ਮਲਿਆਲਮ ਬੋਲਣ ਦਾ ਮਾਮਲਾ: ਜੀਬੀ ਪੰਤ ਹਸਪਤਾਲ ਦੇ ਸੁਪਰਡੈਂਟ ਨੇ ਮੁਆਫ਼ੀ ਮੰਗੀ

ਮਲਿਆਲਮ ਬੋਲਣ ਦਾ ਮਾਮਲਾ: ਜੀਬੀ ਪੰਤ ਹਸਪਤਾਲ ਦੇ ਸੁਪਰਡੈਂਟ ਨੇ ਮੁਆਫ਼ੀ ਮੰਗੀ

ਪੱਤਰ ਪ੍ਰੇਰਕ

ਨਵੀਂ ਦਿੱਲੀ, 9 ਜੂਨ

ਦਿੱਲੀ ਦੇ ਜੀਬੀ ਪੰਤ ਹਸਪਤਾਲ ਵਿੱਚ ਨਰਸਿੰਗ ਸੁਪਰਡੈਂਟ ਨੇ ਵਿਵਾਦਮਈ ਸਰਕੂਲਰ ਜਾਰੀ ਕਰਨ ਦੇ ਮਾਮਲੇ ਵਿੱਚ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਸਰਕੂਲਰ ਵਿੱਚ ਨਰਸਿੰਗ ਸਟਾਫ਼ ਨੂੰ ਮਲਿਆਲਮ ਭਾਸ਼ਾ ਦੀ ਥਾਂ ਹਿੰਦੀ, ਅੰਗਰੇਜ਼ੀ ਵਿੱਚ ਡਿਊਟੀ ਦੇ ਘੰਟਿਆਂ ਦੌਰਾਨ ਗੱਲਬਾਤ ਕਰਨ ਦੇ ਹੁਕਮ ਦਿੱਤੇ ਗਏ ਸਨ। ਨਰਸਿੰਗ ਸੁਪਰਡੈਂਟ ਨੇ ਕਿਹਾ ਕਿ ਕਿਸੇ ਵੀ ਭਾਰਤੀ ਭਾਸ਼ਾ, ਖੇਤਰ ਜਾਂ ਧਰਮ ਦੀ ਬੇਇੱਜ਼ਤੀ ਕਰਨ ਦਾ ਕੋਈ ਇਰਾਦਾ ਨਹੀਂ ਹੈ। ਮਲਿਆਲਮ ਭਾਸ਼ੀ ਨਰਸਾਂ ਦੇ ਵਿਰੋਧ ਨੂੰ ਦੇਖਦੇ ਹੋਏ ਲੰਘੇ ਐਤਵਾਰ ਨੂੰ ਹਸਪਤਾਲ ਪ੍ਰਬੰਧਕਾਂ ਨੇ ਸਰਕੂਲਰ ਵਾਪਸ ਲੈ ਲਿਆ ਸੀ ਤੇ ਸਾਫ਼ ਕੀਤਾ ਸੀ ਕਿ ਬਿਨਾਂ ਕਿਸੇ ਹਦਾਇਤ ਜਾਂ ਹਸਪਤਾਲ ਅਤੇ ਦਿੱਲੀ ਸਰਕਾਰ ਦੇ ਧਿਆਨ ਵਿੱਚ ਲਿਆਂਦੇ ਉਕਤ ਸਰਕੂਲਰ ਜਾਰੀ ਕੀਤਾ ਗਿਆ ਸੀ। ਹਸਪਤਾਲ ਦੇ ਮੈਡੀਕਲ ਡਾਇਰੈਕਟਰ ਨੂੰ ਪੱਤਰ ਲਿਖ ਕੇ ਨਰਸਿੰਗ ਸੁਪਰਡੈਂਟ ਨੇ ਸਰਕੂਲਰ ਜਾਰੀ ਕਰਨ ਦੇ ਕਾਰਨਾਂ ਦਾ ਜ਼ਿਕਰ ਕੀਤਾ ਸੀ ਕਿ ਇਹ ਹਾਂ-ਪੱਖੀ ਨਜ਼ਰੀਏ ਤੋਂ ਜਾਰੀ ਕੀਤਾ ਗਿਆ ਤੇ ਮਲਿਆਲਮ ਬੋਲਣ ਵਾਲੇ ਅਮਲੇ ਖ਼ਿਲਾਫ਼ ਕਿਸੇ ਮਾੜੀ ਨੀਅਤ ਨਾਲ ਜਾਰੀ ਨਹੀਂ ਸੀ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All