸ ਨਾਲ ਉਹ ਸਾਲ ਵਿੱਚ ਤਿੰਨ ਫ਼ਸਲਾਂ ਲੈਣ ਦੇ ਸਮਰੱਥ ਹੁੰਦੇ ਹਨ ਅਤੇ ਫ਼ਸਲੀ ਵਿਭਿੰਨਤਾ ਨੂੰ ਹੱਲਾਸ਼ੇਰੀ ਦਿੰਦੇ ਹਨ।

ਸੁਖਪਾਲ ਨੇ ਦੱਸਿਆ ਕਿ 2024 ਤੋਂ ਪਹਿਲਾਂ ਉਹ ਪਰਾਲੀ ਦੀਆਂ ਗੱਠਾਂ ਬਣਾਉਂਦੇ ਸਨ, ਪਰ ਹੁਣ ਉਹ ਮਲਚਿੰਗ ਵੱਲ ਆ ਗਏ ਹਨ। ਉਨ੍ਹਾਂ ਅਨੁਸਾਰ, ਇਸ ਬਦਲਾਅ ਨੇ ਉਨ੍ਹਾਂ ਦੇ ਆਲੂਆਂ ਦੇ ਉਤਪਾਦਨ ਨੂੰ ਵੀ ਫਾਇਦਾ ਪਹੁੰਚਾਇਆ ਹੈ।

ਉਨ੍ਹਾਂ ਦਾ ਆਲੂਆਂ ਦਾ ਝਾੜ, ਜੋ ਪਹਿਲਾਂ ਪ੍ਰਤੀ ਏਕੜ ਲਗਪਗ 250 ਤੋਂ 300 ਬੋਰੀਆਂ (ਹਰੇਕ ਬੋਰੀ 50 ਕਿਲੋਗ੍ਰਾਮ) ਹੁੰਦੀਆਂ ਸਨ, ਹੁਣ ਵਧ ਕੇ ਕਰੀਬ 350 ਬੋਰੀਆਂ ਪ੍ਰਤੀ ਏਕੜ ਹੋ ਗਿਆ ਹੈ। ਉਨ੍ਹਾਂ ਨੇ 2024 ਵਿੱਚ ਐੱਮ ਬੀ ਪਲਾਓ ਅਤੇ ਰੋਟਾਵੇਟਰ ਖ਼ੁਦ ਖਰੀਦੇ ਸਨ। ਉਹ ਕਣਕ ਦੀ ਬਿਜਾਈ ਲਈ ਸੁਪਰ ਸੀਡਰ ਦੀ ਵਰਤੋਂ ਕਰਦੇ ਹਨ।

ਸੁਖਪਾਲ ਸਿੰਘ ਨੇ ਕਿਹਾ, “ਸਾਨੂੰ ਪਰਾਲੀ ਦੇ ਪ੍ਰਬੰਧਨ ਵਿੱਚ ਕਦੇ ਵੀ ਕੋਈ ਮੁਸ਼ਕਲ ਨਹੀਂ ਆਈ। ਸਗੋਂ, ਫ਼ਸਲ ਦਾ ਉਤਪਾਦਨ ਅਤੇ ਮੁਨਾਫ਼ਾ ਵਧਿਆ ਹੈ।”

ਉਨ੍ਹਾਂ ਦੱਸਿਆ ਕਿ ਦੋਵਾਂ ਭਰਾਵਾਂ ਕੋਲ ਲਗਪਗ 21 ਏਕੜ ਆਪਣੀ ਜ਼ਮੀਨ ਹੈ, ਜਦਕਿ ਬਾਕੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕੀਤੀ ਜਾਂਦੀ ਹੈ। ਖੇਤੀ ਦੇ ਖ਼ਰਚੇ ਕੱਢਣ ਤੋਂ ਬਾਅਦ, ਉਹ ਸਾਲਾਨਾ ਪ੍ਰਤੀ ਏਕੜ ਲਗਪਗ 40,000 ਰੁਪਏ ਬਚਾ ਲੈਂਦੇ ਹਨ। ਇਹ ਕਿਸਾਨ ਹਲਦੀਰਾਮ ਅਤੇ ਹੋਰ ਫੂਡ-ਪ੍ਰੋਸੈਸਿੰਗ ਕੰਪਨੀਆਂ ਨੂੰ ਵੀ ਆਲੂ ਸਪਲਾਈ ਕਰਦੇ ਹਨ।

ਸੁਖਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਉਪਜ ਵੇਚਣ ਵਿੱਚ ਕਦੇ ਕੋਈ ਦਿੱਕਤ ਨਹੀਂ ਆਈ ਅਤੇ ਚੰਗੇ ਭਾਅ ਮਿਲਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਝੋਨੇ ਦੀ ਪਰਾਲੀ ਦੀ ਚੰਗੀ ਮੰਗ ਹੈ ਅਤੇ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਬੇਲਰ ਉਪਲਬਧ ਹਨ।

ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਰਹਿੰਦ-ਖੂੰਹਦ ਨੂੰ ਸਾੜਨ ਨਾਲ ਮਿੱਟੀ ਵਿੱਚਲੇ ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਮਨੁੱਖੀ ਸਿਹਤ, ਪਸ਼ੂਆਂ ਅਤੇ ਵਾਤਾਵਰਣ 'ਤੇ ਮਾੜਾ ਅਸਰ ਪੈਂਦਾ ਹੈ।

ਉੱਥੇ ਹੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਇਨ੍ਹਾਂ ਕਿਸਾਨ ਭਰਾਵਾਂ ਦੀ ਪਰਾਲੀ ਦੇ ਢੁਕਵੇਂ ਪ੍ਰਬੰਧਨ ਦੇ ਤਰੀਕਿਆਂ ਨੂੰ ਅਪਣਾਉਣ ਦੇ ਨਾਲ-ਨਾਲ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸ਼ਲਾਘਾ ਕੀਤੀ।

Advertisement
×