ਕਿਸਾਨਾਂ ਨੇ ਟਿਕਰੀ ਹੱਦ ’ਤੇ ਫੁੱਲ ਬੂਟੇ ਲਾਏ

ਕਿਸਾਨਾਂ ਨੇ ਟਿਕਰੀ ਹੱਦ ’ਤੇ ਫੁੱਲ ਬੂਟੇ ਲਾਏ

ਕਿਸਾਨਾਂ ਵੱਲੋਂ ਟਿਕਰੀ ਬਾਰਡਰ ’ਤੇ ਲਾਏ ਗਏ ਬੂਟੇ। -ਫੋਟੋ: ਦਿਓਲ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਸੜਕਾਂ ’ਤੇ ਉੱਤਰੇ ਕਿਸਾਨਾਂ ਨੇ ਹੁਣ ਆਪਣੇ ਆਲੇ-ਦੁਆਲੇ ਸੰਘਰਸ਼ਾਂ ਵਾਲੀਆਂ ਥਾਵਾਂ ਨੂੰ ਸ਼ਿੰਗਾਰਨਾ ਸ਼ੁਰੂ ਕਰ ਦਿੱਤਾ ਹੈ। ਟਿਕਰੀ ਬਾਰਡਰ ’ਤੇ ਕਿਸਾਨਾਂ ਨੇ ਸੜਕ ਕੰਢੇ ਇਕ ਢਲਾਣ ਨੂੰ ਫੁੱਲ-ਬੂਟਿਆਂ ਨਾਲ ਸ਼ਿੰਗਾਰ ਦਿੱਤਾ ਹੈ। ਇੱਥੇ ਕਿਸਾਨਾਂ ਨੇ ਗਮਲਿਆਂ ਵਿੱਚ ਵੀ ਸਜਾਵਟੀ ਬੂਟੇ ਲਾਏ ਹਨ। ਇਸ ਤੋਂ ਪਹਿਲਾਂ ਕਿਸਾਨਾਂ ਵੱਲੋਂ ਗਾਜ਼ੀਪੁਰ ਬਾਰਡਰ ’ਤੇ ਦਿੱਲੀ ਪੁਲੀਸ ਦੇ ਕੰਡਿਆਲੇ ਬੈਰੀਕੈਡਾਂ ਵਿੱਚ ਪੌਦੇ ਲਾ ਕੇ ਆਪਣੇ ਸਹਿਣਸ਼ੀਲ ਵਰਤਾਰੇ ਨੂੰ ਪੇਸ਼ ਕੀਤਾ ਗਿਆ ਸੀ ਅਤੇ ਆਪਣਾ ਕੁਝ ਵਕਤ ਸਾਰਥਕ ਕਰਨ ਲਈ ਆਪਣੇ ਆਲੇ-ਦੁਆਲੇ ਹਰਿਆਲਾਪਣ ਵਧਾਉਣ ਦੀ ਇੱਕ ਕੋਸ਼ਿਸ਼ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਟਿਕਰੀ ਬਾਰਡਰ ’ਤੇ ਕਿਸਾਨਾਂ ਨੇ ਕੁਝ ਹਿੱਸੇ ਨੂੰ ਹਰੀ ਚਾਦਰ ਨਾਲ ਵਗਲ਼ ਕੇ ਇਹ ਪੌਦੇ ਲਾਏ ਹਨ। ਕਿਸਾਨਾਂ ਨੇ ਕਿਹਾ ਕਿ ਜੱਦੋਂ ਹਰ ਹਾਲਤ ਤੁਹਾਡੇ ਅੱਗੇ ਚੁਣੌਤੀ ਬਣ ਕੇ ਖੜ੍ਹੀ ਹੋਵੇ ਤੇ ਭਵਿੱਖ ਦਾਅ ਉਪਰ ਲੱਗਿਆ ਹੋਵੇ, ਉਦੋਂ ਸਾਕਾਰਾਤਮਕ ਊਰਜਾ ਹੌਸਲਾ ਵਧਾਉਂਦੀ ਹੈ। ਅਜਿਹੇ ਵਿੱਚ ਹੱੱਸਦੇ ਪ੍ਰਤੀਤ ਹੁੰਦੇ ਖਿੜ੍ਹੇ ਹੋਏ ਫੁੱਲ ਹੋਰ ਆਤਮਕ ਬਲ ਤੇ ਸ਼ਾਂਤੀ ਦਿੰਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All