ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਜਾਰੀ

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਜਾਰੀ

ਬਰਨਾਲਾ ਰੇਲਵੇ ਸਟੇਸ਼ਨ ’ਤੇ ਡਟੇ ਕਿਸਾਨ ਮੋਦੀ ਸਰਕਾਰ ਖਿਲਾਫ਼ ਨਾਅਰੇ ਬੁਲੰਦ ਕਰਦੇ ਹੋਏ।

ਖੇਤਰੀ ਪ੍ਰਤੀਨਿਧ

ਬਰਨਾਲਾ, 20 ਫਰਵਰੀ

ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ  ਲੈ ਕੇ ਸੰਯੁੁਕਤ ਕਿਸਾਨ ਮੋੋਰਚੇ ਦੀ ਅਗਵਾਈ ਹੇਠ ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ’ਚ ਲੱਗਾ ਪੱਕਾ ਧਰਨਾ ਆਪਣੀ ਨਿਰੰਤਰ ਗਤੀ ਨਾਲ 143ਵੇਂ ਦਿਨ ਵੀ ਸੰਘਰਸ਼ੀ ਜਲੌਅ ‘ਚ ਰਿਹਾ| ਅੱਜ ਦੇ ਬੁੁਲਾਰਿਆਂ ‘ਚ ਸ਼ਾਮਲ ਆਗੂ ਬਲਵੰਤ ਸਿੰਘ ਉੱਪਲੀ, ਬਾਬੂ ਸਿੰਘ ਖੁੱਡੀਕਲਾਂ, ਕਰਨੈਲ ਸਿੰਘ ਗਾਂਧੀ, ਹਰਚਰਨ ਸਿੰਘ ਚੰਨਾ, ਖੁੁਸ਼ੀਆ ਸਿੰਘ, ਜਗਰਾਜ ਰਾਮਾ, ਬਲਵੀਰ ਕੌਰ, ਮਨਿੰਦਰ ਕੌਰ, ਚਰਨਜੀਤ ਕੌਰ, ਗੁੁਲਾਬ ਸਿੰਘ ਗਿੱਲ, ਗੁੁਰਨਾਮ ਸਿੰਘ ਠੀਕਰੀਵਾਲ, ਗੁੁਰਮੇਲ ਸ਼ਰਮਾ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਜਬਰੀ ਥੋਪੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ  ਮੁੁਕੰਮਲ ਰੂਪ ‘ਚ ਰੱਦ ਕਰਾਉਣ ਲਈ ਚੱਲ ਰਹੀ ਸਾਂਝੀ ਕਿਸਾਨ/ਲੋਕ ਜੱਦੋ-ਜਹਿਦ ਗੰਭੀਰ ਚੁੁਣੌਤੀਆਂ ਦਾ ਸਾਹਮਣਾ ਕਰਦੀ ਹੋਈ ਨਿਰੰਤਰ ਵੇਗ ਨਾਲ ਲਗਾਤਾਰ ਅੱਗੇ ਵਧ ਰਹੀ ਹੈ ਕਿਉਂਕਿ ਇਤਿਹਾਸ ਅੰਦਰ ਸਾਡੇ ਕੋਲ ਅਥਾਹ ਕੁੁਰਬਾਨੀਆਂ ਨਾਲ ਭਰਪੂਰ ਸੰਘਰਸ਼ਾਂ ਦਾ ਇਤਿਹਾਸਕ ਵਿਰਸਾ ਹੈ| ਇਸ ਇਤਿਹਾਸਕ ਵਿਰਸੇ ਵਿੱਚੋਂ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੱਲੋਂ ਚਲਾਈ ‘ਪਗੜੀ ਸੰਭਾਲ ਜੱਟਾ’ ਲਹਿਰ ਦਾ ਸਭ ਤੋਂ ਅਮੀਰ ਵਿਰਸਾ ਸਾਡੇ ਲਈ ਰਾਹ ਦਰਸਾਵਾ ਹੈ, ਇਸ ਲਈ 23 ਫਰਵਰੀ ਦਾ ਧਰਨਾ ਇਸ ਲਹਿਰ ਨੂੰ  ਸਮਰਪਿਤ ਹੋਵੇਗਾ| ਇਸ ਦੌਰਾਨ ਜਗਰੂਪ ਸਿੰਘ ਹਮੀਦੀ ਤੇ ਸੁੁਰਜੀਤ ਸਿੰਘ ਰਾਮਗੜ੍ਹ ਨੇ ਕਵੀਸ਼ਰੀ ਤੇ ਲੋਕ ਰਚਨਾਵਾਂ ਪੇਸ਼ ਕੀਤੀਆਂ| 

ਕਿਰਤੀ ਕਿਸਾਨ ਯੂਨੀਅਨ ਵੱਲੋਂ ਵਿਸ਼ਾਲ ਰੈਲੀ

ਫ਼ਰੀਦਕੋਟ (ਜਸਵੰਤ ਜੱਸ): ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਪਿੰਡ ਦੀਪ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਰੈਲੀ ਕੀਤੀ ਗਈ ਜਿਸ ਨੂੰ ਮੁੱਖ ਤੌਰ ‘ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ 26 ਫਰਵਰੀ ਨੂੰ ਕਿਸਾਨ ਮੋਰਚੇ ਨੂੰ ਲੱਗਿਆਂ ਤਿੰਨ ਮਹੀਨੇ ਹੋ ਜਾਣਗੇ। ਰਜਿੰਦਰ ਸਿੰਘ ਨੇ ਕਿਹਾ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਜੇਲ੍ਹੀਂ ਡੱਕੇ ਕਿਸਾਨਾਂ ਤੇ ਨੌਜਵਾਨਾਂ ਦੀ ਰਿਹਾਈ ਲਈ ਲਗਭਗ 150 ਵਕੀਲਾਂ ਦਾ ਪੈਨਲ ਕੰਮ ਕਰ ਰਿਹਾ ਹੈ ਅਤੇ ਕਿਸਾਨ ਮੋਰਚਾ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗਾ। ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚੋਂ ਹੋਰ ਲਾਮਬੰਦੀ ਵਧਾਉਣ ਦੀ ਜ਼ਰੂਰਤ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All